ਖੰਨਾ ‘ਚ ਵੀ ਤਿੰਨ ਦੀ ਕੋਰੋਨਾ ਰਿਪੋਰਟ ਆਈ ਪਾਜ਼ਿਟਿਵ, ਨਕਲੀ ਸ਼ਰਾਬ ਦੀ ਫੈਕਟਰੀ ਮਾਮਲੇ ਦਾ ਇਕ ਮੁਲਜ਼ਮ ਵੀ ਸ਼ਾਮਲ

TeamGlobalPunjab
2 Min Read

ਖੰਨਾ: ਕੋਰੋਨਾ ਵਾਇਰਸ ਨੇ ਹੁਣ ਖੰਨਾ ‘ਚ ਵੀ ਦਸਤਕ ਦਿੱਤੀ ਹੈ। ਖੰਨਾ ‘ਚ ਅਚਾਨਕ ਆਏ ਤਿੰਨ ਮਾਮਲਿਆ ਨੇ ਲੋਕਾਂ ‘ਚ ਸਹਿਮ ਦਾ ਮਾਹੌਲ ਬਣਾ ਦਿੱਤਾ ਹੈ। ਲੁਧਿਆਣਾ ਜ਼ਿਲ੍ਹੇ ‘ਚ ਸਿਹਤ ਵਿਭਾਗ ਵੱਲੋਂ ਜਾਰੀ ਸ਼ੁੱਕਰਵਾਰ ਦੀ ਰਾਤ ਤਕ ਆਏ 99 ਮਾਮਲਿਆਂ ‘ਚੋਂ ਤਿੰਨ ਖੰਨਾ ਨਾਲ ਸਬੰਧਿਤ ਕੋਰੋਨਾ ਪਾਜ਼ਿਟਿਵ ਹਨ।

ਖੰਨਾ ਪੁਲਿਸ ਵੱਲੋਂ 25 ਅਪ੍ਰੈਲ ਨੂੰ ਪਿੰਡ ਬਹੁਮਾਜਰਾ ਤੋਂ ਫੜੀ ਗਈ ਨਕਲੀ ਸ਼ਰਾਬ ਦੀ ਫੈਕਟਰੀ ਮਾਮਲੇ ਦਾ ਇਕ ਮੁਲਜ਼ਮ ਵੀ ਕੋਰੋਨਾ ਪਾਜ਼ਿਟਿਵ ਨਿਕਲਿਆ ਹੈ ਜਿਸ ਕਰਕੇ ਖੰਨਾ ਪੁਲਿਸ ਵੀ ਦਹਿਸ਼ਤ ਵਿਚ ਹੈ। ਕਈ ਪੁਲਿਸ ਅਧਿਕਾਰੀ ਤੇ ਮੁਲਾਜ਼ਮ ਪੁੱਛਗਿੱਛ ਦੌਰਾਨ ਉਸ ਦੇ ਸਪੰਰਕ ‘ਚ ਆਏ ਹੋ ਸਕਦੇ ਹਨ। ਇਸ ਦੇ ਨਾਲ ਹੀ ਪਿੰਡ ਭੁਮੱਦੀ ਦਾ ਕੰਬਾਈਨ ਚਾਲਕ ਤੇ ਇਕ ਗਊਸ਼ਾਲਾ ਰੋਡ ਖੰਨਾ ਦੀ ਔਰਤ 60 ਸਾਲ ਸ਼ਾਮਲ ਹਨ।

ਗਲੀ ਨੰੰਬਰ 1 ਗਊਸ਼ਾਲਾ ਰੋਡ ਖੰਨਾ ‘ਚ ਕੋਰੋਨਾ ਪਾਜ਼ੇਟਿਵ ਆਈ ਔਰਤ ਕੁਝ ਦਿਨਾਂ ਤੋਂ ਬਿਮਾਰ ਸੀ। ਉਹ ਗਠੀਏ ਦੀ ਮਰੀਜ਼ ਵੀ ਹੈ ਤੇ ਜ਼ਿਆਦਾਤਰ ਘਰ ਹੀ ਰਹਿੰਦੀ ਸੀ। ਉਹ ਕੋਰੋਨਾ ਬਿਮਾਰੀ ਦੀ ਲਪੇਟ ‘ਚ ਕਿਵੇਂ ਆਈ, ਫਿਲਹਾਲ ਇਸ ਦਾ ਪਤਾ ਨਹੀਂ ਲੱਗ ਸਕਿਆ।

ਉਹ ਇਲਾਜ ਲਈ ਹਸਪਤਾਲ ਆਈ ਸੀ, ਜਦੋਂ ਉਸ ਦੇ ਟੈਸਟ ਕੀਤੇ ਤਾਂ ਰਿਪੋਰਟ ਪਾਜ਼ਿਟਿਵ ਆਈ। ਪੁਲਿਸ ਤੇ ਪ੍ਰਸ਼ਾਸਨ ਨੇ ਔਰਤ ਦੇ ਪਰਿਵਾਰ ਦੇ 3 ਹੋਰ ਮੈਂਬਰਾਂ ਨੂੰ ਆਈਸੋਲੇਟ ਕਰ ਦਿੱਤਾ ਹੈ। ਉਸ ਦੇ ਘਰ ਜਾਣ ਵਾਲੀ ਗਲੀ ਨੂੰ ਸੀਲ ਕਰ ਦਿੱਤਾ ਹੈ। ਇੰਝ ਹੀ ਬਹੁਮਾਜਾਰਾ ਤੋਂ ਫੜੀ ਸ਼ਰਾਬ ਫੈਕਟਰੀ ਦੇ ਮਾਮਲੇ ਨੇ ਪ੍ਰਸ਼ਾਸਨ ਨੂੰ ਚਿੰਤਾ ‘ਚ ਪਾਇਆ ਹੈ।

- Advertisement -

Share this Article
Leave a comment