ਚੰਡੀਗੜ੍ਹ : ਭਾਨਾ ਸਿੱਧੂ ਦੇ ਹੱਕ ‘ਚ 3 ਫਰਵਰੀ ਨੂੰ ਦਿੱਤੇ ਗਏ ਧਰਨੇ ਕਰਕੇ ਲੱਖਾ ਸਿਧਾਣੇ ਤੇ ਭਾਨੇ ਸਿੱਧੂ ਦੇ ਪੂਰੇ ਪਰਿਵਾਰ ਸਣੇ ਕੁੱਲ 18 ਬੰਦਿਆਂ ਤੇ ਨੈਸ਼ਨਲ ਹਾਈਵੇਅ ਨੂੰ ਰੋਕਣ, ਪਬਲਿਕ ਪ੍ਰਾਪਟੀ ਨੂੰ ਨੁਕਸਾਨ ਪਹੁੰਚਾਉਣ ਅਤੇ ਹੋਰ 10 ਧਾਰਾਵਾਂ ਹੇਠ ਪਰਚਾ ਦਰਜ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਲੱਖੇ ਸਿਧਾਣੇ ਦੀ ਅਗਵਾਈ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਪ੍ਰਦਰਸ਼ਨ ਕਰਨ ਲਈ ਸੰਗਰੂਰ ਪਹੁੰਚੇ ਸਨ।
ਇਸ ਦੌਰਾਨ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਵਿਚਾਲੇ ਝੜਪ ਹੋਈ ਅਤੇ ਉਹਨਾਂ ਵੱਲੋਂ ਬੈਰੀਗੇਟ ਚੁੱਕ ਕੇ ਖਤਾਨਾ ਅਤੇ ਪਾਣੀ ਦੇ ਗੰਦੇ ਨਾਲਿਆਂ ਵਿੱਚ ਸੁੱਟ ਦਿੱਤੇ ਗਏ ਸਨ। ਜਿਸ ਤੋਂ ਬਾਅਦ ਲੰਬਾ ਸਮਾਂ ਧਰਨਾਕਾਰੀਆਂ ਵੱਲੋਂ ਨੈਸ਼ਨਲ ਹਾਈਵੇ ਸੱਤ ਬਠਿੰਡਾ ਚੰਡੀਗੜ੍ਹ ਨੂੰ ਵੀ ਮੁਕੰਮਲ ਤੌਰ ਤੇ ਰੋਕਿਆ ਗਿਆ ਸੀ।
ਜਾਣਕਾਰੀ ਮੁਤਾਬਕ ਲੱਖਾ ਸਿਧਾਣਾ ਅਤੇ ਭਾਨੇ ਸਿੱਧੂ ਦਾ ਪਿਤਾ ਉਸ ਦਾ ਭਰਾ ਅਤੇ ਦੋ ਭੈਣਾਂ ਸਮੇਤ 18 ਜਣਿਆਂ ਤੇ ਪੁਲਿਸ ਵੱਲੋਂ ਪਰਚਾ ਦਰਜ਼ ਕੀਤਾ ਗਿਆ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।