ਕੋਰੋਨਾ ਵਾਇਰਸ : ਜਲੰਧਰ ਵਿਚ ਵਧੀ ਮਰੀਜ਼ਾਂ ਦੀ ਗਿਣਤੀ, 3 ਨਵੇਂ ਮਾਮਲੇ ਆਏ ਸਾਹਮਣੇ

TeamGlobalPunjab
1 Min Read

ਜਲੰਧਰ : ਪੰਜਾਬ ਦੇ ਜਿਲ੍ਹਾ ਜਲੰਧਰ ਵਿਚ ਅੱਜ ਫਿਰ ਵੱਡੇ ਪੱਧਰ ਤੇ ਕੋਰੋਨਾ ਵਾਇਰਸ ਨੇ ਦਸਤਕ ਦਿਤੀ ਹੈ । ਅੱਜ ਇਥੇ ਦੇ ਮਿੱਠਾ ਬਾਜ਼ਾਰ ਵਿਚ ਕੋਰੋਨਾ ਵਾਇਰਸ ਦੇ 3 ਮਾਮਲੇ ਪਾਜ਼ਿਟਿਵ ਆਏ ਹਨ । ਜਾਣਕਾਰੀ ਮੁਤਾਬਿਕ ਇਹ ਤਿੰਨੋ ਨਵੇਂ ਮਾਮਲੇ ਮ੍ਰਿਤਕ ਪ੍ਰਵੀਨ ਸਿੰਘ ਦੇ ਪਰਿਵਾਰ ਨਾਲ ਸਬੰਧਤ ਹਨ ਜਿਸ ਦੀ ਪਹਿਲਾ ਹੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਚੁਕੀ ਹੈ । ਇਹ ਨਵੇਂ ਤਿੰਨੇ ਮਾਮਲੇ ਉਸ ਦੇ ਪੁੱਤਰ ਪੋਤਾ ਅਤੇ ਪਤਨੀ ਦੇ ਸਾਹਮਣੇ ਆਏ ਹਨ ।
ਦੱਸ ਦੇਈਏ ਕਿ ਅੱਜ ਫਿਰ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਸੀ ਇਜ਼ਾਫਾ ਹੋਇਆ ਹੈ । ਪੰਜਾਬ ਵਿਚ ਇਸ ਦੇ ਮਰੀਜ਼ਾਂ ਦੀ ਗਿਣਤੀ 158 ਹੋ ਗਈ ਹੈ । ਅੱਜ ਨਵੇਂ ਮਾਮਲੇ ਜਲੰਧਰ ਸਮੇਤ ਪਠਾਨਕੋਟ, ਪਟਿਆਲਾ, ਅਤੇ ਮੁਹਾਲੀ ਤੋਂ ਸਾਹਮਣੇ ਆਏ ਹਨ । ਅੱਜ ਇਸ ਦੇ ਮੁਹਾਲੀ ਵਿਚ 2 , ਪਠਾਨਕੋਟ ਵਿਚ 1, ਪਟਿਆਲਾ ਵਿਚ ਇਕ ਅਤੇ ਜਲੰਧਰ ਵਿਚ 3 ਮਾਮਲੇ ਸਾਹਮਣੇ ਆਏ ਹਨ ।

Share this Article
Leave a comment