ਮਾਨਸਾ: ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਰਚਣ ਵਾਲਾ ਗੈਂਗਸਟਰ ਦੀਪਕ ਟੀਨੂੰ ਸ਼ਨੀਵਾਰ ਰਾਤ ਪੁਲਿਸ ਹਿਰਾਸਤ ‘ਚੋਂ ਫਰਾਰ ਹੋ ਗਿਆ। ਪੰਜਾਬ ਪੁਲਿਸ ਦੀ ਏਜੰਸੀ ਸੀਆਈਏ ਦੀਪਕ ਨੂੰ ਕਪੂਰਥਲਾ ਤੋਂ ਮਾਨਸਾ ਲੈ ਕੇ ਜਾ ਰਹੀ ਸੀ। ਇਸ ਦੌਰਾਨ ਦੀਪਕ ਰਾਤ 11 ਵਜੇ ਫਰਾਰ ਹੋ ਗਿਆ। ਉਹ ਮੂਸੇਵਾਲਾ ਕਤਲ ਕਾਂਡ ਦੇ ਇੱਕ ਹੋਰ ਦੋਸ਼ੀ ਲਾਰੈਂਸ ਦਾ ਗੁਰਗਾ ਹੈ। ਅਸਲ ‘ਚ ਸੀਆਈਏ ਟੀਮ ਦੀ ਵੱਡੀ ਲਾਪਰਵਾਹੀ ਕਾਰਨ ਦੀਪਕ ਨੂੰ ਬਚਣ ਦਾ ਮੌਕਾ ਮਿਲਿਆ।
ਸੀਆਈਏ ਅਧਿਕਾਰੀ ਟੀਨੂੰ ਨੂੰ ਆਪਣੀ ਨਿੱਜੀ ਗੱਡੀ ਵਿੱਚ ਕਪੂਰਥਲਾ ਤੋਂ ਮਾਨਸਾ ਲੈ ਕੇ ਜਾ ਰਹੇ ਸਨ। ਇਸ ਦੌਰਾਨ ਉਸ ਨੇ ਨਿਸ਼ਾਨਦੇਹੀ ਦੇ ਆਧਾਰ ‘ਤੇ ਇੱਕ ਥਾਂ ‘ਤੇ ਛਾਪੇਮਾਰੀ ਕਰਨ ਦਾ ਫੈਸਲਾ ਕੀਤਾ। ਮਾਨਸਾ ਅਤੇ ਕਪੂਰਥਲਾ ਵਿਚਾਲੇ ਲਗਭਗ 200 ਕਿ.ਮੀ. ਦੀ ਦੂਰੀ ਹੈ ਅਤੇ ਜਾਣਕਾਰੀ ਮੁਤਾਬਕ ਪੁਲਿਸ ਅਧਿਕਾਰੀ ਨੇ ਐਨੇ ਲੰਬੇ ਸਫ਼ਰ ‘ਚ ਦੀਪਕ ਨੂੰ ਹੱਥਕੜੀ ਨਹੀਂ ਲਗਾਈ ਸੀ।
ਡੀਜੀਪੀ ਪੰਜਾਬ ਨੇ ਇਸ ਮਾਮਲੇ ਨੂੰ ਲੈ ਕੇ ਵੱਡੀ ਕਾਰਵਾਈ ਕਰਦੇ ਹੋਏ ਕਥਿਤ ਦੋਸ਼ੀ ਪੁਲਿਸ ਅਧਿਕਾਰੀਆਂ ਵਿਰੁੱਧ FIR ਕਰਨ ਦੇ ਹੁਕਮ ਦਿੱਤੇ ਹਨ। ਮਾਨਸਾ ਦੇ ਸੀਆਈਏ ਇੰਚਾਰਜ ਪ੍ਰਿਤਪਾਲ ਸਿੰਘ ਨੂੰ ਦੀਪਕ ਟੀਨੂੰ ਦੇ ਫ਼ਰਾਰ ਹੋਣ ਕਾਰਨ ਗ੍ਰਿਫ਼ਤਾਰ ਕਰਕੇ ਮੁਅੱਤਲ ਕਰ ਦਿੱਤਾ ਗਿਆ ਹੈ। ਉਸ ਨੂੰ ਧਾਰਾ-311 ਤਹਿਤ ਨੌਕਰੀ ਤੋਂ ਬਰਖਾਸਤ ਕੀਤਾ ਜਾ ਰਿਹਾ ਹੈ। ਉਸ ਖ਼ਿਲਾਫ਼ ਧਾਰਾ 222, 224, 225-ਏ, 120-ਬੀ ਆਈਪੀਸੀ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੰਜਾਬ ਪੁਲੀਸ ਦੇ ਡੀਜੀਪੀ ਵੱਲੋਂ ਇਹ ਜਾਣਕਾਰੀ ਆਪਣੇ ਟਵੀਟਰ ਅਕਾਊਂਟ ’ਤੇ ਪੋਸਟ ਪਾ ਕੇ ਦਿੱਤੀ ਗਈ ਹੈ।
FIR regd. against errant police official on escape of Deepak Tinu from custody in Mansa
Incharge CIA apprehended & suspended. Being dismissed from service under Article 311. No laxity will be tolerated
Police teams have fanned out & operation for re-arresting accused launched
— DGP Punjab Police (@DGPPunjabPolice) October 2, 2022
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.