ਮੁੰਬਈ: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਕਿਸੇ ਨਾ ਕਿਸੇ ਵਜ੍ਹਾ ਕਾਰਨ ਸੁਰਖੀਆਂ ‘ਚ ਬਣੀ ਰਹਿੰਦੀ ਹੈ, ਪਰ ਇਸ ਵਾਰ ਕੰਗਨਾ ਆਪਣੇ ਬਾਡੀਗਾਰਡ ਨੂੰ ਲੈ ਕੇ ਚਰਚਾ ‘ਚ ਹੈ।
ਦੱਸ ਦਈਏ ਕੰਗਨਾ ਰਣੌਤ ਦੇ ਬਾਡੀਗਾਰਡ ਕੁਮਾਰ ਹੇਗੜੇ ਦੇ ਖ਼ਿਲਾਫ਼ ਇੱਕ ਮਹਿਲਾ ਨੇ ਐੱਫਆਈਆਰ ਦਰਜ ਕਰਵਾਈ ਹੈ। ਇੱਕ ਮਹਿਲਾ ਮੇਕਅੱਪ ਆਰਟਿਸਟ ਨੇ ਦੋਸ਼ ਲਗਾਏ ਹਨ ਕਿ ਕੁਮਾਰ ਹੇਗੜੇ ਨੇ ਵਿਆਹ ਦਾ ਝਾਂਸਾ ਦੇ ਕੇ ਉਸ ਦਾ ਯੌਨ ਸ਼ੋਸ਼ਣ ਕੀਤਾ।
ਇਸਦੇ ਨਾਲ ਹੀ ਹੇਗੜੇ ਨੇ ਪੀੜਤਾ ਕੋਲੋਂ ਇਹ ਕਹਿ ਕੇ 50 ਹਜ਼ਾਰ ਰੁਪਏ ਵੀ ਲੈ ਲਏ ਕਿ ਉਸਦੀ ਮਾਂ ਬੀਮਾਰ ਹੈ ਤੇ ਉਸ ਨੂੰ ਘਰ ਜਾਣਾ ਪਵੇਗਾ, ਜਿਸ ਤੋਂ ਬਾਅਦ ਦੋਵਾਂ ਦਾ ਸੰਪਰਕ ਨਹੀਂ ਹੋਇਆ। ਮੁੰਬਈ ਪੁਲਿਸ ਨੇ ਧਾਰਾ 376, 377 ਅਤੇ 420 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।