ਬਾਲੀਵੁੱਡ ਸਿੰਗਰ ਕਨਿਕਾ ਕਪੂਰ ਖ਼ਿਲਾਫ਼ ਐਫਆਈਆਰ ਦਰਜ

TeamGlobalPunjab
2 Min Read

ਨਵੀਂ ਦਿੱਲੀ: ਬਾਲੀਵੁੱਡ ਸਿੰਗਰ ਕਨਿਕਾ ਕਪੂਰ ਦੀ ਕੋਰੋਨਾ ਰਿਪੋਰਟ ਪਾਜ਼ਿਟਿਵ ਆਉਣ ਤੋਂ ਬਾਅਦ ਹੀ ਡਰ ਦਾ ਮਾਹੌਲ ਬਣਿਆ ਹੋਇਆ ਹੈ। ਕਨਿਕਾ 15 ਮਾਰਚ ਨੂੰ ਲੰਦਨ ਤੋਂ ਵਾਪਸ ਆਈ ਸਨ ਪਰ ਉਹ ਏਅਰਪੋਰਟ ਤੇ ਬਿਨਾਂ ਚੈੱਕਅਪ ਕਰਵਾਏ ਹੀ ਉਥੋਂ ਬਾਹਰ ਆ ਗਈ।

ਬਸ ਇੰਨਾ ਹੀ ਨਹੀਂ ਇਸ ਤੋਂ ਬਾਅਦ ਉਹ ਇੱਕ ਪੰਜ ਤਾਰਾ ਹੋਟਲ ‘ਚ ਹੋਈ ਪਾਰਟੀ ਵਿੱਚ ਵੀ ਸ਼ਾਮਲ ਹੋਈ। ਅਜਿਹੇ ਵਿੱਚ ਯੂਪੀ ਸਰਕਾਰ ਨੇ ਉਨ੍ਹਾਂ ‘ਤੇ ਸਖਤ ਕਦਮ ਚੁੱਕਣ ਦਾ ਫੈਸਲਾ ਲੈਂਦੇ ਹੋਏ ਕਾਨੂੰਨੀ ਕਾਰਵਾਈ ਕੀਤੀ ਹੈ।

ਕਨਿਕਾ ਦੀ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਹੀ ਉਹ ਲਖਨਊ ਦੇ ਹਸਪਤਾਲ ਵਿੱਚ ਭਰਤੀ ਹਨ ਜਿਥੇ ਉਨ੍ਹਾਂ ਨੂੰ ਆਈਸੋਲੇਸ਼ਨ ਵਾਰਡ ਵਿੱਚ ਰੱਖਿਆ ਗਿਆ ਹੈ।

ਇੱਥੇ ਹੀ ਨਹੀਂ ਉਨ੍ਹਾਂ ਦੀ ਗ੍ਰਿਫਤਾਰੀ ਦੀ ਵੀ ਮੰਗ ਕੀਤੀ ਜਾ ਰਹੀ ਹੈ। ਟਾਈਮਜ਼ ਇੰਡੀਆ ਵਿੱਚ ਛਪੀ ਇੱਕ ਰਿਪੋਰਟ ਮੁਤਾਬਕ ਕਨਿਕਾ ‘ਤੇ ਸੰਵੇਦਨਸ਼ੀਲ ਮੁੱਦੇ ‘ਤੇ ਜਾਣਕਾਰੀ ਲੁਕਾਉਣ ਦੇ ਦੋਸ਼ ਹੇਠ ਕਾਰਵਾਈ ਕੀਤੀ ਗਈ ਹੈ। ਕੁੱਝ ਸਮਾਂ ਪਹਿਲਾਂ ਹੀ ਆਲਾ ਅਧਿਕਾਰੀਆਂ ਨੇ ਇਸ ਉੱਤੇ ਮੀਟਿੰਗ ਕੀਤੀ ਸੀ। ਸਿੰਗਰ ਉੱਤੇ ਆਈਪੀਸੀ ਦੀ ਧਾਰਾ 188 , 269 ਅਤੇ 270 ਦੇ ਤਹਿਤ ਲਖਨਊ ਦੇ ਸਰੋਜਿਨੀ ਨਗਰ ਥਾਣੇ ਵਿੱਚ ਅੈਫਆਈਆਰ ਦਰਜ ਕੀਤੀ ਗਈ ਹੈ।

- Advertisement -

ਦੱਸ ਦਈਏ ਕਨਿਕਾ ਜਿਸ ਪਾਰਟੀ ਵਿੱਚ ਸ਼ਾਮਲ ਹੋਈ ਸੀ ਉਸ ਪਾਰਟੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਇਸ ਵਿੱਚ ਕਨਿਕਾ ਕਪੂਰ ਦੇ ਨਾਲ ਰਾਜਸਥਾਨ ਦੀ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜ, ਦੁਸ਼ਿਅੰਤ ਸਿੰਘ ਸਣੇ ਕਈ ਵੱਡੀ ਹਸਤੀਆਂ ਮੌਜੂਦ ਸਨ। ਇਹ ਪਾਰਟੀ ਐਤਵਾਰ ਨੂੰ ਗਲੈਂਡ ਅਪਾਰਟਮੈਂਟ ਵਿੱਚ ਹੋਈ ਸੀ।

- Advertisement -
Share this Article
Leave a comment