ਫਿਨਲੈਂਡ ਦੀ ਨਵੀਂ ਪ੍ਰਧਾਨ ਮੰਤਰੀ ਸਨਾ ਮਰੀਨ ਨੇ ਇੱਕ ਅਜਿਹਾ ਕਾਨੂੰਨ ਪੇਸ਼ ਕੀਤਾ ਹੈ ਜਿਸ ਤੋਂ ਬਾਅਦ ਹੁਣ ਦੇਸ਼ ਦੇ ਲੋਕਾਂ ਨੂੰ ਹਫ਼ਤੇ ਵਿੱਚ ਸਿਰਫ਼ ਚਾਰ ਦਿਨ 6 ਘੰਟਿਆਂ ਲਈ ਕੰਮ ਕਰਨਾ ਪਵੇਗਾ ਇਸ ਦੇ ਨਾਲ ਹੀ ਲੋਕਾਂ ਨੂੰ ਤਿੰਨ ਦਿਨ ਦੀ ਛੁੱਟੀ ਮਿਲੇਗੀ।
ਸਭ ਤੋਂ ਘੱਟ ਉਮਰ ਦੀ ਪ੍ਰਧਾਨ ਮੰਤਰੀ ਸਨਾ ਮਰੀਨ ਨੇ ਕਿਹਾ ਕਿ ਅਜਿਹਾ ਕਰਨ ਨਾਲ ਲੋਕ ਆਪਣੇ ਪਰਿਵਾਰ ਦੇ ਨਾਲ ਜ਼ਿਆਦਾ ਸਮਾਂ ਬਿਤਾ ਸਕਣਗੇ।
ਡੇਲੀ ਮੇਲ ਦੀ ਰਿਪੋਰਟ ਦੇ ਮੁਤਾਬਿਕ ਸਨਾ ਨੇ ਕਿਹਾ ਮੈਨੂੰ ਲੱਗਦਾ ਹੈ ਕਿ ਲੋਕਾਂ ਨੂੰ ਆਪਣੇ ਪਰਿਵਾਰ, ਪਿਆਰ ਕਰਨ ਵਾਲਿਆਂ ਅਤੇ ਆਪਣੇ ਸ਼ੌਕ ਜਾਂ ਜ਼ਿੰਦਗੀ ਤੇ ਹੋਰ ਸੁਪਨਿਆਂ ਲਈ ਸਮਾਂ ਮਿਲਣਾ ਚਾਹੀਦਾ ਹੈ ਇਹ ਸਾਡੀ ਕੰਮ ਕਾਜੀ ਜ਼ਿੰਦਗੀ ਦਾ ਅਗਲਾ ਕਦਮ ਹੋ ਸਕਦਾ ਹੈ।
ਸਨਾ ਮਰੀਨ ਵੱਲੋਂ ਪੇਸ਼ ਕੀਤੇ ਗਏ ਇਸ ਪ੍ਰਸਤਾਵ ਦਾ ਉਦੇਸ਼ ਕਰਮਚਾਰੀਆਂ ਦੀ ਕੁਸ਼ਲਤਾ ਵਿੱਚ ਸੁਧਾਰ ਕਰਨਾ ਹੈ। ਜਿਵੇਂ ਹੀ ਸਨਾ ਨਹੀਂ ਪ੍ਰਸਤਾਵ ਰੱਖਿਆ ਤਾਂ ਕਈ ਆਗੂਆਂ ਨੇ ਉਨ੍ਹਾਂ ਦੇ ਇਸ ਕਦਮ ਨੂੰ ਸਰਾਹਿਆ।
ਸਨਾ ਨੇ ਕਿਹਾ ਕਿ ਇਹ ਜ਼ਰੂਰੀ ਹੈ ਕਿ ਫਿਨਲੈਂਡ ਦੇ ਲੋਕਾਂ ਨੂੰ ਘੱਟ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਇਹ ਇਸ ਲਈ ਕਿਉਂਕਿ ਇਸ ਨਾਲ ਲੋਕਾਂ ਦੀ ਸਹਾਇਤਾ ਹੋਵੇਗੀ ਅਤੇ ਅਸੀਂ ਵੋਟਰਾਂ ਨਾਲ ਕੀਤੇ ਗਏ ਵਾਅਦੇ ਨੂੰ ਨਿਭਾ ਸਕਾਂਗੇ ।
ਫਿਲਹਾਲ ਫਿਨਲੈਂਡ ਵਿੱਚ ਲੋਕ ਹਫ਼ਤੇ ਵਿੱਚ ਪੰਜ ਦਿਨ ਅੱਠ ਘੰਟਿਆਂ ਲਈ ਕੰਮ ਕਰਦੇ ਹਨ ਉੱਥੇ ਹੀ ਉਨ੍ਹਾਂ ਦੇ ਗੁਆਂਢੀ ਦੇਸ਼ ਸਵੀਡਨ ਵਿੱਚ 2015 ‘ਚ ਛੇ ਘੰਟੇ ਕੰਮ ਕਰਨ ਦੀ ਪਾਲਿਸੀ ਬਣਾਈ ਗਈ ਸੀ ਇਸ ਤੋਂ ਬਾਅਦ ਉੱਥੋਂ ਦੇ ਕਰਮਚਾਰੀਆਂ ਵਿੱਚ ਸਕਾਰਾਤਮਕ ਬਦਲਾਅ ਵੇਖਿਆ ਗਿਆ ਤੇ ਕੰਮ ਦੀ ਗੁਣਵੱਤਾ ਵਿੱਚ ਵੀ ਵਾਧਾ ਹੋਇਆ।