ਜਾਣੋ ਕਿੱਥੇ ਮੀਂਹ ਨੇ ਤੋੜੇ ਰਿਕਾਰਡ; ਸੜਕਾਂ ‘ਤੇ ਡਿੱਗੇ ਦਰੱਖਤ ਭਰਿਆ ਪਾਣੀ

TeamGlobalPunjab
2 Min Read

ਨਵੀਂ ਦਿੱਲੀ : ਰਾਜਧਾਨੀ ‘ਚ ਬੀਤੇ ਐਤਵਾਰ ਸਵੇਰ ਤੋਂ ਸ਼ੁਰੂ ਹੋਏ ਮੀਂਹ ਰੁਕ ਰੁਕ ਕੇ ਸ਼ਾਮ ਤੱਕ ਪੈਂਦਾ ਰਿਹਾ। ਮੌਸਮ ਵਿਭਾਗ ਅਨੁਸਾਰ ਹੁਣ ਪਏ ਮੀਂਹ  ਨੇ ਪਿਛਲੇ ਦਸ ਸਾਲਾਂ ਦਾ ਰਿਕਾਰਡ ਤੋੜ ਦਿੱਤਾ। ਵਿਭਾਗ ਨੇ ਅੱਜ ਦਿੱਲੀ ਤੇ ਐਨਸੀਆਰ ‘ਚ ਚੇਤਾਵਨੀ ਜਾਰੀ ਕਰਦਿਆ ਕਿਹਾ ਕਿ 30 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾ ਚੱਲਣ ਤੇ ਗੜੇਮਾਰੀ ਦੀ ਸੰਭਾਵਨਾ ਹੈ। ਬੱਦਲਾਂ ਕਰਕੇ ਬਹੁਤ ਸਾਰੇ ਖੇਤਰਾਂ ‘ਚ ਸੜਕਾਂ ਹਨੇਰਾ ‘ਤੇ ਸੀ ਤੇ ਜਿਸ ਕਰਕੇ ਵਾਹਨ ਡਰਾਈਵਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

ਦੱਸ ਦਈਏ ਸਾਲ 2012 ਤੋਂ ਬਾਅਦ ਇਹ ਪਹਿਲੀ ਵਾਰੀ ਹੋਇਆ ਹੈ ਕਿ ਜਨਵਰੀ ਦੇ ਪਹਿਲੇ ਹਫ਼ਤੇ ਮੀਂਹ ਦਾ ਪੱਧਰ ਇੰਨਾ ਜ਼ਿਆਦਾ ਰਿਹਾ ਹੈ, ਜਦਕਿ ਰਾਜਧਾਨੀ ‘ਚ ਜਨਵਰੀ ‘ਚ ਔਸਤਨ 21.7 ਮਿਲੀਮੀਟਰ ਮੀਂਹ ਪੈਂਦਾ ਹੈ, ਪਰ ਪਿਛਲੇ 24 ਘੰਟਿਆਂ ‘ਚ 25.1 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ।

ਦਿੱਲੀ ਦੇ ਸਫਦਰਗੰਜ ‘ਚ ਸਵੇਰੇ 8:30 ਵਜੇ ਤੋਂ ਸ਼ਾਮ 5:30 ਵਜੇ ਤੱਕ 14.8 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ। ਸਭ ਤੋਂ ਵੱਧ ਮੀਹ ਲੋਧੀ ਰੋਡ ਖੇਤਰ ‘ਚ 23.8 ਮਿਲੀਮੀਟਰ ਸੀ। ਇਸ ਤੋਂ ਇਲਾਵਾ ਪਾਲਮ ‘ਚ 18.4 ਮਿਲੀਮੀਟਰ, ਇਆਨਗਰ ‘ਚ 14 ਤੇ ਨਜਫਗੜ ‘ਚ 4 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ। ਦਿਨ ਭਰ ਚੱਲੇ ਮੀਂਹ ਕਰਕੇ ਪਿਛਲੇ 24 ਘੰਟਿਆਂ ‘ਚ ਨਮੀ ਦਾ ਵੱਧ ਤੋਂ ਵੱਧ ਪੱਧਰ 100 ਪ੍ਰਤੀਸ਼ਤ ਤੇ ਘੱਟੋ ਘੱਟ 96 ਪ੍ਰਤੀਸ਼ਤ ਦਰਜ ਕੀਤਾ ਗਿਆ।

ਜ਼ਿਕਰਯੋਗ ਹੈ ਕਿ ਮੌਸਮ ਵਿਭਾਗ ਨੇ ਪੱਛਮੀ ਗੜਬੜੀ ਦੇ ਸਰਗਰਮ ਹੋਣ ਕਰਕੇ ਪਹਿਲਾਂ ਹੀ ਦਿੱਲੀ ‘ਚ ਮੀਂਹ ਪੈਣ ਦੀ ਜਾਣਕਾਰੀ ਦਿੱਤੀ ਸੀ। ਵਿਭਾਗ ਦੇ ਅਨੁਸਾਰ, ਪੱਛਮੀ ਪਰੇਸ਼ਾਨੀ ਦੇ ਪ੍ਰਭਾਵ ਕਰਕੇ ਮੈਦਾਨੀ ਇਲਾਕਿਆਂ ‘ਚ ਮੀਂਹ ਪੈ ਰਿਹਾ ਹੈ ਤੇ ਪਹਾੜੀ ਇਲਾਕਿਆਂ ‘ਚ ਬਰਫਬਾਰੀ ਹੋ ਰਹੀ ਹੈ। ਅੱਜ ਮੀਂਹ ਦੇ ਨਾਲ ਹਲਕੇ ਗੜੇ ਪੈਣ ਦੀ ਸੰਭਾਵਨਾ ਹੈ।

- Advertisement -

ਇਸਤੋਂ ਇਲਾਵਾ ਮੀਂਹ ਕਰਕੇ ਲੋਕਾਂ ਨੂੰ ਦਿੱਲੀ ‘ਚ ਵੱਖ ਵੱਖ ਥਾਵਾਂ ‘ਤੇ ਪਾਣੀ ਭਰਨ ਤੇ ਦਰੱਖਤ ਡਿੱਗਣ ਕਰਕੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਕਸ਼ਮੀਰੀ ਗੇਟ, ਦਰਿਆਗੰਜ, ਕਰੋਲ ਬਾਗ, ਪਟੇਲ ਨਗਰ, ਚਾਂਦਨੀ ਚੌਕ, ਸਦਰ ਬਾਜ਼ਾਰ, ਲੋਧੀ ਰੋਡ, ਲਕਸ਼ਮੀ ਨਗਰ, ਯਮੁਨਾ ਵਿਹਾਰ, ਗੋਕਲਪੁਰੀ, ਭਜਨਪੁਰਾ, ਨਜਫਗੜ ਤੇ ਦੁਆਰਕਾ ਵਰਗੇ ਇਲਾਕਿਆਂ ‘ਚ ਪਾਣੀ ਭਰਨ ਦੀ ਸਮੱਸਿਆ ਵੀ ਸਾਹਮਣੇ ਆਈ।

TAGGED: , , , ,
Share this Article
Leave a comment