Breaking News

ਕੈਨੇਡਾ ‘ਚ ਵਾਪਰੇ ਭਿਆਨਕ ਸੜਕ ਹਾਦਸੇ ‘ਚ ਪੰਜਾਬੀ ਟਰੱਕ ਡਰਾਈਵਰ ਦੀ ਮੌਤ

ਬ੍ਰਿਟਿਸ਼ ਕੋਲੰਬੀਆ: ਬੀਸੀ ਦੇ ਸ਼ਹਿਰ ਲੂਨ ਲੇਕ ਦੇ ਨੇੜ੍ਹੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ‘ਚ ਪੰਜਾਬੀ ਟਰੱਕ ਡਰਾਈਵਰ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਛਾਣ 38 ਸਾਲਾ ਮਹਿੰਦਰਪਾਲ ਸਿੰਘ ਸੇਖੋਂ ਵਜੋਂ ਹੋਈ ਹੈ।

ਜਾਣਕਾਰੀ ਮੁਤਾਬਕ ਇਹ ਹਾਦਸਾ ਹਾਈਵੇਅ 97 C ‘ਤੇ ਲੂਨ ਲੇਕ ਦੇ Exit ਨੇੜੇ ਵਾਪਰਿਆ। ਆਰਸੀਐਮਪੀ ਨੇ ਦੱਸਿਆ ਕਿ ਘਟਨਾ ਵਾਲੀ ਥਾਂ ‘ਤੇ ਸ਼ੁਰੂਆਤੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਲੱਕੜਾਂ ਨਾਲ ਲੱਦੇ ਇੱਕ ਖ਼ਰਾਬ ਖੜੇ ਟਰੱਕ ‘ਚ ਪਿੱਛਿਓਂ ਆ ਕੇ ਹੋਰ ਵਪਾਰਕ ਟਰੱਕ ਵੱਜਿਆ, ਜਿਸ ਕਾਰਨ ਟਰੱਕ ‘ਚ ਅੱਗ ਲੱਗ ਗਈ।

ਇਸ ਤੋਂ ਇਲਾਵਾ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਹਾਦਸੇ ਸਬੰਧੀ ਕੋਈ ਡੈਸ਼ਕੈਮ ਜਾਂ ਹੋਰ ਕਿਸਮ ਦੀ ਵੀਡੀਓ ਹੋਵੇ ਤਾਂ ਮੈਰਿਟ ਆਰਸੀਐਮਪੀ ਨੂੰ 250-378-4262 ‘ਤੇ ਸੰਪਰਕ ਕੀਤਾ ਜਾਵੇ।

ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਕੁਝ ਮਹੀਨੇ ਪਹਿਲਾਂ ਹੀ ਟੋਰਾਂਟੋ ਤੋਂ ਆ ਕੇ ਕਿਲੋਨਾ ‘ਚ ਵਸਿਆ ਸੀ। ਇਸ ਤੋਂ ਇਲਾਵਾ ਮਹਿੰਦਰਪਾਲ ਸਿੰਘ ਸੇਖੋਂ ਦਾ ਪਿਛੋਕੜ ਪਿੰਡ ਦਾਖਾ, ਜ਼ਿਲ੍ਹਾ ਲੁਧਿਆਣਾ ਦੱਸਿਆ ਜਾ ਰਿਹਾ ਹੈ।

Check Also

ਪੰਜਾਬ ਅੰਦਰ ਕੀਤੀ ਗਈ ਪੁਲਿਸ ਕਾਰਵਾਈ ਤੋਂ ਬਾਅਦ ਵਿਦੇਸ਼ੀ ਧਰਤੀ ਤੋਂ ਸਿੱਖਾਂ ਨੇ ਬੁਲੰਦ ਕੀਤੀ ਅਵਾਜ਼

ਨਿਊਜ਼ ਡੈਸਕ : ਭਾਰਤ ਅੰਦਰ ਘੱਟ ਗਿਣਤੀਆਂ ਨਾਲ ਹੁੰਦੀ ਧੱਕੇਸ਼ਾਹੀ ਜੱਗ ਜਾਹਰ ਹੈ। ਇਸ ਵਿੱਚ …

Leave a Reply

Your email address will not be published. Required fields are marked *