ਫ਼ਿਰੋਜ਼ਪੁਰ: ਫ਼ਿਰੋਜ਼ਪੁਰ ਦੇ ਪਿੰਡ ਚੱਕ ਹਮਦ ਵਾਲਾ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਜਿੱਥੇ ਪੁਲਿਸ ਨੇ ਇਕੱਠ ਕਰਕੇ ਖੜ੍ਹੇ ਲੋਕਾਂ ’ਤੇ ਗੋਲੀਆਂ ਚਲਾ ਦਿੱਤੀਆਂ। ਜਿਸ ਕਾਰਨ ਚਾਰ ਨੌਜਵਾਨ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿਚੋਂ ਤਿੰਨ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਜ਼ਖ਼ਮੀ ਹੋਏ ਨੌਜਵਾਨ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਕਾਫ਼ੀ ਜਣੇ ਲੰਗਰ ਛਕ ਕੇ ਆ ਰਹੇ ਸੀ, ਪਰ ਪੁਲਿਸ ਨੇ ਉਨ੍ਹਾਂ ਨੂੰ ਦੇਖ ਕੇ ਗੋਲੀਆਂ ਚਲਾ ਦਿੱਤੀਆਂ। ਜ਼ਖ਼ਮੀ ਨੌਜਵਾਨ ਨੇ ਪੁਲਿਸ ਵਾਲਿਆਂ ਦੇ ਸ਼ਰਾਬੀ ਹੋਣ ਦਾ ਸ਼ੱਕ ਵੀ ਜਤਾਇਆ ਹੈ।
ਜਿਸ ਦੌਰਾਨ ਇਹ ਗੋਲੀਬਾਰੀ ਦੀ ਘਟਨਾ ਵਾਪਰੀ ਤਾਂ ਉਥੇ ਮੌਜੂਦ ਵੱਡੀ ਗਿਣਤੀ ਵਿਚ ਲੋਕਾਂ ਨੇ ਇਕ ਵਿਅਕਤੀ ਨੂੰ ਕਾਬੂ ਕਰ ਲਿਆ, ਜਦੋਂ ਪਿੰਡ ਵਾਸੀਆਂ ਨੇ ਸਖ਼ਤੀ ਦੇ ਨਾਲ ਉਸ ਕੋਲੋਂ ਪੁੱਛਿਆ ਤਾਂ ਉਸ ਨੇ ਆਖਿਆ ਕਿ ਗੋਲੀ ਉਸ ਨੇ ਨਹੀਂ ਚਲਾਈ ਬਲਕਿ ਉਨ੍ਹਾਂ ਦੀ ਪੂਰੀ ਟੀਮ ਸੀ ਅਤੇ ਉਨ੍ਹਾਂ ਦੇ ਨਾਲ ਐਸਐਚਓ ਸੀ।
ਜ਼ਖ਼ਮੀਆਂ ਵਿਚ 3 ਪਿੰਡਵਾਸੀ ਅਤੇ ਦੋ ਪੁਲਿਸ ਮੁਲਾਜ਼ਮ ਦੱਸੇ ਜਾ ਰਹੇ ਹਨ। ਜ਼ਖ਼ਮੀਆਂ ਵਿਚੋਂ ਇਕ ਨੂੰ ਸਥਾਨਕ ਨਿਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ ਜਦਕਿ 3 ਗੰਭੀਰ ਜ਼ਖ਼ਮੀਆਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਰੈਫਰ ਕਰ ਦਿੱਤਾ ਗਿਆ। ਹਾਲਾਂਕਿ ਇਸ ਸਾਰੇ ਘਟਨਾਕ੍ਰਮ ਵਿਚ ਦੋਵਾਂ ਧਿਰਾਂ ਵੱਲੋਂ ਵੱਖ ਵੱਖ ਬਿਆਨ ਦਿੱਤੇ ਜਾ ਰਹੇ ਹਨ ਪਰ ਚੱਕ ਹਾਮਦ ਵਿਖੇ ਸ਼ਨੀਚਰਵਾਰ ਦੇਰ ਰਾਤ ਵਾਪਰੀ ਘਟਨਾ, ‘ਰੋਡ ਰੇਜ’ ਦਾ ਮਾਮਲਾ ਹੈ ਜਾਂ ‘ਸਿਵਲ ਵਰਦੀ ਵਾਲੇ ਇਕ ਸ਼ਰਾਬੀ ਪੁਲਿਸੀਏ ਵੱਲੋਂ ਚਲਾਈਆਂ ਗੋਲ਼ੀਆਂ ਜਾਂ ਫਿਰ ਸੱਚ ਵਿਚ ਹੀ ਹਾਦਸੇ ਦੀ ਜਾਂਚ ਕਰਨ ਆਏ ਪੁਲਿਸ ਮੁਲਾਜ਼ਮਾਂ ਨੂੰ ਨੇ ਪਿੰਡਵਾਸੀਆਂ ਵੱਲੋਂ ਘੇਰੇ ਜਾਣ ਤੋਂ ਬਚਾਅ ਲਈ ਕੀਤੀ ਫਾਇਰਿੰਗ ਦਾ ਮਾਮਲਾ ਹੈ।
ਪੁਲਿਸ ਵੱਲੋਂ ਜਾਰੀ ਵੀਡੀੳ ਬਿਆਨ ਵਿਚ ਡੀਐਸਪੀ ਸਿਟੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਆਰਿਫ ਕੇ ਪੁਲਿਸ ਵੱਲੋਂ ਹਾਦਸਾ ਕਰਕੇ ਭੱਜੇ ਇਕ ਸ਼ਰਾਬੀ ਮੋਟਰਸਾਈਕਲ ਸਵਾਰ ਦਾ ਪਿੱਛਾ ਕੀਤਾ ਜਾ ਰਿਹਾ ਸੀ ਕਿ ਉਹ ਆਪਣੇ ਪਿੰਡ ਚੱਕ ਹਾਮਦ ਪਹੁੰਚ ਗਿਆ ,ਜਿਥੇ ਉਸ ਨੇ ਆਪਣੇ ਨਾਲ ਲੋਕਾਂ ਦੀ ਭੀੜ ਇਕੱਠੀ ਕਰਕੇ ਪੁਲਿਸ ਨੂੰ ਘੇਰ ਲਿਆ ।ਇਸ ਦੌਰਾਨ ਗੁੱਸੇ ’ਚ ਆਈ ਭੀੜ ਵੱਲੋਂ ਬਚਾਅ ਵਿਚ ਪੁਲਿਸ ਮੁਲਾਜ਼ਮਾਂ ਨੇ ਹਵਾਈ ਫਾਇਰ ਕਰ ਦਿੱਤੇ।ਉਨ੍ਹਾਂ ਦੱਸਿਆ ਕਿ ਇਸ ਝੱੜਪ ਵਿਚ 3 ਪਿੰਡਵਾਸੀ ਅਤੇ ਦੋ ਪੁਲਿਸ ਮੁਲਾਜ਼ਮ ਵੀ ਜਖਮੀਂ ਹੋ ਗਏ।
ਇਹ ਮਾਮਲਾ ਧੰਨ ਧੰਨ ਬੀਰ ਬਾਬਾ ਬੁੱਢਾ ਸਾਹਿਬ ਦੇ ਜੋੜ ਮੇਲੇ ਦੌਰਾਨ ਚੱਲ ਰਹੇ ਲੰਗਰਾਂ ਦੇ ਉੱਪਰ ਪ੍ਰਸ਼ਾਦਾ ਛਕਣ ਲਈ ਜਦੋਂ ਪਤੀ ਪਤਨੀ ਪਿੰਡ ਬੰਡਾਲਾ ਵਿਖੇ ਪਹੁੰਚਦੇ ਹਨਉੱਥੇ ਪੰਜਾਬ ਪੁਲਿਸ ਅਤੇ ਪਤੀ ਪਤਨੀ ਦੇ ਵਿੱਚਕਾਰ ਕੋਈ ਟਾਕਰਾ ਹੁੰਦਾ ਹੈ ਤਾਂ ਉਸ ਤੋਂ ਬਾਅਦ ਦੇ ਵਿੱਚ ਦੱਸਿਆ ਜਾ ਰਿਹਾ ਕਿ ਪੁਲਿਸ ਦੇ ਵੱਲੋਂ ਇਹਨਾਂ ਦੇ ਮੋਟਰਸਾਈਕਲ ਵਿੱਚ ਗੱਡੀ ਮਾਰ ਕੇ ਇਹਨਾਂ ਨੂੰ ਥੱਲੇ ਸੁੱਟਿਆ ਜਾਂਦਾ ਹੈ।
ਇਸ ਦੌਰਾਨ ਔਰਤ ਦੀ ਬਾਂਹ ਟੁੱਟ ਜਾਂਦੀ ਹੈ ਅਤੇ ਪਤੀ ਮੋਟਰਸਾਈਕਲ ਲੈ ਕੇ ਫਰਾਰ ਹੋ ਜਾਂਦਾ ਹੈ ਤਾਂ ਪੁਲਿਸ ਵੱਲੋਂ ਸਿਰ ਦੁਬਾਰਾ ਪਿੱਛਾ ਕਰਕੇ ਉਸ ਦੇ ਮੋਟਰਸਾਈਕਲ ਦੇ ਵਿੱਚ ਗੱਡੀ ਨੂੰ ਮਾਰਿਆ ਜਾਂਦਾ ਹੈ ਤਾਂ ਇਹ ਵਿਅਕਤੀ ਡਿੱਗ ਪੈਂਦਾ ਹੈ ਅਤੇ ਡਿੱਗਣ ਤੋਂ ਬਾਅਦ ਝਗੜਾ ਇੱਥੋਂ ਤੱਕ ਵੱਧ ਜਾਂਦਾ ਹੈ ਕਿ ਪੁਲਿਸ ਵੱਲੋਂ ਗੋਲੀ ਚਲਾ ਦਿੱਤੀ ਜਾਂਦੀ ਹੈਪਿੰਡ ਵਾਸੀਆਂ ਵੱਲੋਂ ਇਹਨਾਂ ਪੁਲਿਸ ਮੁਲਾਜ਼ਮਾਂ ਨੂੰ ਕਾਬੂ ਕਰਕੇ ਬੰਦੀ ਬਣਾਇਆ ਗਿਆ ਅਤੇ ਫਿਰ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਮੌਕੇ ਉੱਤੇ ਪਹੁੰਚ ਕੇ ਪੁਲਿਸ ਮੁਲਾਜ਼ਮਾਂ ਨੂੰ ਛੁਡਾਇਆ। ਤਿੰਨ ਜ਼ਖ਼ਮੀ ਮੈਡੀਕਲ ਕਾਲਜ ਫਰੀਦਕੋਟ ਅਤੇ ਇੱਕ ਜ਼ਖ਼ਮੀ ਬਾਗੀ ਹਸਪਤਾਲ ਫ਼ਿਰੋਜ਼ਪੁਰ ਦਾਖਿਲ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।