ਲਿਬਰਲ ਸਰਕਾਰ ਦਾ ਭਵਿੱਖ ਆਉਂਦੇ ਫੈਡਰਲ ਬਜਟ ‘ਤੇ ਨਿਰਭਰ

Prabhjot Kaur
2 Min Read

ਓਟਵਾ: ਕੈਨੇਡਾ ਦੀ ਘੱਟ ਗਿਣਤੀ ਲਿਬਰਲ ਸਰਕਾਰ ਦਾ ਭਵਿੱਖ ਆਉਂਦੇ ਫੈਡਰਲ ਬਜਟ ਤੇ ਨਿਰਭਰ ਕਰੇਗਾ। ਜਸਟਿਨ ਟਰੂਡੋ ਦੀ ਅਗਵਾਈ ਵਾਲੀ ਸਰਕਾਰ, ਐਨ.ਡੀ.ਪੀ. ਦੀ ਰਾਏ ਮੁਤਾਬਕ ਬਜਟ ਤਜਵੀਜ਼ਾਂ ਪੇਸ਼ ਕਰਦੀ ਹੈ ਤਾਂ ਦੋਹਾਂ ਧਿਰਾਂ ਵਿਚਾਲੇ ਸਮਝੌਤਾ ਕਾਇਮ ਰਹਿ ਸਕਦਾ ਹੈ, ਪਰ ਅਜਿਹਾ ਨਾਂ ਹੋਣ ਦੀ ਸੂਰਤ ਵਿਚ ਤੋੜ-ਵਿਛੋੜਾ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਇਹ ਖੁਲਾਸਾ ਐਨ.ਡੀ.ਪੀ. ਦੇ ਵਿੱਤੀ ਮਾਮਲਿਆਂ ਬਾਰੇ ਆਲੋਚਕ ਡੈਨੀਅਲ ਬਲੈਕੀ ਨੇ ਕੀਤਾ ਹੈ। ਸੀ.ਬੀ.ਸੀ. ਨਾਲ ਗੱਲਬਾਤ ਕਰਦਿਆਂ ਡੈਨੀਅਲ ਬਲੈਕੀ ਨੇ ਕਿਹਾ ਕਿ ਪਾਰਲੀਮੈਂਟ ਹਿੱਲ ‘ਤੇ ਆਉਣ ਵਾਲੇ ਕੁਝ ਮਹੀਨੇ ਕਾਫ਼ੀ ਦਿਲਚਸਪ ਰਹਿਣਗੇ ਜਦੋਂ ਲਿਬਰਲ ਸਰਕਾਰ ਬਜਟ ਪੇਸ਼ ਕਰੇਗੀ। ਪਾਰਲੀਮੈਂਟ ਹਿਲ ‘ਤੇ ਸ਼ੁਰੂ ਹੋ ਰਹੀ ਕੋਕਸ ਰਿਟ੍ਰੀਟ ਵਿੱਚ ਐਨ.ਡੀ.ਪੀ. ਦੇ ਸਾਰੇ 25 ਐਮ.ਪੀ. ਸ਼ਾਮਲ ਹੋ ਰਹੇ ਹਨ ਜਿਸ ਦੌਰਾਨ ਪਾਰਟੀ ਆਗੂ ਜਗਮੀਤ ਸਿੰਘ ਵੱਲੋਂ ਮੀਡੀਆ ਸਾਹਮਣੇ ਭਾਸ਼ਣ ਦਿੱਤਾ ਜਾਵੇਗਾ।

ਭਾਸ਼ਣ ਵਿੱਚ ਹੈਲਥ ਕੇਅਰ ਸੰਕਟ ਅਤੇ ਮਹਿੰਗਾਈ ਵਰਗੇ ਮਸਲਿਆਂ ਨੂੰ ਤਰਜੀਹੀ ਆਧਾਰ `ਤੇ ਛੋਹਿਆ ਜਾਵੇਗਾ ਅਤੇ ਇਨ੍ਹਾਂ ਭਖਦੇ ਮੁੱਦਿਆਂ ‘ਤੇ ਜਗਮੀਤ ਸਿੰਘ ਸਖ਼ਤ ਸੁਨੇਹਾ ਵੀ ਦੇ ਸਕਦੇ ਹਨ। ਇਸ ਤੋਂ ਬਾਅਦ ਸਾਰੀ ਕਾਰਵਾਈ ਬੰਦ ਕਮਰਾ ਹੋਵੇਗੀ ਅਤੇ ਡੇਨੀਅਲ ਬਲੈਕੀ ਆਪਣੀਆਂ ਸਾਥੀਆਂ ਨੂੰ ਲਿਬਰਲ ਸਰਕਾਰ ਨਾਲ ਹੋਈ ਗੱਲਬਾਤ ਬਾਰੇ ਦੱਸਣਗੇ।

ਘੱਟ ਗਿਣਤੀ ਲਿਬਰਲ ਸਰਕਾਰ ਨਾਲ ਮਾਰਚ 2022 ਵਿੱਚ ਕੌਨਫੀਡੈਂਸ ਐਂਡ ਸਪਲਾਈ ਐਗਰੀਮੈਂਟ ਕਰਨ ਡੇਨੀਅਲ ਦੀ ਅਹਿਮ ਭੂਮਿਕਾ ਰਹੀ ਪਰ ਇਸ ਵੇਲੇ ਹਾਲਾਤ ਬਿਲਕੁਲ ਬਦਲ ਚੁੱਕੇ ਹਨ। ਦੰਦਾਂ ਦਾ ਸਸਤਾ ਇਲਾਜ ਸ਼ੁਰੂ ਹੋਣ ਤੋਂ ਬਾਅਦ ਐਨ.ਡੀ.ਪੀ. ਚਾਹੁੰਦੀ ਹੈ ਕਿ ਇਸ ਸਾਲ ਕੈਨੇਡਾ ਫਾਰਮਾਕੇਅਰ ਐਕਟ ਪਾਸ ਕੀਤਾ ਜਾਵੇ।

- Advertisement -

ਡੈਨੀਅਲ ਬਲੈਕੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਤੋਂ ਜਾਣਨਾ ਚਾਹੁੰਦੀ ਹੈ ਕਿ ਬਸੰਤ ਰੁੱਤ ਦੇ ਬਜਟ ਦੌਰਾਨ ਲਿਬਰਲ ਸਰਕਾਰ ਬਾਕੀ ਵਾਅਦੇ ਪੂਰੇ ਕਰਨ ਪ੍ਰਤੀ ਗੰਭੀਰ ਹੈ ਜਾਂ ਨਹੀਂ। ਇਥੇ ਦਸਣਾ ਬਣਦਾ ਹੈ ਕਿ ਲਿਬਰਲ ਪਾਰਟੀ ਨੇ ਪਿਛਲੇ ਸਾਲ ਹੀ ਆਪਣੇ ਐਮ.ਪੀਜ਼ ਨੂੰ ਮੱਧਕਾਲੀ ਚੋਣਾਂ ਲਈ ਤਿਆਰ ਰਹਿਣ ਦੇ ਸੰਕੇਤ ਦੇ ਦਿੱਤੇ ਸਨ।

Share this Article
Leave a comment