ਵਾਸ਼ਿੰਗਟਨ : ਅਮਰੀਕਾ ‘ਚ ਰਾਸ਼ਟਰਪਤੀ ਚੋਣਾਂ ਲਈ ਇੱਕ ਦਿਨ ਦਾ ਸਮਾਂ ਬਾਕੀ ਹੈ। ਜਿਸ ਤੋਂ ਪਹਿਲਾਂ ਅਮਰੀਕਾ ‘ਚ ਹਥਿਆਰਾਂ ਦੀ ਖਰੀਦ ਨੇ ਤੇਜ਼ੀ ਫੜ ਲਈ ਹੈ। ਸੂਤਰਾਂ ਮੁਤਾਬਕ ਅਮਰੀਕੀ ਚੋਣ ਨਤੀਜਿਆਂ ਦੌਰਾਨ ਹਿੰਸਾ ਭੜਕ ਸਕਦੀ ਹੈ। ਇਸ ਲਈ ਅਮਰੀਕਾ ‘ਚ ਗਨ ਸਟੋਰ ‘ਤੇ ਲੋਕਾਂ ਦੀ ਭੀੜ ਦੇਖਣ ਨੂੰ ਮਿਲ ਰਹੀ ਹੈ। ਦੇਖਿਆ ਜਾਵੇ ਤਾਂ ਅਮਰੀਕਾ ‘ਚ ਪਹਿਲਾਂ ਤੋਂ ਹੀ ਅਬਾਦੀ ਨਾਲੋ ਵੱਧ ਲਾਇਸੰਸੀ ਹਥਿਆਰ ਹਨ।
ਅਮਰੀਕਾ ‘ਚ ਰਾਸ਼ਟਰਪਤੀ ਚੋਣਾਂ ਤਿੰਨ ਨਵੰਬਰ ਨੂੰ ਹੋਣਗੀਆ। ਵੋਟਿੰਗ ਦਾ ਸਮਾਂ ਸਵੇਰੇ 6 ਵਜੇ ਤੋਂ ਸ਼ੁਰੂ ਹੋਵੇਗਾ ਜੋ ਰਾਤ 9 ਵਜੇ ਤਕ ਹੋਵੇਗੀ। ਭਾਰਤੀ ਸਮੇਂ ਮੁਤਾਬਕ ਮੰਗਲਵਾਰ ਸ਼ਾਮ 4.30 ਵਜੇ ਤੋਂ ਵੋਟਿੰਗ ਸ਼ੁਰੂ ਹੋਵੇਗੀ। ਇਸ ਦੌਰਾਨ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਚੋਣ ਨਤੀਜਿਆਂ ਸਮੇਂ ਜਾਂ ਇੱਕ ਪਾਸੜ ਜਿੱਤ ਹੋਣ ਨਾਲ ਹਿੰਸਾ ਫੈਲ ਸਕਦੀ ਹੈ। ਇਸ ਲਈ ਲੋਕ ਆਪਣੀ ਹਿਫ਼ਾਜਤ ਲਈ ਹਥਿਆਰਾਂ ਦੀ ਖਰੀਦ ਕਰ ਰਹੇ ਹਨ।
ਲਾਇਸੰਸ ‘ਤੇ ਹਥਿਆਰ ਖਰੀਦਣ ਲਈ ਪਹਿਲਾਂ ਗ੍ਰਾਹਕ ਦਾ ਪਿਛੋਕੜ ਜਾਂਚਿਆਂ ਜਾਂਦਾ ਹੈ। ਉਸ ‘ਤੇ ਅਪਰਾਧਕ ਮਾਮਲੇ ਨਾ ਹੋਣ। ਇਸ ਦੇ ਲਈ ਅਮਰੀਕੀ ਏਜੰਸੀ ਐਫ਼.ਬੀ.ਆਈ ਗ੍ਰਾਹਕ ਦਾ ਪਿਛੋਕੜ ਜਾਂਚ ਕਰਦੀ ਹੈ। ਐਫ.ਬੀ.ਆਈ ਦੇ ਅੰਕੜਿਆਂ ਮੁਤਾਬਕ ਮਾਰਚ ਮਹੀਨੇ ਤੋਂ ਹੁਣ ਤਕ 80 ਲੱਖ ਲੋਕਾਂ ਦੀ ਬੈਕਗ੍ਰਾਊਡ ਜਾਂਚੀ ਜਾ ਚੁੱਕੀ ਹੈ।