ਨਿਊਯਾਰਕ ‘ਚ ਹਮਲੇ ਦੀ ਸਾਜਿਸ਼ ਰੱਚਣ ਵਾਲਾ ਪਾਕਿਸਤਾਨ ਮੂਲ ਦਾ ਨੌਜਵਾਨ ਗ੍ਰਿਫਤਾਰ

TeamGlobalPunjab
2 Min Read

ਅਮਰੀਕਾ ਦੇ ਨਿਊਯਾਰਕ ‘ਚ ਪਾਕਿਸਤਾਨੀ ਮੂਲ ਦੇ ਅਮਰੀਕੀ ਨਾਗਰਿਕ ‘ਤੇ ਇਸਲਾਮਿਕ ਸਟੇਟ ( ਆਈਐੱਸ ) ਤੋਂ ਪ੍ਰੇਰਿਤ ਹੋ ਕੇ ਹਮਲੇ ਦੀ ਯੋਜਨਾ ਬਣਾਉਣ ਦਾ ਦੋਸ਼ ਲੱਗਿਆ ਹੈ। ਨਿਊਯਾਰਕ ਸਿਟੀ ਦੇ ਪੁਲਿਸ ਕਮਿਸ਼ਨਰ ਜੇਮਸ ਓ’ਨੀਲ ਨੇ ਦੱਸਿਆ ਕਿ ਦੋਸ਼ੀ ਅਵੈਸ ਚੌਧਰੀ ਨਿਊਯਾਰਕ ਸ਼ਹਿਰ ‘ਚ ਧਮਾਕੇ ਤੇ ਲੋਕਾਂ ਦਾ ਕਤਲ ਕਰਨ ਦੀ ਯੋਜਨਾ ਬਣਾ ਰਿਹਾ ਸੀ। ਇਸ ਤੋਂ ਪਹਿਲਾਂ ਕਿ ਦੋਸ਼ੀ ਘਟਨਾ ਨੂੰ ਅੰਜ਼ਾਮ ਦਿੰਦਾ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਜੇਕਰ ਅਵੈਸ ਚੌਧਰੀ ਦੋਸ਼ੀ ਪਾਇਆ ਗਿਆ ਤਾਂ ਉਸ ਨੂੰ 20 ਸਾਲ ਦੀ ਸਜ਼ਾ ਹੋ ਸਕਦੀ ਹੈ।

ਜੇਮਸ ਦੇ ਮੁਤਾਬਕ, ਅਵੈਸ ਨੇ ਪਹਿਲਾਂ ਘਟਨਾ ਸਥਾਨ ਦੀ ਜਾਂਚ ਕੀਤੀ ਤੇ ਫਿਰ ਤੈਅ ਕੀਤਾ ਕਿ ਉਹ ਪੈਦਲ ਰਸਤੇ ਦੇ ਹੇਠਾਂ ਲੱਗਣ ਵਾਲੇ ਵਰਲਡ ਫੇਅਰ ਨੂੰ ਟਾਰਗੈੱਟ ਕਰੇਗਾ। ਜੇਮਸ ਨੇ ਦੱਸਿਆ ਕਿ 23 ਅਗਸਤ ਨੂੰ ਅਵੈਸ ਆਈਐੱਸ ਦੇ ਇੱਕ ਅੰਡਰਕਵਰ ਏਜੰਟ ਤੋਂ ਮਿਲਿਆ ਸੀ। ਅਵੈਸ ਨੇ ਕਿਹਾ ਸੀ ਕਿ ਉਹ ਲੋਕਾਂ ਦੇ ਉੱਤੇ ਚਾਕੂ ਨਾਲ ਹਮਲਾ ਕਰੇਗਾ। ਜੇਕਰ ਉਸ ਨੂੰ ਬੰਬ ਬਣਾਉਣ ਦਾ ਤਰੀਕਾ ਸਿਖਾਇਆ ਜਾਵੇ, ਤਾਂ ਉਹ ਮਿਨੀ ਬ੍ਰਿਜ ‘ਤੇ ਧਮਾਕਾ ਵੀ ਕਰ ਸਕਦਾ ਹੈ।

ਅਵੈਸ ਨੇ ਹਮਲੇ ਲਈ ਆਨਲਾਈਨ ਸਮਾਨ ਮੰਗਵਾਇਆ ਸੀ। 25 ਤੇ 26 ਅਗਸਤ ਦੇ ਵਿੱਚ ਅਵੈਸ ਨੇ ਹਮਲੇ ਨੂੰ ਅੰਜ਼ਾਮ ਦੇਣ ਲਈ ਚਾਕੂ, ਮਾਸਕ, ਦਸਤਾਨੇ, ਸੈੱਲਫੋਨ ਤੇ ਹਮਲੇ ਨੂੰ ਅੰਜ਼ਾਮ ਦੇਣ ਲਈ ਸਿਰ ‘ਤੇ ਲਗਾਉਣ ਵਾਲਾ ਕੈਮਰਾ ਆਨਲਾਈਨ ਖਰੀਦਿਆ।

ਨਿਊਯਾਰਕ ਸਿਟੀ ਪੁਲਿਸ ਨੇ ਹਮਲੇ ਦੀ ਸਾਜਿਸ਼ ਰਚਣ ਦੇ ਦੋਸ਼ ‘ਚ ਅਵੈਸ ਚੌਧਰੀ ਨੂੰ ਵੀਰਵਾਰ ਨੂੰ ਗ੍ਰਿਫਤਾਰ ਕੀਤਾ। ਉਸ ਨੂੰ ਅਮਰੀਕੀ ਮਜਿਸਟਰੇਟ ਜੱਜ ਜੇਮਸ ਆਰੇਨਸਟੀਨ ਦੇ ਸਾਹਮਣੇ ਸ਼ੁੱਕਰਵਾਰ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ ਸੀ।

ਅਦਾਲਤ ਨੇ ਅਵੈਸ ਚੌਧਰੀ ਨੂੰ ਆਤੰਕੀ ਸੰਗਠਨ ਦਾ ਸਮਰਥਨ ਕਰਨ ਤੇ ਹਮਲੇ ਦੀ ਯੋਜਨਾ ਬਣਾਉਣ ਦੇ ਦੋਸ਼ ‘ਚ ਜੇਲ੍ਹ ਭੇਜਣ ਦਾ ਆਦੇਸ਼ ਸੁਣਾਇਆ । ਦੱਸ ਦੇਈਏ ਦੋਸ਼ੀ ਚੌਧਰੀ ਅਮਰੀਕਾ ਦੇ ਕਵੀਨਜ਼ ਸ਼ਹਿਰ ਦਾ ਰਹਿਣ ਵਾਲਾ ਹੈ।

Share this Article
Leave a comment