ਚੰਡੀਗੜ੍ਹ- 150 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗੇ ਫ਼ਤਹਿਵੀਰ ਨੂੰ ਅੱਜ ਸਵੇੇਰੇ ਲਗਭਗ 5 ਵਜੇ ਦੇ ਕਰੀਬ ਬੋਰਵੈੱਲ ਵਿਚੋਂ ਕੱਢਿਆ ਗਿਆ ਜਿਸ ਤੋਂ ਬਾਅਦ ਉਸ ਨੂੰ ਅੱਠ ਕੁ ਵਜੇ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਵਿੱਚ ਭਰਤੀ ਕੀਤਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਸ ਦੀ ਮੌਤ ਕਦੋਂ ਹੋਈ ਇਸ ਬਾਰੇ ਡਾਕਟਰਾਂ ਨੇ ਹਾਲੇ ਪੂਰੀ ਜਾਣਕਾਰੀ ਨਹੀਂ ਦਿੱਤੀ ਹੈ। ਫਤਿਹਵੀਰ ਸਿੰਘ ਇਸ ਜ਼ਿੰਦਗੀ ਦੀ ਲੜਾਈ ਹਾਰ ਕੇ ਦੁਨੀਆ ਨੂੰ ਅਲਵੀਦਾ ਕਹਿ ਗਿਆ।
ਦੱਸ ਦੇਈਏ ਫ਼ਤਹਿਵੀਰ ਬੀਤੇ ਵੀਰਵਾਰ ਸੰਗਰੂਰ ਜ਼ਿਲ੍ਹੇ ਦੇ ਪਿੰਡ ਭਗਵਾਨਪੁਰਾ ਵਿੱਚ ਆਪਣੇ ਖੇਤ ਵਿੱਚ ਬਣੇ ਹੋਏ ਪੁਰਾਣੇ ਬੋਰਵੈੱਲ ਵਿੱਚ ਡਿੱਗ ਪਿਆ ਸੀ। ਉਸ ਨੂੰ ਬਚਾਉਣ ਲਈ ਪੰਜ ਦਿਨ ਬਚਾਅ ਕਾਰਜ ਬੇਹੱਦ ਸੁਸਤ ਰਫ਼ਤਾਰ ਨਾਲ ਚੱਲੇ, ਜਿਸ ਬੋਰ ਵਿੱਚ ਫ਼ਤਹਿ ਡਿੱਗਿਆ ਸੀ ਉਸੇ ਵਿੱਚੋਂ ਕੁੰਡੀ ਪਾ ਕੇ ਖਿੱਚ ਕੇ ਬਾਹਰ ਕੱਢਿਆ ਗਿਆ ਹੈ।