ਆਂਧਰਾ ਪ੍ਰਦੇਸ਼: ਆਂਧਰਾ ਪ੍ਰਦੇਸ਼ ਵਿੱਚ ਇਕ ਪਿਤਾ ਨੇ ਆਪਣੀ 12 ਸਾਲਾਂ ਧੀ ਦੇ ਜਿਨਸੀ ਸੋਸ਼ਣ ਦਾ ਬਦਲਾ ਕੁਝ ਇਸ ਤਰ੍ਹਾਂ ਲਿਆ ਜਿਸਨੂੰ ਦੇਖ ਕੇ ਪੂਰੇ ਸੂਬੇ ਵਿੱਚ ਹਲਚਲ ਮਚ ਗਈ ਹੈ। ਸੂਬੇ ਦੇ ਅੰਨਾਮਈਆ ਜ਼ਿਲੇ ‘ਚ ਇਕ ਵਿਅਕਤੀ ਆਪਣੀ ਧੀ ਨਾਲ ਜਿਨਸੀ ਸ਼ੋਸ਼ਣ ਕਰਨ ਵਾਲੇ ਵਿਅਕਤੀ ਤੋਂ ਬਦਲਾ ਲੈਣ ਲਈ ਕੁਵੈਤ ਤੋਂ ਭਾਰਤ ਆਇਆ ਸੀ। ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਨੌਜਵਾਨ ਨੇ ਪਹਿਲਾਂ ਮੁਲਜ਼ਮ ਦਾ ਕਤਲ ਕੀਤਾ ਅਤੇ ਫਿਰ ਉਸੇ ਦਿਨ ਫਲਾਈਟ ਰਾਹੀਂ ਵਾਪਿਸ ਕੁਵੈਤ ਚਲਾ ਗਿਆ। ਨੌਜਵਾਨ ਨੇ ਆਪਣੇ ਯੂ-ਟਿਊਬ ਚੈਨਲ ‘ਤੇ ਜੁਰਮ ਕਬੂਲ ਕੀਤਾ ਅਤੇ ਦਾਅਵਾ ਕੀਤਾ ਕਿ ਉਸ ਦੀ ਧੀ ਦਾ ਉਸ ਦੇ ਰਿਸ਼ਤੇਦਾਰ ਨੇ ਜਿਨਸੀ ਸ਼ੋਸ਼ਣ ਕੀਤਾ ਸੀ। ਬੇਟੀ ਦੇ ਪਿਤਾ ਦੀ ਪਛਾਣ ਅੰਜਨੇਯਾ ਪ੍ਰਸਾਦ ਵਜੋਂ ਹੋਈ ਹੈ।
ਰਾਜਮਪੇਟ ਦੇ ਉਪ-ਮੰਡਲ ਪੁਲਿਸ ਅਧਿਕਾਰੀ ਐਨ ਸੁਧਾਕਰ ਨੇ ਕਿਹਾ ਕਿ ਅੰਜਨੇਯਾ ਪ੍ਰਸਾਦ ਹਾਲ ਹੀ ਵਿੱਚ ਕੁਵੈਤ ਤੋਂ ਆਇਆ ਸੀ ਅਤੇ ਉਸਨੇ ਆਪਣੀ ਧੀ ਦਾ ਕਥਿਤ ਤੌਰ ‘ਤੇ ਜਿਨਸੀ ਸ਼ੋਸ਼ਣ ਕਰਨ ਲਈ ਆਪਣੇ ਸਰੀਰਕ ਤੌਰ ‘ਤੇ ਅਪਾਹਜ ਰਿਸ਼ਤੇਦਾਰ ਪੀ ਅੰਜਨੇਯੁਲੂ (59) ਨੂੰ ਲੋਹੇ ਦੀ ਰਾਡ ਨਾਲ ਕੁੱਟ-ਕੁੱਟ ਕੇ ਮਾਰ ਦਿਤਾ ਹੈ। ਸੁਧਾਕਰ ਨੇ ਕਿਹਾ ਕਿ ਪ੍ਰਸਾਦ ਨੇ ਵੀਡੀਓ ‘ਚ ਇਹ ਵੀ ਕਿਹਾ ਕਿ ਉਸ ਨੇ ਨੌਜਵਾਨ ਦੀ ਹੱ.ਤਿਆ ਇਸ ਲਈ ਕੀਤੀ ਕਿਉਂਕਿ ਪੁਲਿਸ ਉਸ ਦੀ ਬੇਟੀ ਦੀ ਸ਼ਿਕਾਇਤ ‘ਤੇ ਕਾਰਵਾਈ ਕਰਨ ‘ਚ ਅਸਫਲ ਰਹੀ ਸੀ। ਪੁਲਿਸ ਨੇ ਪ੍ਰਸਾਦ ਖਿਲਾਫ ਕ.ਤਲ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਉਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਪੁਲਿਸ ਨੇ ਦੱਸਿਆ ਕਿ ਅੰਨਮਈਆ ਜ਼ਿਲੇ ਦਾ ਰਹਿਣ ਵਾਲਾ ਪ੍ਰਸਾਦ 15 ਸਾਲਾਂ ਤੋਂ ਕੁਵੈਤ ‘ਚ ਕੰਮ ਕਰ ਰਿਹਾ ਸੀ ਅਤੇ ਉਹ ਇਕ ਯੂ-ਟਿਊਬ ਚੈਨਲ ਵੀ ਚਲਾਉਂਦਾ ਹੈ। ਉਹ ਆਪਣੀ ਪਤਨੀ ਅਤੇ ਬੇਟੀ ਨਾਲ ਕੁਵੈਤ ਵਿੱਚ ਰਹਿੰਦਾ ਸੀ। ਹਾਲਾਂਕਿ, ਬਾਅਦ ਵਿੱਚ ਉਹ ਆਪਣੀ ਲੜਕੀ ਨੂੰ ਉਸਦੀ ਮਾਸੀ ਘਰ ਛੱਡ ਗਿਆ ਸੀ ਤੇ ਸਮੇਂ ਸਮੇਂ ‘ਤੇ ਪੈਸੇ ਭੇਜਦਾ ਰਹਿੰਦਾ ਸੀ। ਵਿਅਕਤੀ ਦਾ ਇਲਜ਼ਾਮ ਹੈ ਕਿ ਉਸ ਦੀ ਪਤਨੀ ਦੀ ਭੈਣ ਨੇ ਪਹਿਲਾਂ ਤਾਂ ਬੱਚੇ ਦੀ ਚੰਗੀ ਦੇਖਭਾਲ ਕੀਤੀ ਪਰ ਬਾਅਦ ਵਿੱਚ ਬਹਾਨਾ ਬਣਾਉਣਾ ਸ਼ੁਰੂ ਕਰ ਦਿੱਤਾ। ਅਜਿਹੇ ‘ਚ ਜਦੋਂ ਉਸ ਦੀ ਪਤਨੀ ਕੁਵੈਤ ਤੋਂ ਅੰਨਾਮਈਆ ਜ਼ਿਲੇ ‘ਚ ਆਈ ਅਤੇ ਉਸ ਨੂੰ ਪਤਾ ਲੱਗਾ ਕਿ ਉਸ ਦੀ ਭੈਣ ਦੇ ਚਾਚੇ ਨੇ ਲੜਕੀ ਦਾ ਜਿਨਸੀ ਸ਼ੋਸ਼ਣ ਕੀਤਾ ਹੈ। ਇਸ ਤੋਂ ਬਾਅਦ ਮਾਂ-ਧੀ ਨੇ ਸਥਾਨਕ ਪੁਲਸ ਸਟੇਸ਼ਨ ‘ਚ ਸ਼ਿਕਾਇਤ ਦਰਜ ਕਰਵਾਈ ਪਰ ਪੁਲਿਸ ਨੇ ਕਥਿਤ ਤੌਰ ‘ਤੇ ਚੇਤਾਵਨੀ ਦੇ ਕੇ ਦੋਸ਼ੀ ਨੂੰ ਛੱਡ ਦਿੱਤਾ ਅਤੇ ਮਾਂ-ਧੀ ਨੂੰ ਵਾਪਿਸ ਭੇਜ ਦਿੱਤਾ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।