ਨਵੀਂ ਦਿੱਲੀ: ਦਿੱਲੀ ‘ਚ ਚੱਲ ਰਹੇ ਪਾਣੀ ਦੇ ਸੰਕਟ ਨੂੰ ਲੈ ਕੇ ‘ਆਪ’ ਸਰਕਾਰ ਦੀ ਮੰਤਰੀ ਆਤਿਸ਼ੀ ਚੌਥੇ ਦਿਨ ਵੀ ਭੁੱਖ ਹੜਤਾਲ ‘ਤੇ ਬੈਠੀ ਹੋਈ ਹੈ। ਆਤਿਸ਼ੀ ਨੇ ਹਰਿਆਣਾ ਦੀ ਭਾਜਪਾ ਸਰਕਾਰ ‘ਤੇ ਵੱਡਾ ਦੋਸ਼ ਲਾਇਆ ਹੈ। ਆਤਿਸ਼ੀ ਨੇ ਆਪਣੀ ਜਾਰੀ ਕੀਤੀ ਵੀਡੀਓ ਵਿਚ ਕਿਹਾ ਕਿ ਹਰਿਆਣਾ ਦੀ ਭਾਜਪਾ ਸਰਕਾਰ ਨੇ ਦਿੱਲੀ ਦੇ ਹੱਕ ਵਿੱਚੋਂ 100 ਐਮਜੀਡੀ ਯਾਨੀ 46 ਕਰੋੜ ਲਿਟਰ ਤੋਂ ਵੱਧ ਪਾਣੀ ਰੋਕ ਦਿੱਤਾ ਹੈ। ਇਹ ਪਾਣੀ ਇਕ ਦਿਨ ਵਿਚ 28 ਲੱਖ ਤੋਂ ਵੱਧ ਲੋਕਾਂ ਦੇ ਕੰਮ ਆਉਂਦਾ ਹੈ।
ਆਤਿਸ਼ੀ ਮੁਤਾਬਿਕ ਡਾਕਟਰ ਦੱਸ ਰਹੇ ਹਨ ਕਿ ਮੇਰਾ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਲੈਵਲ ਘੱਟ ਹੈ ਅਤੇ ਕੀਟੋਨ ਲੈਵਲ ਵਧ ਗਿਆ ਹੈ ਅਤੇ ਖਤਰਨਾਕ ਹੋ ਗਿਆ ਹੈ। ਡਾਕਟਰ ਨੇ ਕਿਹਾ ਹੈ ਕਿ ਮੈਨੂੰ ਭੁੱਖ ਹੜਤਾਲ ਤੋਂ ਉੱਠ ਜਾਣਾ ਚਾਹੀਦਾ ਹੈ। ਆਤਿਸ਼ੀ ਨੇ ਦੱਸਿਆ ਕਿ ਮੇਰੀ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਉਦੋਂ ਤੱਕ ਜਾਰੀ ਰਹੇਗੀ, ਜਦੋਂ ਤੱਕ ਹਰਿਆਣਾ ਸਰਕਾਰ ਦਿੱਲੀ ਦੇ ਇਨ੍ਹਾਂ 28 ਲੱਖ ਲੋਕਾਂ ਦੇ ਹੱਕ ਨਹੀਂ ਛੱਡਦੀ। ਮੇਰੀ ਸਿਹਤ ਭਾਵੇਂ ਕਿੰਨੀ ਵੀ ਵਿਗੜ ਜਾਵੇ, ਮੈਂ ਦਿੱਲੀ ਦੇ ਲੋਕਾਂ ਨੂੰ ਉਨ੍ਹਾਂ ਦੇ ਹੱਕ ਦਾ ਪਾਣੀ ਦਿਵਾ ਕੇ ਰਹਾਂਗੀ।
अनिश्चितक़ालीन अनशन का चौथा दिन- जलमंत्री आतिशी का दिल्लीवालों के लिए संदेश
-Posted by Team Atishi#PaaniSatyagrah4thDay pic.twitter.com/Fc8hkdjtXB
— Atishi (@AtishiAAP) June 24, 2024
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।