ਭਾਰਤ ਦੇ ਮਹਾਨ ਫੁੱਟਬਾਲ ਖਿਡਾਰੀ ਚੁੰਨੀ ਗੋਸਵਾਮੀ ਦਾ 82 ਸਾਲ ਦੀ ਉਮਰ ‘ਚ ਦੇਹਾਂਤ

TeamGlobalPunjab
2 Min Read

ਕੋਲਕਾਤਾ : ਭਾਰਤ ਦੇ ਮਹਾਨ ਫੁੱਟਬਾਲ ਖਿਡਾਰੀ ਚੁੰਨੀ ਗੋਸਵਾਮੀ ਦਾ ਅੱਜ 82 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ ਹੈ। ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਿਸ਼ੀ ਕਪੂਰ ਦੇ ਦੇਹਾਂਤ ਤੋਂ ਬਾਅਦ ਚੁੰਨੀ ਗੋਸਵਾਮੀ ਦੇ ਰੂਪ ‘ਚ ਦੇਸ਼ ਨੂੰ ਦੂਜਾ ਵੱਡਾ ਘਾਟਾ ਪਿਆ ਹੈ। ਚੁੰਨੀ ਗੋਸਵਾਮੀ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਿਹਤ ਵਿਗੜਨ ਕਾਰਨ ਉਨ੍ਹਾਂ ਨੂੰ ਸ਼ਹਿਰ  ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਜਿੱਥੇ ਉਨ੍ਹਾਂ ਨੇ ਸ਼ਾਮ ਪੰਜ ਵਜੇ ਆਖਰੀ ਸਾਹ ਲਿਆ।

 ਚੁੰਨੀ ਗੋਸਵਾਮੀ ਦੀ ਅਗਵਾਈ ‘ਚ ਭਾਰਤੀ ਫੁੱਟਬਾਲ ਟੀਮ ਨੇ 1982 ਦੀਆਂ ਏਸ਼ੀਆਈ ਖੇਡਾਂ ‘ਚ ਸੋਟਨ ਤਗਮਾ ਜਿੱਤਿਆ ਸੀ। ਉਨ੍ਹਾਂ ਨੇ ਪਹਿਲੇ ਦਰਜੇ ਦੇ ਕ੍ਰਿਕਟ ਟੂਰਨਾਮੈਂਟਾਂ ਵਿੱਚ ਬੰਗਾਲ ਦੀ ਪ੍ਰਤੀਨਿਧਤਾ ਕੀਤੀ ਸੀ।ਆਲ ਇੰਡੀਆ ਫੁੱਟਬਾਲ ਫੈਡਰੇਸ਼ਨ (ਏ.ਆਈ.ਐੱਫ.ਐੱਫ.) ਸਮੇਤ ਬਹੁਤ ਸਾਰੇ ਖਿਡਾਰੀਆਂ ਨੇ ਚੁੰਨੀ ਗੋਸਵਾਮੀ ਦੇ ਦੇਹਾਂਤ ‘ਤੇ ਡੂੰਘਾ ਸੋਗ ਪ੍ਰਗਟ ਕੀਤਾ ਹੈ। ਚੁੰਨੀ ਗੋਸਵਾਮੀ ਦੀ ਕਪਤਾਨੀ ਹੇਠ ਭਾਰਤ ਨੇ 1962 ਏਸ਼ੀਆਈ ਖੇਡਾਂ ਵਿੱਚ ਸੋਨ ਤਗਮਾ ਜਿੱਤਿਆ ਅਤੇ 1964 ‘ਚ ਭਾਰਤੀ ਫੁੱਟਬਾਲ ਟੀਮ ਏਸ਼ੀਆ ਕੱਪ ਵਿੱਚ ਉਪ ਜੇਤੂ ਰਹੀ।

ਚੁੰਨੀ ਗੋਸਵਾਮੀ ਨੇ ਆਪਣੇ ਅੰਤਰਰਾਸ਼ਟਰੀ ਕੈਰੀਅਰ ਦੀ ਸ਼ੁਰੂਆਤ 1957 ਵਿਚ ਕੀਤੀ ਸੀ। ਉਨ੍ਹਾਂ ਨੂੰ ਰਾਸ਼ਟਰੀ ਟੀਮ ਦੇ ਸਭ ਤੋਂ ਵੱਡੇ ਖਿਡਾਰੀਆਂ ‘ਚੋਂ ਇਕ ਮੰਨਿਆ ਜਾਂਦਾ ਸੀ। ਉਨ੍ਹਾਂ ਨੇ 27 ਸਾਲ ਦੀ ਉਮਰ ਵਿੱਚ ਹੀ ਅੰਤਰਰਾਸ਼ਟਰੀ ਫੁਟਬਾਲ ਨੂੰ ਅਲਵਿਦਾ ਕਹਿ ਦਿੱਤਾ ਸੀ। ਚੁੰਨੀ ਗੋਸਵਾਮੀ ਨੂੰ 1971-72 ਦੇ ਸੀਜ਼ਨ ਵਿਚ ਬੰਗਾਲ ਰਣਜੀ ਟੀਮ ਦੇ ਕਪਤਾਨ ਵੀ ਰਹੇ ਸਨ।

Share this Article
Leave a comment