ਅੰਮ੍ਰਿਤਸਰ : ਤਿੰਨ ਕਾਲੇ ਕਾਨੂੰਨਾਂ ਵਿਰੁੱਧ ਚੱਲ ਰਹੇ ਸੰਘਰਸ਼ ਦੇ ਵਿਚਕਾਰ ਅੱਜ ਕਿਸਾਨਾਂ ਵੱਲੋਂ ਹਰ ਜ਼ਿਲ੍ਹੇ ਵਿੱਚ ਟਰੈਕਟਰ ਮਾਰਚ ਕੱਢਣ ਦਾ ਐਲਾਨ ਕੀਤਾ ਗਿਆ ਹੈ। ਕਿਸਾਨਾਂ ਦਾ ਟਰੈਕਟਰ ਮਾਰਚ ਵਾਹਗਾ ਬਾਰਡਰ ਤੋਂ ਸ਼ੁਰੂ ਹੋਇਆ। ਹਰ ਗਰੁੱਪ 500 ਦੇ ਕਰੀਬ ਟਰੈਕਟਰ ਆਪਣੇ ਨਾਲ ਲੈ ਕੇ ਜਾ ਰਿਹਾ ਹੈ। ਸ਼ਹਿਰ ਦੇ ਆਲੇ-ਦੁਆਲੇ ਦੇ ਇਲਾਕਿਆਂ ਤੋਂ ਮਾਰਚ ਵਾਹਗਾ ਤੋਂ ਕੱਢਿਆ ਜਾਵੇਗਾ, ਜਦੋਂਕਿ ਬਾਹਰਲੇ ਬਲਾਕਾਂ ਵਾਲੇ ਆਪਣੇ ਇਲਾਕਿਆਂ ਤੋਂ ਮਾਰਚ ਕੱਢ ਕੇ ਸਿੱਧਾ ਗੋਲਡਨ ਗੇਟ ਪਹੁੰਚੇਗਾ।
ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਹੁਣ ਐਮਐਸਪੀ ਨੂੰ ਕਾਨੂੰਨੀ ਬਣਾਉਣ ਲਈ ਮੁੜ ਤੋਂ ਟਰੈਕਟਰ ਮਾਰਚ ਕੱਢਿਆ ਜਾਵੇਗਾ, ਜਿਸ ਲਈ ਮੁਕੰਮਲ ਤਿਆਰੀਆਂ ਕਰ ਲਈਆਂ ਗਈਆਂ ਹਨ।
ਪੰਧੇਰ ਨੇ ਕਿਹਾ ਕਿ ਤਿੰਨ ਨਵੇਂ ਆਪਰਾਧੀ ਕਾਨੂੰਨਾਂ ਦੀਆਂ ਕਾਪੀਆਂ ਸਾੜਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਵਿਨੇਸ਼ ਫੋਗਾਟ ਨੂੰ ਕੋਈ ਵੀ ਮੈਡਲ ਨਾ ਮਿਲਣਾ ਬੇਹਦ ਹੀ ਦੁਖ਼ਦ ਹੈ ਅਤੇ ਡਾਕਟਰ ਨਾਲ ਹੋਏ ਜ਼ਬਰ ਜਨਾਹ ਮਾਮਸੇ ਵਿੱਚ ਡਾਕਟਰਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ। ਇਸਦੇ ਨਾਲ ਉਨ੍ਹਾਂ ਨੇ ਵੱਧ ਤੋਂ ਵੱਝ ਲੋਕਾਂ ਨੂੰ ਮਾਰਚ ਵਿੱਚ ਪਹੁੰਚਣ ਦੀ ਅਪੀਲ ਕੀਤੀ ਹੈ।
ਹਜ਼ਾਰਾਂ ਲੋਕ ਰਿਟਰੀਟ ਸਮਾਰੋਹ ਦੇਖਣ ਲਈ ਆਉਂਦੇ ਹਨ।
- Advertisement -
ਰੀਟਰੀਟ ਸੈਰੇਮਨੀ ਦੇਖਣ ਲਈ ਹਰ ਰੋਜ਼ ਹਜ਼ਾਰਾਂ ਲੋਕ ਅੰਮ੍ਰਿਤਸਰ ਦੇ ਵਾਹਗਾ ਬਾਰਡਰ ‘ਤੇ ਪਹੁੰਚਦੇ ਹਨ, ਜੋ ਟਰੈਕਟਰ ਮਾਰਚ ਕਾਰਨ ਪਰੇਸ਼ਾਨ ਹੋ ਸਕਦੇ ਹਨ। ਭਾਵੇਂ ਇਹ ਟਰੈਕਟਰ ਮਾਰਚ 3 ਤੋਂ 4 ਘੰਟਿਆਂ ਵਿੱਚ ਸਮਾਪਤ ਹੋ ਜਾਵੇਗਾ ਪਰ ਇਸ ਕਾਰਨ ਗੋਲਡਨ ਗੇਟ ਤੋਂ ਆਉਣ ਵਾਲੇ ਸੈਲਾਨੀਆਂ ਨੂੰ ਵੀ ਜਾਮ ਕਾਰਨ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।