ਕਿਸਾਨ ਔਖੀ ਘੜੀ ਸੰਜਮ ਤੋਂ ਕੰਮ ਲੈਣ : ਰਾਜੇਵਾਲ

TeamGlobalPunjab
2 Min Read

ਚੰਡੀਗੜ੍ਹ : ( ਦਰਸ਼ਨ ਸਿੰਘ ਖੋਖਰ ) : ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕਿਸਾਨਾਂ ਨੂੰ ਇਸ ਸੰਕਟ ਦੀ ਘੜੀ ਸੰਜਮ ਤੋਂ ਕੰਮ ਲੈਣਾ ਚਾਹੀਦਾ ਹੈ। ਚੰਡੀਗਡ਼੍ਹ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜੇਵਾਲ ਨੇ ਕਿਹਾ ਕਿ ਕੇਂਦਰ ਦੀ ਸੱਤਾਧਾਰੀ ਧਿਰ ਅਤੇ ਕੇਂਦਰ ਸਰਕਾਰ ਕੋਝੀਆਂ ਹਰਕਤਾਂ ਕਰਕੇ ਕਿਸਾਨ ਸੰਘਰਸ਼ ਨੂੰ ਫੇਲ੍ਹ ਕਰਨ ਦੀ ਕੋਸ਼ਿਸ਼ ਵਿੱਚ ਹੈ। ਪਰ ਕਿਸਾਨ ਜਥੇਬੰਦੀਆਂ ਇਨ੍ਹਾਂ ਚਾਲਾਂ ਤੋਂ ਪਹਿਲਾਂ ਹੀ ਸੁਚੇਤ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕੀਤੇ ਜਾ ਰਹੇ ਪਰਚਿਆਂ ਅਤੇ ਭੇਜੇ ਜਾ ਰਹੇ ਨੋਟਿਸਾਂ ਦੀ ਜੁਝਾਰੂਆਂ ਨੂੰ ਕੋਈ ਪ੍ਰਵਾਹ ਨਹੀਂ ਕਿਉਂਕਿ ਜੁਝਾਰੂਆਂ ‘ਤੇ ਪਰਚੇ ਦਰਜ ਹੁੰਦੇ ਹਨ ਤੇ ਫੁੱਲਾਂ ਦੇ ਹਾਰ ਨਹੀਂ ਪੈਂਦੇ।

ਉਨ੍ਹਾਂ ਸਪੱਸ਼ਟ ਕਿਹਾ ਕਿ ਹੁਣ ਕਿਸਾਨਾਂ ਦੇ ਸੰਘਰਸ਼ ਨੂੰ ਹੋਰ ਵੀ ਹੁਲਾਰਾ ਮਿਲ ਗਿਆ ਹੈ ਕਿਉਂਕਿ ਰਾਕੇਸ਼ ਟਿਕੈਤ ਦੇ ਗਰੁੱਪ ਨੂੰ ਖਦੇੜਨ ਦੀ ਕੇਂਦਰ ਸਰਕਾਰ ਦੀ ਚਾਲ ਪੁੱਠੀ ਪੈ ਗਈ ਹੈ। ਰਾਜੇਵਾਲ ਨੇ ਕਿਹਾ ਕਿ ਕੱਲ੍ਹ ਜੋ ਸਿੰਘੂ ਬਾਰਡਰ ਉੱਤੇ ਬੀਕੇਯੂ ਪੰਨੂੰ ਤੇ ਪੰਧੇਰ ਗਰੁੱਪ ਦੀ ਸਟੇਜ ਉੱਤੇ ਹਮਲਾ ਕੀਤਾ ਗਿਆ ਉਸ ਦੀ ਉਹ ਨਿਖੇਧੀ ਕਰਦੇ ਹਨ ਅਤੇ ਉਸ ਗਰੁੱਪ ਦੇ ਧਰਨੇ ਵਿੱਚ ਸ਼ਾਮਲ ਬੀਬੀਆਂ ਦੀ ਸੁਰੱਖਿਆ 32 ਜਥੇਬੰਦੀਆਂ ਨੇ ਸੰਭਾਲ ਲਈ ਹੈ । ਉਨ੍ਹਾਂ ਕਿਹਾ ਜਿਨ੍ਹਾਂ ਵੀ ਨੌਜਵਾਨਾਂ ਅਤੇ ਕਿਸਾਨਾਂ ਉਤੇ ਦਿੱਲੀ ਵਿਚ ਕੇਸ ਦਰਜ ਕੀਤੇ ਗਏ ਹਨ ਉਨ੍ਹਾਂ ਦੀ ਪੈਰਵਾਈ ਕਿਸਾਨ ਜਥੇਬੰਦੀਆਂ ਹੀ ਕਰਨਗੀਆਂ। ਜਦੋਂ ਵੀ ਕੇਂਦਰ ਸਰਕਾਰ ਨਾਲ ਕੋਈ ਗੱਲਬਾਤ ਚੱਲੀ ਤਾਂ ਕੇਸ ਰੱਦ ਕਰਾਉਣ ਦਾ ਮਾਮਲਾ ਪਹਿਲ ਦੇ ਅਧਾਰ ‘ਤੇ ਉਠਾਇਆ ਜਾਵੇਗਾ।

Share this Article
Leave a comment