ਨਵੀਂ ਦਿੱਲੀ: ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਅੰਦੋਲਨ ਜਾਰੀ ਹੈ। ਵਿਰੋਧ ਕਰਦੇ ਕਿਸਾਨ ਪੰਜਾਬ ਤੋਂ ਦਿੱਲੀ ਪਹੁੰਚ ਗਏ ਹਨ ਅਤੇ ਜ਼ਿਆਦਾਤਰ ਕਿਸਾਨ ਦਿੱਲੀ ਦੇ ਬਾਰਡਰ ‘ਤੇ ‘ਤੇ ਧਰਨਾ ਲਾਈ ਬੈਠੇ ਹਨ ਅਤੇ ਕਿਸਾਨਾਂ ‘ਚ ਰੋਹ ਵਧਦਾ ਹੀ ਜਾ ਰਿਹਾ ਹੈ ਕਿਸਾਨਾਂ ਨੇ ਦਿੱਲੀ ਬਾਰਡਰ ‘ਤੇ ਪੀ.ਐਮ ਮੋਦੀ ਦਾ ਪੁਤਲਾ ਫੂਕ ਕੇ ਖੇਤੀ ਕਾਨੂੰਨਾਂ ਦਾ ਵਿਰੋਧ ਜਤਾਇਆ।
ਉੱਥੇ ਹੀ ਦਿੱਲੀ ‘ਚ ਦਾਖਲ ਹੋਣ ਦੀ ਇਜਾਜ਼ਤ ਮਿਲਣ ਤੋਂ ਬਾਅਦ ਵੀ ਵੱਡੀ ਗਿਣਤੀ ‘ਚ ਕਿਸਾਨ ਦਿੱਲੀ ਬਾਰਡਰ ‘ਤੇ ਡਟੇ ਹਨ। ਅੱਜ ਸਵੇਰੇ ਇੱਥੇ ਕਿਸਾਨਾਂ ਨੇ ਬੈਠਕ ਕੀਤੀ ਤੇ ਆਪਣੀ ਅੱਗੇ ਦੀ ਰਣਨੀਤੀ ‘ਤੇ ਵਿਚਾਰ ਕੀਤਾ ਤੇ ਦੁਪਹਿਰ ‘ਚ ਇਕ ਹੋਰ ਵੱਡੀ ਬੈਠਕ ਹੋਵੇਗੀ। ਜਿਸ ‘ਚ ਤੈਅ ਹੋਵੇਗਾ ਕਿ ਦਿੱਲੀ ਜਾ ਕੇ ਵਿਰੋਧ ਪ੍ਰਦਰਸ਼ਨ ਕਰਨਾ ਹੈ ਜਾਂ ਦਿੱਲੀ ਹਰਿਆਣਾ ਦੀ ਸਿੰਘੂ ਬਾਰਡਰ ‘ਤੇ ਹੀ ਧਰਨਾ ਦੇਣਾ ਹੈ।