ਮਮਤਾ ਬੈਨਰਜੀ ਮਾਮਲੇ ‘ਚ ਹੋਈ ਵੱਡੀ ਕਾਰਵਾਈ, ਚੋਣ ਆਯੋਗ ਨੇ ਲਿਆ ਸਖਤ ਐਕਸ਼ਨ

TeamGlobalPunjab
1 Min Read

ਨੰਦੀਗਰਾਮ : ਨੰਦੀਗਰਾਮ ਮਾਮਲੇ ‘ਤੇ ਇਕ ਵੱਡੀ ਕਾਰਵਾਈ ਕਰਦਿਆਂ ਚੋਣ ਕਮਿਸ਼ਨ ਨੇ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਸੁਰੱਖਿਆ ਨਿਰਦੇਸ਼ਕ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ ਹੈ। ਚੋਣ ਕਮਿਸ਼ਨ ਨੇ ਕਿਹਾ ਕਿ ਮਮਤਾ ਦੇ ਜ਼ੈੱਡ + ਸੁਰੱਖਿਆ ਲਈ ਸੁਰੱਖਿਆ ਨਿਰਦੇਸ਼ਕ ਆਪਣੀ ਮੁੱਢਲੀ ਡਿਊਟੀ ਨਿਭਾਉਣ ਵਿਚ ਅਸਫਲ ਰਿਹਾ ਹੈ। ਇਸ ਤੋਂ ਇਲਾਵਾ ਚੋਣ ਕਮਿਸ਼ਨ ਨੇ ਪੂਰਬੀ ਮਿਦਨਾਪੁਰ ਦੇ ਡੀਐਮ ਵਿਭੂ ਗੋਇਲ ਅਤੇ ਐਸਪੀ ਪ੍ਰਵੀਨ ਪ੍ਰਕਾਸ਼ ਨੂੰ ਵੀ ਹਟਾ ਦਿੱਤਾ ਹੈ। ਉਨ੍ਹਾਂ ਸਾਰਿਆਂ ‘ਤੇ ਦੋਸ਼ ਹੈ ਕਿ ਉਹ ਆਪਣੀਆਂ ਡਿਊਟੀਆਂ ‘ ਚ ਪੂਰੀ ਤਰ੍ਹਾਂ ਅਣਗਹਿਲੀ ਦਿਖਾ ਰਹੇ ਹਨ।ਚੋਣ ਕਮਿਸ਼ਨ ਨੇ ਡੀਐਮ ਵਿਭੂ ਗੋਇਲ ਦੀ ਥਾਂ ਸਮਿਤਾ ਪਾਟਿਲ ਨੂੰ ਨਵੀਂ ਜ਼ਿੰਮੇਵਾਰੀ ਸੌਂਪੀ ਹੈ। ਉਨ੍ਹਾਂ ਪੰਜਾਬ ਦੇ ਸਾਬਕਾ ਡੀਜੀਪੀ ਇੰਟੈਲੀਜੈਂਸ ਅਨਿਲ ਕੁਮਾਰ ਸ਼ਰਮਾ ਨੂੰ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਲਈ ਵਿਸ਼ੇਸ਼ ਪੁਲਿਸ ਸੁਪਰਵਾਈਜ਼ਰ ਨਿਯੁਕਤ ਕੀਤਾ ਹੈ। ਵਿਵੇਕ ਦੂਬੇ ਤੋਂ ਇਲਾਵਾ ਏ ਕੇ ਸ਼ਰਮਾ ਦੂਜੇ ਵਿਸ਼ੇਸ਼ ਪੁਲਿਸ ਸੁਪਰਵਾਈਜ਼ਰ ਹੋਣਗੇ। ਇੰਨਾ ਹੀ ਨਹੀਂ, ਚੋਣ ਕਮਿਸ਼ਨ ਨੇ ਅਗਲੇ 15 ਦਿਨਾਂ ਵਿਚ ਇਸ ਮਾਮਲੇ ਦੀ ਜਾਂਚ ਪੂਰੀ ਕਰਨ ਅਤੇ 31 ਮਾਰਚ ਤੱਕ ਚੋਣ ਕਮਿਸ਼ਨ ਨੂੰ ਰਿਪੋਰਟ ਕਤੂਤਣਹਨਬਤਯਤਯਤਯਥਰਨ ਦੇ ਨਿਰਦੇਸ਼ ਦਿੱਤੇ ਹਨ।

Share this Article
Leave a comment