ਅੰਮ੍ਰਿਤਸਰ: ਪਰਾਲੀ ਨੂੰ ਸਾੜਨ ਦੇ ਮਾਮਲਿਆਂ ਨੂੰ ਲੈ ਕੇ ਕਿਸਾਨਾਂ ‘ਤੇ ਕੀਤੇ ਜਾ ਰਹੇ ਪਰਚਿਆਂ ਦੇ ਵਿਰੋਧ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਨੇ ਅਨੌਖੇ ਤਰੀਕੇ ਨਾਲ ਪ੍ਰਦਰਸ਼ਨ ਕੀਤਾ। ਕਿਸਾਨਾਂ ਵਲੋਂ ਅੰਮ੍ਰਿਤਸਰ ਦਿਹਾਤੀ ਪੁਲਿਸ ਥਾਣਾ ਰਾਜਾਸਾਂਸੀ ਵਿਖੇ ਪਰਾਲੀ ਦੀਆਂ ਟਰਾਲੀਆਂ ਭਰ ਕੇ ਥਾਣੇ ਦੇ ਅੰਦਰ ਅਤੇ ਬਾਹਰ ਪਰਾਲੀ ਦੇ ਢੇਰ ਲਗਾ ਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਕਿਸਾਨ ਆਗੂ ਕਰਮਜੀਤ ਸਿੰਘ ਨੰਗਲੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪਿਛਲੇ ਕਾਫੀ ਸਮੇਂ ਤੋਂ ਲਗਾਤਾਰ ਕਿਸਾਨਾਂ ਤੇ ਪਰਚੇ ਕੀਤੇ ਜਾ ਰਹੇ ਹਨ।
ਕਿਸਾਨ ਆਗੂ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਉਡੀਕ ਕਰ ਰਹੇ ਹਨ ਕਿ ਉਹਨਾਂ ਪੈਲੀਆਂ ਦੇ ‘ਚੋਂ ਪਰਾਲੀ ਚੁੱਕੀ ਜਾਵੇ ਪਰ ਇਸ ਲਈ ਕੋਈ ਨਹੀਂ ਪਹੁੰਚਿਆ। ਜਿਸ ਕਾਰਨ ਕਿਸਾਨਾਂ ਨੂੰ ਮਜ਼ਬੂਰੀ ‘ਚ ਇੱਕ ਘਾਟਾ ਸਹਿਣ ਕਰਕੇ ਵੀ ਦੂਜਾ ਘਾਟਾ ਪੈਣ ਤੋਂ ਬਚਣ ਵਾਸਤੇ ਪਰਾਲੀ ਨੂੰ ਅੱਗ ਲਗਾਉਣੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਉਲਟਾ ਕਿਸਾਨਾਂ ਨੂੰ ਡਰਾ ਧਮਕਾ ਕੇ ਉਨ੍ਹਾਂ ‘ਤੇ ਪਰਚੇ ਕੀਤੇ ਜਾ ਰਹੇ ਹਨ। ਉਹ ਪਰਚਿਆਂ ਦੇ ਵਿਰੋਧ ਦੇ ਵਿੱਚ ਕਿਸਾਨ ਲਗਾਤਾਰ ਆਵਾਜ਼ ਉਠਾਉਦੇਂ ਆ ਰਹੇ ਹਨ।
ਕਿਸਾਨ ਆਗੂ ਨੇ ਕਿਹਾ ਕਿ ਪਰਾਲੀ ਅਸੀਂ ਇਕੱਠੀ ਕਰਕੇ ਲਿਆਏ ਹਾਂ ਕਿ ਸਾਨੂੰ ਦੱਸੋ ਪਰਾਲੀ ਕਿੱਥੇ ਲਾਈਏ। ਉਨ੍ਹਾਂ ਕਿਹਾ ਕਿ ਅੱਜ ਹੀ ਸਾਡੀਆਂ ਰੈਡ ਐਂਟਰੀਆਂ ਬੰਦ ਨਾ ਹੋਣ, ਤੁਸੀਂ ਸਾਨੂੰ ਮਾਰਨਾ ਹੈ ਤਾਂ ਅਸੀਂ ਖੁਦ ਮਰਨ ਲਈ ਤਿਆਰ ਹਾਂ ਤੇ ਅਸੀ ਤੁਹਾਡੇ ਥਾਣੇ ਆ ਗਏ ਹਾਂ। ਕਿਸਾਨ ਆਗੂ ਨੇ ਕਿਹਾ ਕਿ ਜਿੰਨ੍ਹਾ ਸਮਾਂ ਤੁਸੀਂ ਕਿਸਾਨਾਂ ਪਿੱਛੇ ਬਰਬਾਦ ਕਰ ਰਹੇ ਹੋ, ਉਨਾਂ ਸਮਾਂ ਤੁਸੀਂ ਗੈਂਗਸਟਰਾਂ ਦੀ ਭਾਲ ਕਰਨ ‘ਚ ਲਗਾਓ।ਉਹਨਾਂ ਮੰਗ ਕੀਤੀ ਕਿ ਜੋ ਸੁਪਰੀਮ ਕੋਰਟ ਨੇ ਸਰਕਾਰਾਂ ਨੇ ਆਰਡਰ ਦਿੱਤਾ ਸੀ ਉਹ ਪੂਰਾ ਕਰੋ। ਸਾਨੂੰ ਜਿਹੜਾ ਗ੍ਰੀਨ ਟ੍ਰਿਬਿਊਨਲ ਦਿੱਤਾ ਸੀ ਕਿ 2500 ਰੁਪਏ ਖਾਤਿਆਂ ਵਿੱਚ ਪਾਵਾਂਗੇ ਉਹ ਪਾਓ। ਫਿਰ ਪਰਾਲੀ ਅਸੀਂ ਆਪ ਲਿਆਇਆ ਕਰਾਂਗੇ, ਜਿਹੜੇ ਦਫ਼ਤਰ ਕਹੋਗੇ ਉੱਥੇ ਹੀ ਲਿਆਂਵਾਗੇ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।