ਤਿੰਨੋਂ ਖੇਤੀ ਕਾਨੂੰਨ ਰੱਦ ਕਰਾਉਣ ਦੀ ਮੰਗ ‘ਤੇ ਅੜੇ ਕਿਸਾਨ

TeamGlobalPunjab
1 Min Read

ਸੋਨੀਪਤ : – ਤਿੰਨੋਂ ਖੇਤੀ ਕਾਨੂੰਨ ਰੱਦ ਕਰਾਉਣ ਦੀ ਮੰਗ ‘ਤੇ ਅੜੇ ਹਜ਼ਾਰਾਂ ਕਿਸਾਨਾਂ ਦਾ 24 ਘੰਟੇ ਦਾ ਜਾਮ ਸ਼ੁਰੂ ਹੋ ਗਿਆ ਹੈ। ਇਸ ਤਹਿਤ ਕੁੰਡਲੀ ‘ਚ KMP ਦੇ ਟੋਲ ਪਲਾਜ਼ਾ ‘ਤੇ ਜਾਮ ਲਗਾ ਕੇ ਖੇਤੀ ਕਾਨੂੰਨ ਵਿਰੋਧੀ ਅੰਦੋਲਨਕਾਰੀ ਬੈਠ ਗਏ ਹਨ। ਕਿਸਾਨਾਂ ਵੱਲੋਂ ਕੁੰਡਲੀ-ਮਾਨੇਸਰ-ਪਲਵਲ ਐਕਸਪ੍ਰੈੱਸ-ਵੇ ਨੂੰ 24 ਘੰਟੇ ਲਈ ਬੰਦ ਕੀਤਾ ਗਿਆ ਹੈ। ਅੱਜ ਸਵੇਰੇ 8 ਵਜੇ ਤੋਂ ਸ਼ੁਰੂ ਹੋਇਆ ਜਾਮ ਅਗਲੇ ਦਿਨ ਐਤਵਾਰ 11 ਅਪ੍ਰੈਲ ਸਵੇਰੇ 8 ਵਜੇ ਤਕ ਚੱਲੇਗਾ।

ਭਾਰਤੀ ਕਿਸਾਨ ਯੂਨੀਅਨ ਦੇ  ਬੁਲਾਰੇ ਰਾਕੇਸ਼ ਟਿਕੈਤ ਦੀ ਨੁਮਾਇੰਦਗੀ ‘ਚ ਗਾਜ਼ੀਪੁਰ ਬਾਰਡਰ ‘ਤੇ ਬੀਤੇ ਸ਼ੁੱਕਰਵਾਰ ਨੂੰ ਹੋਈ ਬੈਠਕ ‘ਚ ਇਸ ਸਬੰਧੀ ਵਿਚਾਰ ਕਰ ਕੇ ਫ਼ੈਸਲਾ ਲਿਆ ਗਿਆ ਕਿ ਇਸ ਲੜੀ ਤਹਿਤ ਸ਼ਨਿਚਰਵਾਰ ਨੂੰ ਡਾਸਨਾ ‘ਤੇ ਜਾਮ ਕੀਤਾ ਜਾਵੇਗਾ। 24 ਘੰਟੇ ਤਕ ਚੱਲਣ ਵਾਲੇ ਇਸ ਲੰਬੇ ਜਾਮ ਦੌਰਾਨ ਕਿਸੇ ਨੂੰ ਕੋਈ ਪਰੇਸ਼ਾਨੀ ਨਾ ਹੋਵੇ, ਇਸ ਦੇ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ ਖਾਸ ਇੰਤਜ਼ਾਮ ਵੀ ਕੀਤੇ ਗਏ ਹਨ। ਇਸ ਤਹਿਤ 24 ਘੰਟੇ ਦੌਰਾਨ ਜਾਮ ਦੌਰਾਨ ਐਂਬੂਲੈਂਸ, ਦੁੱਧ, ਸਬਜ਼ੀਆਂ ਤੇ ਔਰਤਾਂ ਦੀਆਂ ਗੱਡੀਆਂ ਨੂੰ ਨਹੀ ਰੋਕਿਆ ਜਾਵੇਗਾ।

Share this Article
Leave a comment