ਇਤਿਹਾਸ ਦੁਹਰਾਉਣ ਆ ਰਹੇ ਨੇ ਕਿਸਾਨ

Global Team
3 Min Read

ਪ੍ਰਭਜੋਤ ਕੌਰ;

ਸੰਯੁਕਤ ਕਿਸਾਨ ਮੋਰਚਾ ਦੀ ਕਾਲ ‘ਤੇ ਅੱਜ ਕਰੀਬ 3000 ਟਰੈਕਟਰ ਟਰਾਲੀਆਂ ਭਰ ਕੇ ਕਿਸਾਨ ਚੰਡੀਗੜ੍ਹ ਨੂੰ ਆ ਰਹੇ ਹਨ। ਸੰਯੁਕਤ ਕਿਸਾਨ ਮੋਰਚਾ ਨੇ ਸਪੱਸ਼ਟ ਕੀਤਾ ਹੈ ਕਿ ਐਮਐਸਪੀ ਕਾਨੂੰਨ, ਕਰਜ਼ਾ ਮੁਆਫ਼ੀ ਅਤੇ ਹੋਰ ਮੰਗਾਂ ਨੂੰ ਲੈ ਕੇ 26 ਤੋਂ 28 ਨਵੰਬਰ ਤੱਕ ਚੰਡੀਗੜ੍ਹ ਵਿੱਚ ਮੋਰਚਾ ਲਾਇਆ ਜਾਣਾ ਹੈ। ਜਿਸ ਵਿੱਚ 25 ਨਵੰਬਰ ਦੀ ਸ਼ਾਮ ਤੋਂ 12 ਜ਼ਿਲ੍ਹਿਆਂ ਦੇ 20 ਹਜ਼ਾਰ ਤੋਂ ਵੱਧ ਕਿਸਾਨ ਸ਼ਾਮਲ ਹੋਣਗੇ। ਜੋ ਲਗਭਗ ਤਿੰਨ ਹਜ਼ਾਰ ਵਾਹਨਾਂ ਵਿੱਚ ਧਰਨੇ ਵਾਲੀ ਥਾਂ ’ਤੇ ਪੁੱਜਣਗੇ। ਇਸ ਕਾਰਨ ਆਵਾਜਾਈ ਪ੍ਰਭਾਵਿਤ ਹੋਣ ਦੀ ਪੂਰੀ ਸੰਭਾਵਨਾ ਹੈ। ਕਿਸਾਨ ਇੱਕ ਹਫ਼ਤੇ ਦਾ ਰਾਸ਼ਨ ਲੈ ਕੇ ਆ ਰਹੇ ਹਨ। ਇਸ ਮੋਰਚੇ ਵਿੱਚ ਉੱਤਰੀ ਭਾਰਤ ਦੀਆਂ 18 ਮਜ਼ਦੂਰ-ਕਿਸਾਨ ਜਥੇਬੰਦੀਆਂ ਹਿੱਸਾ ਲੈਣਗੀਆਂ। ਦੂਜੇ ਪਾਸੇ ਖੁਫੀਆ ਵਿਭਾਗ ਵੀ ਕਿਸਾਨਾਂ ਦੀ ਹਰ ਗਤੀਵਿਧੀ ‘ਤੇ ਤਿੱਖੀ ਨਜ਼ਰ ਰੱਖ ਰਿਹਾ ਹੈ।

ਕੀ ਨੇ ਕਿਸਾਨਾਂ ਦੀਆਂ ਕੇਂਦਰ ਸਰਕਾਰ ਤੋਂ ਮੰਗਾਂ ?

-ਸਾਰੀਆਂ ਫਸਲਾਂ ‘ਤੇ MSP ਦਿਓ
-ਫਸਲ ਖਰੀਦ ਗਾਰੰਟੀ ਕਾਨੂੰਨ
-ਕਿਸਾਨਾਂ ਸਿਰ ਚੜ੍ਹਿਆ ਸਾਰਾ ਕਰਜ਼ਾ ਮੁਆਫ਼ ਕਰੋ
-ਲਖੀਮਪੁਰ ਖੀਰੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਉ
-ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਣੀ ਨੂੰ ਅਹੁਦੇ ਤੋਂ ਬਰਖਾਸਤ ਤੇ ਸਜ਼ਾ ਦਿਓ
-ਦਿੱਲੀ ਅੰਦੋਲਨ ਦੌਰਾਨ ਕਿਸਾਨਾਂ ‘ਤੇ ਦਰਜ ਕੇਸ ਰੱਦ ਕਰੋ
-ਬਿਜਲੀ ਸੋਧ ਬਿਲ ਨੂੰ ਚੋਰ ਮੋਰੀਆਂ ਰਾਹੀਂ ਲਾਗੂ ਕਰਨਾ ਬੰਦ ਕਰੋ
-60 ਸਾਲ ਤੋਂ ਵੱਧ ਉਮਰ ਦੇ ਸਾਰੇ ਕਿਸਾਨਾਂ ਨੂੰ 10 ਹਜਾਰ ਰੁਪਏ ਮਹੀਨਾ ਪੈਨਸ਼ਨ ਦਿਉ
-ਨਿਊਜ਼ਕਲਿੱਕ ਖਿਲਾਫ ਦਰਜ ਕੀਤੀ FIR ਰੱਦ ਕਰੋ
-ਕਿਸਾਨ ਘੋਲ ਨੂੰ ਦੇਸ਼ ਵਿਰੋਧੀ ਕਹਿਣਾ ਬੰਦ ਕਰੋ
-ਖੇਤੀ ਨੂੰ ਕਾਰਪੋਰੇਟਾਂ ਨੂੰ ਫਸਲ ਵੇਚਣ ਦੀਆਂ ਸਾਰੀਆਂ ਨੀਤੀਆਂ ਰੱਦ ਕਰੋ
-ਪਬਲਿਕ ਸੈਕਟਰ ਬਹਾਲ ਕਰੋ ਤੇ ਨਿੱਜੀਕਰਨ ਦੀਆਂ ਨੀਤੀਆਂ ਬੰਦ ਕਰੋ

- Advertisement -

ਤਿੰਨ ਦਿਨ ਚੱਲਣ ਵਾਲੇ ਧਰਨੇ ਨੂੰ ਦੇਖਦੇ ਹੋਏ ਚੰਡੀਗੜ੍ਹ ਪੁਲਿਸ ਨੇ ਯੂਟੀ ਦੀ ਹਰ ਐਂਟਰੀ ‘ਤੇ ਬੈਰੀਕੇਡਿੰਗ ਕਰ ਲਈ ਗਈ ਹੈ। ਦਿੱਲੀ ਅੰਦੋਲਨ ਵੇਲੇ ਵੀ ਏਵੇ ਹੋਇਆ ਸੀ ਪਰ ਕਿਸਾਨਾ ਨੇ ਸਾਰੀਆਂ ਰੋਕਾ ਤੋੜ ਦਿਤੀਆਂ ਤੇ ਦਿੱਲੀ ਸਰਹੱਦ ‘ਤੇ ਪਹੁੰਚ ਗਏ, ਹੁਣ ਚੰਡੀਗੜ ਪੁਲਿਸ ਨੇ ਵੀ ਅਜਹਿਾ ਹੀ ਕੀਤਾ ਹੋਇਆ।

ਹਰਿਆਣਾ ਅਤੇ ਪੰਜਾਬ ਦੇ ਕਿਸਾਨਾਂ ਦੇ 3 ਦਿਨਾਂ ਦੇ ਵਿਰੋਧ ਦੇ ਮੱਦੇਨਜ਼ਰ ਚੰਡੀਗੜ੍ਹ ਪੁਲਿਸ ਨੇ ਉਨ੍ਹਾਂ ਨੂੰ ਸਰਹੱਦ ‘ਤੇ ਰੋਕਣ ਦੀ ਤਿਆਰੀ ਕਰ ਲਈ ਹੈ। ਪ੍ਰਦਰਸ਼ਨਕਾਰੀਆਂ ਨੂੰ ਚੰਡੀਗੜ੍ਹ ਸ਼ਹਿਰ ਦੇ ਅੰਦਰ ਨਹੀਂ ਦਾਖਲ ਹੋਣ ਦਿੱਤਾ ਜਾਵੇਗਾ। ਉਨ੍ਹਾਂ ਨੂੰ ਸਰਹੱਦ ‘ਤੇ ਹੀ ਰੋਕਿਆ ਜਾਵੇਗਾ। ਇਸ ਦੇ ਲਈ ਪੁਲਿਸ ਵੱਲੋਂ ਬੈਰੀਕੇਡਿੰਗ ਲਗਾ ਦਿੱਤੇ ਗਏ ਨ। ਇਸ ਦੇ ਲਈ ਚੰਡੀਗੜ੍ਹ ਪੁਲਿਸ ਨੇ ਆਮ ਲੋਕਾਂ ਲਈ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ। ਫਿਲਹਾਲ ਸਾਰੇ ਮਾਰਗਾਂ ‘ਤੇ ਆਵਾਜਾਈ ਸੁਚਾਰੂ ਢੰਗ ਨਾਲ ਚੱਲ ਰਹੀ ਹੈ।

ਪੁਲਿਸ ਦਾ ਕਹਿਣਾ ਹੈ ਕਿ 25 ਨਵੰਬਰ ਤੋਂ 28 ਨਵੰਬਰ ਤੱਕ ਮੁਹਾਲੀ ਗੋਲਫ ਰੇਂਜ ਨਾਲ ਲੱਗਦੀ ਰੇਲਵੇ ਟ੍ਰੇਕ ਫੇਜ਼ 11 ਦੀ ਸੜਕ ਨੂੰ ਪਿੰਡ ਫੈਦਾ ਜੰਕਸ਼ਨ ਨੰਬਰ 63 ਪੂਰਵ ਮਾਰਗ ‘ਤੇ ਬੰਦ ਕੀਤਾ ਹੋਇਆ ਹੈ। ਇਹ ਸੜਕ ਅੱਗੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਜਾਂਦੀ ਹੈ। ਇਸ ਲਈ ਜਨਤਾ ਨੂੰ ਇਹ ਸਾਵਧਾਨੀ ਵਰਤਣੀ ਚਾਹੀਦੀ ਹੈ।

Share this Article
Leave a comment