ਵੱਡੀ ਗਿਣਤੀ ’ਚ ਇਕੱਠੇ ਹੋਏ ਕਿਸਾਨਾਂ ਨੇ ਘੇਰਿਆ ਬੈਂਕ, ਅਧਿਕਾਰੀਆਂ ਨੂੰ ਦਿੱਤੀ ਸਖ਼ਤ ਚਿਤਾਵਨੀ!

Global Team
3 Min Read

ਬਟਾਲਾ: ਕਈ ਵਾਰ ਦੇਖਣ ‘ਚ ਆਉਂਦਾ ਹੈ ਕੇ ਕਿਸਾਨਾਂ ਵਲੋਂ ਬੈਂਕ ਕੋਲੋ ਲਿਆ ਕਰਜਾ ਬੈਂਕ ਸਖਤੀ ਨਾਲ ਵੀ ਵਾਪਸ ਕਰਵਾ ਲੈਂਦਾ ਹੈ, ਪਰ ਜੇਕਰ ਕਿਸਾਨ ਖੁਦ ਕਰਜਾ ਵਾਪਸ ਕਰ ਰਿਹਾ ਹੋਵੇ ਤੇ ਬੈਂਕ ਵਾਪਸ ਲੈਣ ਤੋਂ ਇਨਕਾਰ ਕਰੇ ਇਹ ਗੱਲ ਕੁਝ ਹਜ਼ਮ ਨਹੀਂ ਹੁੰਦੀ। ਅਜਿਹਾ ਹੀ ਇੱਕ ਮਾਮਲਾ ਬਟਾਲਾ ਦੇ ਅਰਬਨ ਸਟੇਟ ਮਜੂਦ ਪੰਜਾਬ ਨੈਸ਼ਨਲ ਬੈਂਕ ਦੀ ਬਰਾਂਚ ਸਾਹਮਣੇ ਤੋਂ ਸਾਹਮਣੇ ਆਇਆ, ਜਿੱਥੇ ਕਿਸਾਨਾਂ ਵਲੋਂ ਬੈਂਕ ਪ੍ਰਸ਼ਾਸਨ ਦੇ ਖਿਲਾਫ ਇਸ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਕਿ ਉਕਤ ਬੈਂਕ ‘ਚੋਂ ਕਿਸਾਨ ਵਲੋਂ ਲਏ ਕਰਜੇ ਨੂੰ ਹੁਣ ਜਦੋਂ ਕਿਸਾਨ ਖੁਦ ਵਾਪਸ ਕਰ ਰਿਹਾ ਤਾਂ ਬੈਂਕ ਪ੍ਰਸ਼ਾਸਨ ਕਰਜਾ ਵਾਪਸ ਨਾਂ ਲੈ ਕੇ ਕਿਸਾਨ ਨੂੰ ਪਰੇਸ਼ਾਨ ਕਰ ਰਿਹਾ ਹੈ।

ਉੱਥੇ ਹੀ ਇਸ ਪ੍ਰਦਰਸ਼ਨ ਨੂੰ ਲੈ ਕੇ ਕਿਸਾਨ ਆਗੂਆਂ ਅਤੇ ਪੀੜਤ ਕਿਸਾਨ ਸ਼ਿਵ ਸਿੰਘ ਦਾ ਕਹਿਣਾ ਸੀ ਕਿ ਕਿਸਾਨ ਵਲੋਂ ਇਸ ਉਕਤ ਬੈਂਕ ਕੋਲੋ ਲਿਮਟ ਬਣਵਾ ਕੇ 10 ਲੱਖ ਰੁਪਏ ਦਾ ਕਰਜ਼ਾ ਲਿਆ ਗਿਆ ਸੀ। ਸ਼ਿਵ ਸਿੰਘ ਸਮੇਂ ਸਿਰ ਕਰਜੇ ਦਾ ਵਿਆਜ ਅਦਾ ਕਰਦਾ ਰਿਹਾ, ਪਰ ਬੀਤੇ ਸਮੇਂ ਦੌਰਾਨ ਸ਼ਿਵ ਸਿੰਘ ਦੇ ਬੇਟੇ ਦੀ ਮੌਤ ਹੋ ਜਾਣ ਕਾਰਨ ਵਿਆਜ ਅਦਾ ਨਹੀਂ ਕੀਤਾ ਗਿਆ। ਜਿਸ ਕਾਰਨ ਸ਼ਿਵ ਸਿੰਘ ਦਾ ਖਾਤਾ ਡਿਫਾਲਟਰ ਹੋ ਗਿਆ ਅਤੇ ਖਾਤਾ ਡਿਫਾਲਟਰ ਹੋਣ ਕਾਰਨ ਬੈਂਕ ਦਾ ਫੀਲਡ ਅਫਸਰ ਬਲਜਿੰਦਰ ਸਿੰਘ ਬੈਂਕ ਮੈਨੇਜਰ ਦਲਬੀਰ ਸਿੰਘ ਵਲੋਂ ਸ਼ਿਵ ਸਿੰਘ ‘ਤੇ ਕਰਜਾ ਉਤਾਰਨ ਦਤ ਦਬਾਅ ਬਣਾਇਆ ਜਾਣ ਲੱਗਿਆ। ਅਖੀਰ ‘ਚ ਸੈਟਲਮੈਂਟ ਦੀ ਆਫਰ ਕੀਤੀ ਗਈ ਅਤੇ ਕਿਹਾ ਗਿਆ ਕਿ ਜੇਕਰ ਦੋ ਕਿਸ਼ਤਾਂ ਵਿੱਚ ਪੈਸੇ ਜਮਾਂ ਕਰਵਾਓਗੇ ਤਾਂ ਸਾਢੇ ਸੱਤ ਲੱਖ ਜਮਾਂ ਕਰਾਵਉਂਣੇ ਪੈਣਗੇ ਅਤੇ ਜੇਕਰ ਇਕ ਕਿਸ਼ਤ ਵਿੱਚ ਪੈਸੇ ਜਮਾ ਕਰਵਾ ਦਿੰਦੇ ਹੋ ਤਾਂ ਸਾਢੇ ਚਾਰ ਲੱਖ ਰੁਪਏ ਹੀ ਜਮਾਂ ਕਰਵਾਉਣੇ ਪੈਣਗੇ।

ਇਸ ਨੂੰ ਦੇਖਦੇ ਹੋਏ ਸ਼ਿਵ ਸਿੰਘ ਨੇ ਪੰਜ ਲੱਖ ਰੁਪਏ ਬਜ਼ਾਰ ‘ਚੋਂ ਵਿਆਜ ਤੇ ਚੁੱਕ ਕੇ ਜਦੋਂ ਬੈਂਕ ਵਿੱਚ ਇਕੋ ਵਾਰ ‘ਚ ਕਰਜੇ ਨੂੰ ਖਤਮ ਕਰਨ ਲਈ ਜਮਾਂ ਕਰਵਾਉਣ ਪਹੁੰਚਇਆ ਤਾਂ ਬੈਂਕ ਪ੍ਰਸ਼ਾਸਨ ਨੇ ਕਿਹਾ ਟਾਲ ਮਟੋਲ ਕਰਨਾ ਸ਼ੁਰੂ ਕਰ ਦਿੱਤਾ ਅਤੇ ਜਦੋਂ ਸ਼ਿਵ ਸਿੰਘ ਕਿਸਾਨ ਜਥੇਬੰਦੀ ਨੂੰ ਨਾਲ ਲੈ ਕੇ ਪਹੁੰਚਿਆ ਤਾਂ ਫੀਲਡ ਅਫਸਰ ਬਲਜਿੰਦਰ ਸਿੰਘ ਕਿਹਾ ਕਿ ਤੁਸੀਂ ਹੁਣ ਕਿਸਾਨ ਜਥੇਬੰਦੀ ਨਾਲ ਲੈ ਕੇ ਆਏ ਹੋ ਇਸ ਲਈ ਹੁਣ ਕੋਈ ਸਟੇਲਮੈਂਟ ਨਹੀਂ ਹੋਵੇਗੀ ਤੇ ਤੁਹਾਨੂੰ ਪੁਰਾ ਕਰਜ਼ਾ ਚੁਕਾਉਣਾ ਪਵੇਗਾ। ਇਸ ਤਰ੍ਹਾਂ ਦੀ ਵਧੀਕੀ ਦੇ ਖਿਲਾਫ ਬੈਂਕ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਹੈ, ਜੇਕਰ ਬੈਂਕ ਨੇ ਜੇਕਰ ਆਪਣਾ ਇਸੇ ਤਰਾਂ ਦਾ ਰੁਖ ਬਣਾਈ ਰੱਖਿਆ ਤਾਂ ਕਿਸਾਨਾਂ ਵਲੋਂ 15 ਫਰਵਰੀ ਤੋਂ ਬੈਂਕ ਦਾ ਪੱਕੇ ਤੌਰ ਤੇ ਘੇਰਾਓ ਕੀਤਾ ਜਾਵੇਗਾ।

Share This Article
Leave a Comment