ਚੰਡੀਗੜ੍ਹ: ਚੰਡੀਗੜ੍ਹ ਵਿਚ ਕਿਸਾਨਾਂ ਨੇ ਆਪਸੀ ਮੀਟਿੰਗ ਤੋਂ ਬਾਅਦ ਆਪਣੀ ਨਵੀਂ ਪਾਰਟੀ ਦਾ ਐਲਾਨ ਕਰ ਦਿਤਾ ਹੈ। ਉਨ੍ਹਾਂ ਨੇ ਆਪਣੀ ਸਿਆਸੀ ਪਾਰਟੀ ਨਾਂ ਸੰਯੁਕਤ ਸਮਾਜ ਮੋਰਚਾ ਰੱਖਿਆ ਹੈ। ਇਸ ਸਿਆਸੀ ਪਾਰਟੀ ਵਿਚ 32 ਜਥੇਬੰਦੀਆਂ ਪੂਰੀਆਂ ਸ਼ਾਮਲ ਨਹੀਂ ਹਨ। ਇਸ ਸਿਆਸੀ ਪਾਰਟੀ ਦਾ ਮੁੱਖ ਚਿਹਰਾ ਬਲਬੀਰ ਸਿੰਘ ਰਾਜੇਵਾਲ ਹੋਵੇਗਾ।
ਇਸ ਮੌਕੇ ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਉਹ ਪੰਜਾਬ ਵਿਚ 117 ਸੀਟਾਂ ਉਤੇ ਚੋਣ ਲੜਣਨਗੇ। 27 ਤੋਂ 28 ਕਿਸਾਨ ਜਥੇਬੰਦੀਆਂ ਚੋਣਾਂ ਲੜਣ ਦੇ ਹੱਕ ਵਿਚ ਉਤਰੀਆਂ ਹਨ। ਹਾਲਾਂਕਿ ਕੁਝ ਜਥੇਬੰਦੀ ਨੇ ਚੋਣਾਂ ਤੋਂ ਪਾਸਾ ਵੱਟ ਲਿਆ ਹੈ।