ਹਰਿਆਣਾ ਪੁਲਿਸ ਦੀ ਸਵੇਰੇ-ਸਵੇਰੇ ਵੱਡੀ ਕਾਰਵਾਈ ਚਾਰ ਕਿਸਾਨਾਂ ਨੂੰ ਲਿਆ ਹਿਰਾਸਤ ‘ਚ

TeamGlobalPunjab
1 Min Read

ਹਰਿਆਣਾ: ਖੇਤੀ ਕਾਨੂੰਨ ਦੇ ਖ਼ਿਲਾਫ਼ ਕਿਸਾਨਾਂ ਵੱਲੋਂ ਦਿੱਲੀ ਕੂਚ ਕਰਨ ਨੂੰ ਲੈ ਕੇ ਦਿੱਲੀ ਨਾਲ ਜੁੜੇ ਹੋਏ ਜ਼ਿਲ੍ਹਾ ਰਿਵਾੜੀ ‘ਚ ਪੁਲਿਸ ਨੇ ਸਖ਼ਤ ਪਹਿਰਾ ਕਰ ਦਿੱਤਾ ਹੈ। ਜਾਟੂਸਾਨਾ ਪੁਲੀਸ ਨੇ ਕਾਰਵਾਈ ਕਰਦੇ ਹੋਏ ਭਾਰਤੀ ਕਿਸਾਨ ਯੂਨੀਅਨ ਹਰਿਆਣਾ ਦੇ ਜ਼ਿਲ੍ਹਾ ਪ੍ਰਧਾਨ ਰਾਮ ਕ੍ਰਿਸ਼ਨ ਮਹਿਲਾਵਤ ਸਣੇ 4 ਕਿਸਾਨ ਲੀਡਰਾਂ ਨੂੰ ਸਵੇਰੇ ਸਵੇਰੇ ਹਿਰਾਸਤ ਵਿੱਚ ਲੈ ਲਿਆ ਹੈ। ਆਪਣੇ ਸੀਨੀਅਰ ਲੀਡਰਾਂ ਨੂੰ ਹਿਰਾਸਤ ‘ਚ ਲਏ ਜਾਣ ਤੋਂ ਬਾਅਦ ਕਿਸਾਨ ਜਥੇਬੰਦੀਆਂ ਅਤੇ ਪੁਲਿਸ ਆਹਮੋ ਸਾਹਮਣੇ ਹੋ ਗਏ ਹਨ।

ਪੁਲੀਸ ਨੇ ਇਹ ਕਾਰਵਾਈ ਬਾਵਲ’ਚ ਸਵੇਰੇ 10 ਵਜੇ ਕੀਤੀ ਹੈ ਕੀਤੀ ਹੈ। ਰਾਮ ਕਿਸ਼ਨ ਦੇ ਨਾਲ ਨਾਲ ਅਸ਼ੋਕ ਮੁਸੇਪੁਰ, ਸਮੇਂ ਸਿੰਘ ਅਤੇ ਜੈ ਕਿਸਾਨ ਜੈ ਜਵਾਨ ਅੰਦੋਲਨ ਦੇ ਧਰਮਪਾਲ ਨੰਬਰਦਾਰ ਨੂੰ ਵੀ ਹਿਰਾਸਤ ‘ਚ ਲਿਆ ਹੈ। ਕਿਸਾਨ ਲੀਡਰ ਰਾਮਕ੍ਰਿਸ਼ਨ ਦਾ ਇਲਜ਼ਾਮ ਹੈ ਕਿ ਪੁਲੀਸ ਮੁਲਾਜ਼ਮ ਬਿਨਾਂ ਵਰਦੀ ਤੋਂ ਹਥਿਆਰਾਂ ਨਾਲ ਲੈਸ ਹੋ ਕੇ ਉਨ੍ਹਾਂ ਦੇ ਸਥਾਨ ‘ਤੇ ਪਹੁੰਚੇ ਅਤੇ ਮੁਲਜ਼ਮਾਂ ਵਾਂਗ ਉਨ੍ਹਾਂ ਨੂੰ ਫੜ ਕੇ ਲੈ ਗਏ।

ਇਸ ਤੋਂ ਬਾਅਦ ਪੁਲੀਸ ਨੇ ਰਿਵਾੜੀ ਦੀਆਂ ਸਾਰੀਆਂ ਸਰਹੱਦਾਂ ਨੂੰ ਸੀਲ ਕਰ ਦਿੱਤਾ ਹੈ ਸਰਹੱਦਾਂ ਤੇ ਸੁਰੱਖਿਆ ਵਿਵਸਥਾ ਨੂੰ ਕਾਇਮ ਰੱਖਣ ਦੇ ਲਈ ਪੁਲੀਸ ਨੇ ਰਿਵਾੜੀ ਵਿੱਚ ਧਾਰਾ 144 ਵੀ ਲਗਾ ਦਿੱਤੀ ਹੈ।

Share this Article
Leave a comment