Breaking News

ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਆਮ ਬਜਟ ‘ਤੇ ਦਿੱਤੀ ਪਹਿਲੀ ਪ੍ਰਤੀਕਿਰਿਆ

ਨਵੀਂ ਦਿੱਲੀ: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ  ਵੱਲੋਂ ਮੰਗਲਵਾਰ ਆਮ ਬਜਟ ਜਾਰੀ ਕੀਤਾ ਗਿਆ ਹੈ। ਬਜਟ ਵਿੱਚ ਕੇਂਦਰੀ ਮੰਤਰੀ ਵੱਲੋਂ ਗੰਗਾ ਦੇ ਕਿਨਾਰੇ ਰਹਿਣ ਵਾਲੇ ਕਿਸਾਨਾਂ ਲਈ ਖੇਤੀ ਕੋਰੀਡੋਰ ਬਣਾਉਣ ਤੋਂ ਲੈ ਕੇ ਹੋਰ ਵੀ ਕਈ ਯੋਜਨਾਵਾਂ ਦਾ ਐਲਾਨ ਕੀਤਾ ਗਿਆ।

ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਆਮ ਬਜਟ ‘ਤੇ ਪਹਿਲੀ ਪ੍ਰਤੀਕਿਰਿਆ ਦਿੱਤੀ ਹੈ । ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ MSP ਗਾਰੰਟੀ ਕਾਨੂੰਨ ਲਾਗੂ ਹੋਣ ਤੋਂ ਬਾਅਦ ਹੀ ਕਿਸਾਨਾਂ ਨੂੰ ਫਾਇਦਾ ਹੋਵੇਗਾ ।ਗੰਨੇ ਦੇ ਬਕਾਏ ਬਾਰੇ ਗੱਲ ਕਰਦਿਆਂ ਰਾਕੇਸ਼ ਟਿਕੈਤ ਨੇ ਕਿਹਾ ਕਿ ਗੰਨਾ ਕਾਨੂੰਨ ਵਿੱਚ ਜੇਕਰ 14 ਦਿਨਾਂ ਦੇ ਅੰਦਰ ਅਦਾਇਗੀ ਨਹੀਂ ਕੀਤੀ ਜਾਂਦੀ ਤਾਂ ਵਿਆਜ ਦੇਣ ਦੀ ਵਿਵਸਥਾ ਹੈ, ਪਰ ਪੈਸੇ ਨਹੀਂ ਮਿਲਦੇ । ਯੂਪੀ ਵਿੱਚ ਪੰਜ ਸਾਲ ਤੋਂ ਭਾਜਪਾ ਦੀ ਸਰਕਾਰ ਹੈ, ਪਰ ਫਿਰ ਵੀ ਅਜਿਹਾ ਨਹੀਂ ਕੀਤਾ ਗਿਆ । ਮਾਰਚ ਮਹੀਨੇ ਤੋਂ ਭੁਗਤਾਨ ਬਕਾਇਆ ਹੈ। ਇਸ ਦੇ ਨਾਲ ਹੀ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ‘ਤੇ ਖਰੀਦ ਦਾ ਫਾਇਦਾ ਉਦੋਂ ਹੀ ਮਿਲੇਗਾ ਜਦੋਂ MSP ਗਾਰੰਟੀ ਐਕਟ ਕਾਨੂੰਨ ਬਣ ਜਾਵੇਗਾ। ਉਦੋਂ ਸਸਤੇ ਵਿੱਚ ਕੋਈ ਵਪਾਰੀ ਨਹੀਂ ਖਰੀਦ ਸਕੇਗਾ ਤੇ ਫਿਰ ਕਾਰੋਬਾਰੀ MSP ‘ਤੇ ਵੇਚਦੇ ਹਨ। ਇਸ ਨਾਲ ਕਿਸਾਨਾਂ ਦਾ ਨੁਕਸਾਨ ਹੁੰਦਾ ਹੈ।

ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਫ਼ਸਲਾਂ ਦੀ ਐਮਐਸਪੀ ਗਾਰੰਟੀ ਕਾਨੂੰਨ ਬਣ ਜਾਵੇ, ਤਾਂ ਖਰੀਦਦਾਰੀ ਹੋਵੇਗੀ, ਪਰ ਉਸ ਵਿੱਚ ਵੀ ਵਪਾਰੀ ਵੜ ਗਿਆ ਹੈ। ਉਹ 500, 600, 800 ਕੁਇੰਟਲ ਦਾ ਫਰਕ ਰਹਿੰਦਾ ਹੈ। ਵਪਾਰੀ ਲੁੱਟ ਕਰਦਾ ਹੈ। ਸਸਤੀ ਫਸਲ ਖਰੀਦ ਕੇ ਮਹਿੰਗੀ ਵੇਚਦਾ ਹੈ। ਇਹ ਬਹੁਤ ਵੱਡੀ ਜਾਲਸਾਜੀ ਹੈ। ਉਨ੍ਹਾਂ ਕਿਹਾ ਕਿ ਆਰਗੈਨਿਕ ਸਿਹਤ ਲਈ ਠੀਕ ਹੈ, ਇਸ ਲਈ ਇਸ ਨੂੰ ਉਤਸ਼ਾਹਤ ਕਰਨਾ ਚਾਹੀਦਾ ਹੈ। ਇਸਦੇ ਬਾਜ਼ਾਰ ਨੂੰ ਵਧਾਉਣਾ ਚਾਹੀਦਾ ਹੈ ਅਤੇ ਜਿਹੜੇ ਜੈਮ ਵਰਗੇ ਪਦਾਰਥ ਹਨ ਉਨ੍ਹਾਂ ਨੂੰ ਬੰਦ ਕਰਨਾ ਕੀਤਾ ਜਾਣਾ ਚਾਹੀਦਾ ਹੈ, ਉਹ ਕੈਮੀਕਲ ਦੀ ਗੱਲ ਤਾਂ ਕਰਦੇ ਹਨ, ਪਰ ਜੈਮ ਦੀ ਨਹੀਂ, ਜੈਮ ਨੂੰ ਉਤਸ਼ਾਹਤ ਕਰਦੇ ਹਨ ਅਤੇ ਕੈਮੀਕਲ ਬੰਦ ਕਰਨ ਦੀ ਗੱਲ ਕਰਦੇ ਹਨ।ਦੱਸ ਦੇਈਏ ਕਿ ਰਾਕੇਸ਼ ਟਿਕੈਤ ਕੇਂਦਰ ਤੋਂ ਲਗਾਤਾਰ MSP ‘ਤੇ ਕਾਨੂੰਨ ਲਿਆਉਣ ਦੀ ਮੰਗ ਕਰ ਰਹੇ ਹਨ ।

Check Also

ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਵਜੋਂ ਜਸਟਿਸ ਸੰਤ ਪ੍ਰਕਾਸ਼ ਨੇ ਸੰਭਾਲਿਆ ਅਹੁਦਾ

ਚੰਡੀਗੜ੍ਹ:  ਜਸਟਿਸ ਸੰਤ ਪ੍ਰਕਾਸ਼ ਨੇ ਅੱਜ ਚੰਡੀਗੜ੍ਹ ਦੇ ਸੈਕਟਰ 34 ਸਥਿਤ ਕਮਿਸ਼ਨ ਦੇ ਦਫ਼ਤਰ ਵਿਖੇ …

Leave a Reply

Your email address will not be published. Required fields are marked *