ਦਿਲਜੀਤ ਦੋਸਾਂਝ ਦੀ ਆਉਣ ਵਾਲੀ ਨਵੀਂ ਐਲਬਮ ਨੂੰ ਲੈ ਕੇ ਫੈਨਜ਼ ਉਤਸੁਕ

TeamGlobalPunjab
2 Min Read

ਚੰਡੀਗੜ੍ਹ : ਦਿਲਜੀਤ ਦੋਸਾਂਝ ਪੰਜਾਬੀ ਇੰਡਸਟਰੀ ਦਾ ਮਸ਼ਹੂਰ ਨਾਮ ਹੈ। ਦਿਲਜੀਤ ਨੇ ਪੰਜਾਬੀ ਫ਼ਿਲਮਾਂ ਦੇ ਨਾਲ-ਨਾਲ ਬਾਲੀਵੁੱਡ ‘ਚ ਵੀ ਐਕਟਿੰਗ ਅਤੇ ਗਾਇਕੀ ਦੋਵਾਂ ਕਲਾਵਾਂ ਰਾਹੀਂ ਆਪਣੀ ਛਾਪ ਛੱਡੀ ਹੈ। ਪੰਜਾਬੀ ਗਾਇਕ ਤੇ ਅਦਾਕਾਰ ਅਕਸਰ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਸਮੇਂ-ਸਮੇਂ ‘ਤੇ ਤਸਵੀਰਾਂ ਤੇ ਸ਼ੇਅਰ ਕਰ ਕੇ ਆਪਣੇ ਫੈਨਜ਼ ਨੂੰ ਅਪਡੇਟ ਦਿੰਦੇ ਰਹਿੰਦੇ ਹਨ।

ਦਿਲਜੀਤ ਦੋਸਾਂਝ ਨੇ ਆਪਣੀ ਐਲਬਮ G.O.A.T. ਦੀ ਸਫਲਤਾ ਤੋਂ ਬਾਅਦ ਹੁਣ ਉਹਨਾਂ ਨੇ ਆਪਣੀ ਨਵੀਂ ਐਲਬਮ ਦਾ ਐਲਾਨ ਕੀਤਾ ਹੈ।

ਦਿਲਜੀਤ ਨੇ ਆਪਣੀ ਨਵੀਂ ਐਲਬਮ ਨੂੰ ਲੈ ਕੇ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕੀਤੀਆਂ ਹਨ। ਜਿਸ ਦਾ ਨਾਮ ‘Moon Child Era’ ਹੈ।

ਦਿਲਜੀਤ ਦੀ ਨਵੀਂ ਐਲਬਮ ਨੂੰ ਲੈ ਕੇ ਫੈਨਜ਼ ‘ਚ ਬਹੁਤ ਉਤਸੁਕਤਾ ਦੇਖੀ ਜਾ ਸਕਦੀ ਹੈ। ਲੋਕ ਵੱਖ-ਵੱਖ ਤਰ੍ਹਾਂ ਦੀਆਂ ਟਿਪੱਣੀਆਂ ਕਰ ਰਹੇ ਹਨ ਤੇ ਇਹ ਪੋਸਟ ਸੋਸ਼ਲ ਮੀਡੀਆ ‘ਤੇ ਕਾਫੀ ਵਾਈਰਲ ਹੋ ਰਹੀ ਹੈ।

- Advertisement -

ਸ਼ਿਕਾਗੋ ਤੋਂ ਇੱਕ ਫੈਨ ਨੇ ਵੀਡੀਓ ਅਪਲੋਡ ਕੀਤੀ ਹੈ, ਜਿਸਨੂੰ ਦਿਲਜੀਤ ਨੇ ਰਿਟਵੀਟ ਕੀਤਾ ਹੈ। ਵੀਡੀਓ ‘ਚ ਬੱਚਾ ਕਹਿ ਰਿਹਾ ਹੈ ਕਿ, ਵੀਰ ਜੀ ਮੈਂ ਸਪੇਸਸ਼ਿੱਪ ਬਣਾ ਰਿਹਾ ਹਾਂ ਤਾਂ ਕਿ ਮੈਂ ਚੰਨ ‘ਤੇ ਪਹੁੰਚ ਕੇ ਤੁਹਾਡੇ ਨਾਲ ਮਿਲ ਕੇ ਨਵੀਂ ਐਲਬਮ ਦਾ ਆਨੰਦ ਲੈ ਸਕਾ।

Share this Article
Leave a comment