Fans ਕਰ ਰਿਹੇ ਨੇ ਇੰਤਜ਼ਾਰ, ਕੀ ਹੋਵੇਗਾ ਤੈਮੂਰ ਦੇ ਛੋਟੇ ਭਰਾ ਦਾ ਨਾਮ ?

TeamGlobalPunjab
2 Min Read

ਨਿਊਜ਼ ਡੈਸਕ –  ਅਦਾਕਾਰਾ ਕਰੀਨਾ ਕਪੂਰ ਖਾਨ ਦੂਸਰੀ ਵਾਰ ਮਾਂ ਬਣ ਗਈ ਹੈ। ਕਰੀਨਾ ਨੇ ਬੀਤੇ ਐਤਵਾਰ ਬੇਟੇ ਨੂੰ ਜਨਮ ਦਿੱਤਾ ਹੈ। ਕਰੀਨਾ ਕਪੂਰ ਖਾਨ ਤੇ ਸੈਫ਼ ਅਲੀ  ਖਾਨ ਲਈ ਇਹ ਮੌਕਾ ਬੇਹੱਦ ਖ਼ਾਸ ਹੈ, ਉਨ੍ਹਾਂ ਦੇ ਘਰ ਨਵਾਂ ਮਹਿਮਾਨ ਆਇਆ ਹੈ। । ਨਵੇਂ ਜਨਮੇ ਬੱਚੇ ਨਾਲ ਕਰੀਨਾ, ਸੈਫ ਤੇ ਤੈਮੂਰ ਦੀ ਫੋਟੋ ਵੀ ਕਾਫੀ ਚਰਚਾ ‘ਚ ਬਣੀ ਹੋਈ ਹੈ।

ਆਪਣੇ ਪ੍ਰੈਗਨੈਂਸੀ ਪੀਰੀਅਡ ਦੌਰਾਨ ਕਰੀਨਾ ਕਾਫੀ ਐਕਟਿਵ ਰਹੀ। ਉਹ ਲਗਾਤਾਰ ਸਰੀਰਕ ਰੂਪ ਨਾਲ ਵੀ ਸਰਗਰਮ ਹੈ ਤੇ ਉਨ੍ਹਾਂ ਨੂੰ ਘੁੰਮਦੇ-ਫਿਰਦੇ ਦੇਖਿਆ ਜਾਂਦਾ ਰਿਹਾ ਹੈ। ਉਥੇ ਹੀ ਕਰੀਨਾ ਨੇ ਕਈ ਅਪਡੇਟਸ ਸੋਸ਼ਲ ਮੀਡੀਆ ਰਾਹੀਂ ਵੀ ਦਿੱਤੀਆਂ ਹਨ। ਕਰੀਨਾ ਤੇ ਸੈਫ ਨੇ ਹਾਲ ਹੀ ’ਚ ਉਨ੍ਹਾਂ ਗਿਫਟਸ ਦੀ ਝਲਕ ਵੀ ਦਿਖਾਈ, ਜੋ ਨੰਨ੍ਹੇ ਮਹਿਮਾਨ ਦੇ ਸਵਾਗਤ ਲਈ ਦੋਸਤਾਂ ਨੇ ਭੇਜੇ।

ਜਿੱਥੇ ਕੁਝ ਲੋਕ ਕਰੀਨਾ ਨੂੰ ਨੂੰ ਵਧਾਈ ਦੇ ਰਹੇ ਹਨ, ਉੱਥੇ ਕੁਝ ਲੋਕ ਸਨ ਸੈਫ ਅਲੀ ਖਾਨ ਦੇ ਤੀਜੇ ਬੇਟੇ ਤੇ ਤੈਮੂਰ ਦੇ ਛੋਟੇ ਭਰਾ ਦੇ ਨਾਮ ਸਬੰਧੀ ਚਰਚਾ ਕਰਨ ਲੱਗੇਹੋਏ ਹਨ। ਸੈਫ ਦੇ ਵੱਡੇ ਬੇਟੇ ਦਾ ਨਾਮ ਇਬਰਾਹਿਮ ਹੈ, ਦੂਜੇ ਬੇਟੇ ਦਾ ਨਾਮ ਤੈਮੂਰ ਹੈ। ਹੁਣ ਟ੍ਰੋਲਰ ਅੰਦਾਜ਼ਾ ਲਗਾ ਰਹੇ ਹਨ ਕਿ ਸੈਫ-ਕਰੀਨਾ ਦੇ ਤੀਜੇ ਬੇਟਾ ਦਾ ਨਾਮ ਬਾਬਰ ਹੋਵੇਗਾ।

ਦੱਸ ਦਈਏ ਪਹਿਲਾਂ ਤੈਮੂਰ ਦੇ ਨਾਮ ਉੱਪਰ ਕਾਫੀ ਬਵਾਲ ਹੋਇਆ ਸੀ, ਇਸੇ ਕਰਕੇ ਪ੍ਰਸ਼ੰਸਕ ਕਰੀਨਾ ਦੇ ਦੂਜੇ ਬੱਚੇ ਦੇ ਨਾਮ ਨੂੰ ਲੈ ਕੇ ਉਤਸ਼ਾਹਿਤ ਹਨ। ਉਹ ਇਹ ਜਾਣਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਕੀ ਕਰੀਨਾ ਤੇ ਸੈਫ ਇਸ ਵਾਰ ਆਪਣੇ ਬੱਚੇ ਦਾ ਨਾਮ ਕੀ ਰੱਖਣਗੇ।

Share This Article
Leave a Comment