ਮੁੰਬਈ : ਪ੍ਰਸਿੱਧ ਗਾਇਕ ਐੱਸ.ਪੀ. ਬਾਲਾਸੁਬਰਾਮਣੀਅਮ ਦਾ ਸ਼ੁੱਕਰਵਾਰ 74 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ। ਦੱਸ ਦਈਏ ਕਿ ਬਾਲਾਸੁਬਰਾਮਣੀਅਮ 5 ਅਗਸਤ ਨੂੰ ਕੋਰੋਨਾ ਸੰਕਰਮਿਤ ਪਾਏ ਗਏ ਸਨ। ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ। ਪਦਮਸ੍ਰੀ ਤੇ ਪਦਮ ਭੂਸ਼ਣ ਐਵਾਰਡਾਂ ਨਾਲ ਨਿਵਾਜੇ ਗਏ ਸੁਬਰਾਮਣੀਅਮ ਨੇ 16 ਭਾਰਤੀ ਭਾਸ਼ਾਵਾਂ ਵਿਚ 40 ਹਜ਼ਾਰ ਤੋਂ ਵੱਧ ਗਾਣੇ ਗਾਏ। ਉਨ੍ਹਾ ਸ਼ਿਵਾਜੀ ਗਣੇਸ਼ਨ, ਰਜਨੀਕਾਂਤ, ਕਮਲ ਹਾਸਨ ਤੇ ਸਲਮਾਨ ਖਾਨ ਲਈ ਗਾਇਆ। ਉਨ੍ਹਾ ਦੇ ਪ੍ਰਸੰਸਕਾਂ ਨੇ ਉਨ੍ਹਾ ਨੂੰ ਪਾਦੁਮ ਨੀਲਾ (ਗਾਉਂਦਾ ਚੰਨ) ਦਾ ਖਿਤਾਬ ਦਿੱਤਾ ਹੋਇਆ ਸੀ। ਸਲਮਾਨ ਦੀਆਂ ਫਿਲਮਾਂ ਨੂੰ ਕਾਮਯਾਬ ਕਰਨ ਵਿਚ ਉਨ੍ਹਾ ਦੇ ਗਾਏ ਗੀਤਾਂ ਦਾ ਅਹਿਮ ਰੋਲ ਰਿਹਾ।
ਬਾਲਾਸੁਬਰਾਮਣੀਅਮ ਦੇ ਦੇਹਾਂਤ ਨਾਲ ਪੂਰੇ ਬਾਲੀਵੁੱਡ ਜਗਤ ‘ਚ ਸੋਗ ਦੀ ਲਹਿਰ ਛਾ ਗਈ ਹੈ। ਬਾਲੀਵੁੱਡ ਦੇ ਕਈ ਦਿੱਗਜ ਅਦਾਕਾਰਾਂ ਨੇ ਬਾਲਾਸੁਬਰਾਮਣੀਅਮ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸੁਪਰਸਟਾਰ ਸਲਮਾਨ ਖਾਨ ਨੇ ਐੱਸ.ਪੀ. ਬਾਲਾਸੁਬਰਾਮਣੀਅਮ ਦੇ ਦੇਹਾਂਤ ‘ਤੇ ਟਵੀਟ ਕਰ ਕਿਹਾ, ਐਸਪੀ ਬਾਲਸੁਬਰਾਮਨੀਅਮ ਬਾਰੇ ਸੁਣਨ ਤੋਂ ਬਾਅਦ ਮੇਰਾ ਦਿਲ ਟੁੱਟ ਗਿਆ। ਸੰਗੀਤ ਵਿੱਚ ਬਣੀ ਤੁਹਾਡੀ ਵਿਰਾਸਤ ਲਈ ਤੁਹਾਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ। ਮੈਂ ਅਤੇ ਮੇਰਾ ਪਰਿਵਾਰ ਪੂਰੇ ਦਿਲ ਤੋਂ ਦੁੱਖ ਦਾ ਪ੍ਰਗਟਾਵਾ ਕਰਦਾ ਹੈ ਅਤੇ ਰੱਬ ਤੁਹਾਡੀ ਆਤਮਾ ਨੂੰ ਸ਼ਾਂਤੀ ਦੇਵੇ।
Heartbroken to hear about #SPBalasubrahmanyam sir… you will forever live on in your undisputed legacy of music! condolence to the family #RIP
— Salman Khan (@BeingSalmanKhan) September 25, 2020
ਸਲਮਾਨ ਖਾਨ ਤੋਂ ਇਲਾਵਾ ਦੱਖਣ ਦੇ ਸੁਪਰਸਟਾਰ ਰਜਨੀਕਾਂਤ ਨੇ ਵੀ ਐਸ.ਪੀ. ਬਾਲਸੁਬਰਾਮਨੀਅਮ ਦੀ ਮੌਤ ਦੀ ਖ਼ਬਰ ਸੁਣਦਿਆਂ ਇਕ ਭਾਵੁਕ ਵੀਡੀਓ ਟਵੀਟ ਕੀਤਾ ਹੈ।
#RIP Balu sir … you have been my voice for many years … your voice and your memories will live with me forever … I will truly miss you … pic.twitter.com/oeHgH6F6i4
— Rajinikanth (@rajinikanth) September 25, 2020