ਮਸ਼ਹੂਰ ਕੰਪੋਜ਼ਰ ਬੰਟੀ ਬੈਂਸ ‘ਨੂੰ ਜਾਨੋਂ ਮਾਰਨ ਦੀ ਧਮਕੀ, ਹੋਇਆ ਜਾਨਲੇਵਾ ਹਮਲਾ

Rajneet Kaur
2 Min Read

ਮੁਹਾਲੀ : ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਕੰਪੋਜ਼ਰ ਤੇ ਪ੍ਰੋਡਿਊਸਰ ਬੰਟੀ ਬੈਂਸ ‘ਤੇ ਅਣਪਛਾਤੇ ਹਮਲਾਵਰਾਂ ਨੇ ਫਾਇਰਿੰਗ ਕੀਤੀ ਹੈ। ਬੀਤੀ ਦੇਰ ਰਾਤ ਅਣਪਛਾਤੇ ਮੋਟਰਸਾਈਕਲ ਸਵਾਰਾਂ ਵਲੋਂ ਕਟਾਣੀ ਪ੍ਰੀਮੀਅਮ ਢਾਬੇ ਸੈਕਟਰ 79 ਮੁਹਾਲੀ ’ਤੇ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਉਕਤ ਢਾਬੇ ’ਤੇ ਜਦੋਂ ਗੋਲੀਆਂ ਚਲਾਈਆਂ ਗਈਆਂ ਤਾਂ ਢਾਬਾ ਬੰਦ ਹੋ ਚੁੱਕਾ ਸੀ।

ਦਸ ਦਈਏ ਕਿ ਬੰਟੀ ਬੈਂਸ ਸੰਗੀਤ ਉਦਯੋਗ ਵਿੱਚ ਇੱਕ ਜਾਣਿਆ-ਪਛਾਣਿਆ ਨਾਮ ਹੈ ਅਤੇ ਸਿੱਧੂ ਮੂਸੇਵਾਲਾ ਦੇ ਗੀਤਾਂ ਨੂੰ ਕੰਪੋਜ਼ ਅਤੇ ਪ੍ਰੋਡਿਊਸ ਕਰਦਾ ਰਿਹਾ ਹੈ। ਫਿਲਹਾਲ ਪੁਲਿਸ ਨੇ ਉਨ੍ਹਾਂ ਦੀ ਸ਼ਿਕਾਇਤ ‘ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਬੀਤੀ ਸ਼ਾਮ ਮੁਹਾਲੀ ਦੇ ਸੈਕਟਰ 79 ਵਿੱਚ ਗੋਲ਼ੀਬਾਰੀ ਹੋਈ ਸੀ। ਬੰਟੀ ਇੱਥੇ ਇੱਕ ਰੈਸਟੋਰੈਂਟ ਵਿੱਚ ਸੀ। ਗੋਲ਼ੀਬਾਰੀ ਤੋਂ ਪਹਿਲਾਂ ਉਹ ਆਪਣੇ ਸੋਸ਼ਲ ਮੀਡੀਆ ਅਕਾਊਂਟਸ ‘ਤੇ ਲਾਈਵ ਹੋਇਆ ਸੀ ਪਰ ਗੋਲ਼ੀਬਾਰੀ ਤੋਂ ਕੁਝ ਮਿੰਟ ਪਹਿਲਾਂ ਹੀ ਉਹ ਉੱਥੋਂ ਚਲਾ ਗਿਆ। ਪਹਿਲਾਂ ਬੰਟੀ ਬੈਂਸ ਨੂੰ ਫ਼ੋਨ ‘ਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ। ਫ਼ੋਨ ‘ਤੇ ਧਮਕੀ ਦੇਣ ਵਾਲਾ ਏ-ਕੈਟਾਗਰੀ ਦਾ ਗੈਂਗਸਟਰ ਲੱਕੀ ਪਟਿਆਲ ਹੈ। ਲੱਕੀ ਨੇ ਉਸ ਨੂੰ ਜਾਨੋਂ ਮਾਰਨ ਜਾਂ 1 ਕਰੋੜ ਰੁਪਏ ਦੇਣ ਦੀ ਧਮਕੀ ਦਿੱਤੀ ਹੈ।

ਢਾਬੇ ਦੇ ਮੈਨੇਜਰ ਦੇਵ ਸਿੰਘ ਰਾਵਤ ਨੇ ਪੁਲਿਸ ਨੂੰ ਦਸਿਆ ਕਿ ਉਹ ਜਦੋਂ ਸਵੇਰੇ ਢਾਬਾ ਖੋਲਣ ਲਈ ਆਇਆ ਤਾਂ ਦੇਖਿਆ ਕਿ ਢਾਬੇ ’ਤੇ ਪੰਜ ਗੋਲੀਆਂ ਚਲਾਈਆਂ ਗਈਆਂ ਹਨ।

- Advertisement -

ਉਸ ਵਲੋਂ ਪੁਲਿਸ ਨੂੰ ਸੂਚਨਾ ਦਿਤੀ ਤਾਂ ਪੁਲਿਸ ਤੁਰੰਤ ਮੌਕੇ ’ਤੇ ਪਹੁੰਚੀ ਅਤੇ ਫਰੈਂਸਿਕ ਟੀਮ ਨੂੰ ਵੀ ਬੁਲਾਇਆ ਗਿਆ। ਪੁਲਿਸ ਨੂੰ ਦੋ ਗੋਲੀਆਂ ਵੱਜੀਆਂ ਹੋਈਆਂ ਮਿਲੀਆਂ, ਜਦੋਂ ਕਿ ਤਿੰਨ ਗੋਲੀਆਂ ਦੀਵਾਰ ’ਤੇ ਵੱਜ ਕੇ ਉਨਾਂ ਦੇ ਖੋਲ ਬਰਾਮਦ ਹੋਏ। ਇਸ ਸਬੰਧੀ ਡੀ.ਐਸ.ਪੀ ਹਰਸਿਮਰਨ ਸਿੰਘ ਬੱਲ ਨੇ ਦਸਿਆ ਕਿ ਪੁਲਿਸ ਨੇ ਢਾਬੇ ਦੇ ਮੈਨੇਜਰ ਦੇਵ ਸਿੰਘ ਰਾਵਤ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ ਵਿਰੁਧ ਧਾਰਾ 307, 427, 34 ਅਤੇ ਆਰਮਜ਼ ਐਕਟ ਦੇ ਤਹਿਤ ਮਾਮਲਾ ਦਰਜ਼ ਕਰ ਲਿਆ ਗਿਆ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share this Article
Leave a comment