ਵਰਸਡ ਡੈਸਕ – ਭਾਰਤੀ ਮੂਲ ਦੇ ਪ੍ਰਸਿੱਧ ਲੇਖਕ ਤੇ ਨਾਵਲਕਾਰ ਵੇਦ ਮਹਿਤਾ ਦਾ ਅਮਰੀਕਾ ’ਚ ਦੇਹਾਂਤ ਹੋ ਗਿਆ। ਮਹਿਤਾ ਨੇ 86 ਸਾਲ ਦੀ ਉਮਰ ’ਚ ਆਪਣੇ ਨਿਊਯਾਰਕ ਦੇ ਨਿਵਾਸ ਸਥਾਨ ’ਚ ਆਖਰੀ ਸਾਹ ਲਿਆ।
ਸਾਲ 1934 ’ਚ ਲਾਹੌਰ ਵਿਚ ਇਕ ਪੰਜਾਬੀ ਪਰਿਵਾਰ ’ਚ ਜਨਮੇ, ਮਹਿਤਾ ਜਦੋਂ ਸਿਰਫ ਤਿੰਨ ਸਾਲਾਂ ਦੇ ਸਨ ਤਾਂ ਉਹਨਾਂ ਨੇ ਆਪਣੀ ਨਜ਼ਰ ਮੈਨਿਨਜਾਈਟਿਸ ਬਿਮਾਰੀ ਕਰਕੇ ਗੁਆ ਲਈ ਸੀ। ਮਹਿਤਾ ਦੀ ਵਿਦਵਤਾ ਦੇ ਰਾਹ ’ਚ ਕੋਈ ਰੁਕਾਵਟ ਪੈਦਾ ਨਾ ਕਰ ਸਕਿਆ। ਆਪਣੀਆਂ ਲਿਖਤਾਂ ਰਾਹੀਂ ਅੰਨ੍ਹੇਪਣ ਨੂੰ ਹਰਾਉਣ ਵਾਲੇ ਮਹਿਤਾ ਨੇ ਅਮਰੀਕੀ ਪਾਠਕਾਂ ਨੂੰ ਭਾਰਤ ਵਾਰੇ ਦੱਸਿਆ।
ਦੱਸ ਦਈਏ ਮਹਿਤਾ ਨੇ ‘ਵਾਕਿੰਗ ਦ ਇੰਡੀਅਨ ਸਟ੍ਰੀਟ’, ‘ਪੋਰਟਰੇਟ ਆਫ਼ ਇੰਡੀਆ’ ਤੇ ‘ਮਹਾਤਮਾ ਗਾਂਧੀ ਤੇ ਉਸ ਦੇ ਰਸੂਲ’ ਵਰਗੀਆਂ ਪ੍ਰਸਿੱਧ ਰਚਨਾਵਾਂ ਰਚੀਆਂ। ਮਹਿਤਾ ਨੇ 24 ਕਿਤਾਬਾਂ ਲਿਖੀਆਂ। 1960 ’ਚ ਭਾਰਤ ਯਾਤਰਾ ਬਾਰੇ ਉਨ੍ਹਾਂ ਦਾ ਪਹਿਲਾ ਲੇਖ ‘ਦਿ ਨਿਊਯਾਰਕ ‘ ਰਸਾਲੇ ’ਚ ਛਾਪਿਆ ਗਿਆ ਸੀ। 1961 ’ਚ, ਇਸ ਰਸਾਲੇ ਦੇ ਸੰਪਾਦਕ ਨੇ ਮਹਿਤਾ ਨੂੰ ਇੱਕ ਲੇਖਕ ਦੇ ਰੂਪ ’ਚ ਨੌਕਰੀ ’ਤੇ ਰੱਖਿਆ।
ਜ਼ਿਕਰਯੋਗ ਹੈ ਕਿ ਇਸੀ ‘ਦਿ ਨਿਊਯਾਰਕ ‘ ਮੈਗਜ਼ੀਨ ਨੇ ਮਹਿਤਾ ਦੇ ਦੇਹਾਂਤ ਦੀ ਖਬਰ ਦਿੱਤੀ ਹੈ। ਮਹਿਤਾ ਨੇ ਇਸ ਮੈਗਜ਼ੀਨ ’ਚ 33 ਸਾਲਾਂ ਲਈ ਕੰਮ ਕੀਤਾ।