ਬਹੁਤ ਸਾਰੀਆਂ ਬਿਮਾਰੀਆਂ ਦਾ ਰਾਮਬਾਣ ਇਲਾਜ ਹੈ ਤੁਲਸੀ, ਜਾਣੋ ਇਸ ਦੇ ਅਣਗਿਣਤ ਫਾਇਦਿਆਂ ਬਾਰੇ 

TeamGlobalPunjab
5 Min Read

ਨਿਊਜ਼ ਡੈਸਕ : ਤੁਲਸੀ ਦਾ ਪੌਦਾ ਦੇਖਣ ਨੂੰ ਛੋਟਾ ਹੋ ਸਕਦਾ ਹੈ ਪਰ ਇਸ ਦੇ ਔਸ਼ਧੀ ਗੁਣ ਵੱਡੇ ਹਨ। ਜ਼ਿਆਦਾਤਰ ਲੋਕ ਆਪਣੇ ਘਰਾਂ ‘ਚ ਤੁਲਸੀ ਦਾ ਪੌਦਾ ਉਗਾਉਂਦੇ ਹਨ। ਇਸ ਨੂੰ ਵਿਹੜੇ ਦਾ ਸ਼ਿੰਗਾਰ ਮੰਨਿਆ ਜਾਂਦਾ ਹੈ। ਧਾਰਮਿਕ ਪੱਖੋਂ ਹੀ ਨਹੀਂ ਸਗੋਂ ਤੁਲਸੀ ਦੇ ਪੌਦੇ ਦੇ ਸਿਹਤ ਨਾਲ ਜੁੜੇ ਵੀ ਬਹੁਤ ਲਾਭ ਹੁੰਦੇ ਹਨ। ਆਓ ਜਾਣਦੇ ਹਾਂ ਤੁਲਸੀ ਦੇ ਪੱਤੇ ਖਾਣ ਦੇ ਫਾਇਦਿਆਂ ਬਾਰੇ…

ਸਿਰ ਦਰਦ ਅਤੇ ਚਮੜੀ ਦੇ ਰੋਗਾਂ ਤੋਂ ਛੁਟਕਾਰਾ

ਤੁਲਸੀ ਦੇ ਪੱਤਿਆਂ ਦਾ ਰਸ ਅਤੇ ਕਪੂਰ ਮਿਲਾ ਕੇ ਇਸ ਦਾ ਲੇਪ ਤਿਆਰ ਕਰ ਲਓ।  ਇਸ ਲੇਪ ਨੂੰ ਸਿਰ ‘ਤੇ ਲਗਾਉਣ ਨਾਲ ਸਿਰ ਦਰਦ ਵਿਚ ਆਰਾਮ ਮਿਲਦਾ ਹੈ। ਤੁਲਸੀ ਦੇ ਪੌਦਿਆਂ ਦੇ ਹੇਠਲੀ ਮਿੱਟੀ ਨੂੰ ਸਰੀਰ ‘ਤੇ ਮਲਣ ਨਾਲ ਚਮੜੀ ਦੇ ਰੋਗਾਂ ਵਿਚ ਲਾਭ ਮਿਲਦਾ ਹੈ।

- Advertisement -

ਯਾਦਾਸ਼ਤ ਨੂੰ ਤੇਜ਼ ਕਰਦਾ ਹੈ

ਤੁਲਸੀ ਦੇ ਪੱਤਿਆਂ ਦਾ ਰਸ ਇਕ ਚਮਚ ਖਾਲੀ ਪੇਟ ਸਵੇਰ ਵੇਲੇ ਲੈਣ ਨਾਲ ਯਾਦ ਸ਼ਕਤੀ ਵਧਦੀ ਹੈ। ਤੁਲਸੀ ਵਿਚ ਕਈ ਔਸ਼ਧੀ ਗੁਣ ਹੁੰਦੇ ਹਨ। ਦਿਲ ਦਾ ਰੋਗ ਹੋਵੇ ਜਾਂ ਸਰਦੀ ਜੁਕਾਮ ਭਾਰਤ ਵਿਚ ਤੁਲਸੀ ਦੀ ਵਰਤੋਂ ਸ਼ੁਰੂ ਤੋਂ ਹੁੰਦੀ ਆ ਰਹੀ ਹੈ।

ਖਾਂਸੀ ਅਤੇ ਜੁਕਾਮ

ਖਾਂਸੀ ਅਤੇ ਜੁਕਾਮ ਨੂੰ ਦੂਰ ਕਰਨ ਲਈ 7 ਪੱਤੇ ਤੁਲਸੀ, 3 ਲੌਂਗ ਨੂੰ ਇੱਕ ਗਿਲਾਸ ਪਾਣੀ ‘ਚ ਉਬਾਲ ਲਓ। ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਇਸ ‘ਚ ਥੋੜ੍ਹਾ ਜਿਹਾ ਸੇਂਧਾ ਨਮਕ ਪਾ ਕੇ ਪੀਓ। ਦਿਨ ‘ਚ 2 ਵਾਰ ਇਸ ਦੀ ਵਰਤੋਂ ਕਰੋ। ਇੱਕ ਹੋਰ ਵਿਧੀ ‘ਚ ਤੁਲਸੀ ਦੇ ਪੱਤੇ ਅਦਰਕ ਅਤੇ ਕਾਲੀ ਮਿਰਚ ਨੂੰ ਮਿਲਾ ਕੇ ਬਣਾਈ ਹੋਈ ਚਾਹ ਪੀਣ ਨਾਲ ਤੁਰੰਤ ਲਾਭ ਮਿਲਦਾ ਹੈ। ਤੁਲਸੀ ਦਾ ਰਸ ਇਕ ਚਮਚਾ, ਅਦਰਕ ਦਾ ਰਸ ਇਕ ਚਮਚਾ, ਸ਼ਹਿਦ ਇਕ ਚਮਚਾ ਅਤੇ ਮੁਲੱਠੀ ਦਾ ਚੂਰਨ ਇਕ ਚਮਚ ਮਿਲਾ ਕੇ ਸਵੇਰੇ-ਸ਼ਾਮ ਚੱਟਣ ਨਾਲ ਖਾਂਸੀ ਵਿਚ ਬੜਾ ਆਰਾਮ ਮਿਲਦਾ ਹੈ।

ਸਰਦੀ ਤੋਂ ਰਾਹਤ

- Advertisement -

ਸ਼ਹਿਦ, ਅਦਰਕ ਅਤੇ ਤੁਲਸੀ ਨੂੰ ਮਿਲਾ ਕੇ ਬਣਾਇਆ ਗਿਆ ਕਾੜ੍ਹਾ ਪੀਣ ਨਾਲ ਕਫ ਅਤੇ ਸਰਦੀ ਤੋਂ ਰਾਹਤ ਮਿਲਦੀ ਹੈ ਅਤੇ ਇਸ ਨਾਲ ਸਾਹ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ।

ਮਾਹਾਵਾਰੀ ਦਾ ਦਰਦ ਦੂਰ

ਮਾਹਾਵਾਰੀ ਦੌਰਾਨ ਜ਼ਿਆਦਾਤਰ ਔਰਤਾਂ ਦੀ ਕਮਰ ‘ਚ ਬਹੁਤ ਦਰਦ ਹੁੰਦਾ ਹੈ। ਇਸ ਦਰਦ ਤੋਂ ਰਾਹਤ ਪਾਉਣ ਲਈ ਇੱਕ ਛੋਟਾ ਚਮਚ ਤੁਲਸੀ ਦਾ ਰਸ ਲਓ। ਇਸ ਤੋਂ ਇਲਾਵਾ ਤੁਲਸੀ ਦੇ ਪੱਤਿਆਂ ਦੀ ਵਰਤੋਂ  ਕਰਨ ਨਾਲ ਲਾਭ ਮਿਲਦਾ ਹੈ।

ਬੁਖਾਰ ਤੋਂ ਆਰਾਮ

ਮੌਸਮ ਕਾਰਨ ਹੋਣ ਵਾਲੇ ਬੁਖਾਰ ਤੋਂ ਛੁਟਕਾਰਾ ਪਾਉਣ ਲਈ ਤੁਲਸੀ ਬਹੁਤ ਹੀ ਫਾਇਦੇਮੰਦ ਹੁੰਦੀ ਹੈ। ਤੁਲਸੀ ਦੀਆਂ ਪੱਤੀਆਂ ਨੂੰ ਚਬਾਉਣ ਨਾਲ ਇਨਫੈਕਸ਼ਨ ਦੀ ਪ੍ਰੇਸ਼ਾਨੀ ਦੂਰ ਹੋ ਜਾਂਦੀ ਹੈ। ਇਸ ਤੋਂ ਇਲਾਵਾ ਤੁਲਸੀ ਦੇ ਪੱਤੇ, ਅਦਰਕ ਅਤੇ ਮੁਲੱਠੀ ਨੂੰ ਪੀਸ ਕੇ ਸ਼ਹਿਦ ਨਾਲ ਵਰਤੋਂ ਕਰਨ ਨਾਲ ਸਰਦੀ ਦੇ ਬੁਖਾਰ ਤੋਂ ਆਰਾਮ ਮਿਲਦਾ ਹੈ।

ਕੋਲੈਸਟਰੋਲ ਦੇ ਪੱਧਰ ਨੂੰ ਕੰਟਰੋਲ ਕਰਦੀ ਹੈ

ਤੁਲਸੀਂ ਖੂਨ ਵਿਚ ਕੋਲੈਸਟਰੋਲ ਦੇ ਲੇਵਲ ਨੂੰ ਘਟਾਉਂਦੀ ਹੈ। ਅਜਿਹੇ ਵਿਚ ਦਿਲ ਦੇ ਰੋਗੀਆਂ ਲਈ ਇਹ ਕਾਫੀ ਕਾਰਗਾਰ ਸਾਬਤ ਹੁੰਦੀ ਹੈ। ਤੁਲਸੀਂ ਦੇ ਪੱਤਿਆਂ ਵਿਚ ਤਣਾਅ ਨੂੰ ਦੂਰ ਕਰਨ ਦੇ ਵੀ ਗੁਣ ਮੌਜੂਦ ਹਨ। ਹਾਲ ਹੀ ਵਿਚ ਇਕ ਸ਼ੋਧ ਵਿਚ ਪਤਾ ਚਲਿਆ ਹੈ ਕਿ ਤੁਲਸੀ ਤਣਾਅ ਤੋਂ ਬਚਾਉਂਦੀ ਹੈ। ਤਣਾਅ ਨੂੰ ਖੁਦ ਤੋਂ ਦੂਰ ਰੱਖਣ ਲਈ ਹਰ ਕਿਸੇ ਨੂੰ ਤੁਲਸੀ ਦੇ 12 ਪੱਤਿਆਂ ਦੀ ਰੋਜ਼ ਵਰਤੋਂ ਕਰਨੀ ਚਾਹੀਦੀ ਹੈ। ਇਸ ਨਾਲ ਕਾਫੀ ਫਾਇਦਾ ਹੁੰਦਾ ਹੈ।

ਬਲੱਡ ਸ਼ੂਗਰ ਨੂੰ ਕੰਟਰੋਲ ਕਰਦਾ ਹੈ

ਡਾਇਬਟੀਸ ਦੇ ਮਰੀਜ਼ ਵੀ ਤੁਲਸੀ ਦਾ ਪਾਣੀ ਪੀਣ ਕਿਉਕਿ ਇਸ ਨਾਲ ਬੱਲਡ ਸ਼ੂਗਰ ਕੰਟਰੋਲ ਰਹਿੰਦੀ ਹੈ। ਗਠੀਆ ਠੀਕ ਕਰਨ ਲਈ ਤੁਲਸੀ ਦੀ ਜੜ੍ਹ ਅਤੇ ਪੱਤੇ, ਬੀਜ਼ ਨੂੰ ਬਰਾਬਰ ਮਾਤਰਾਂ ਵਿਚ ਪੀਸ ਕੇ ਗੁੜ ਨਾਲ ਖਾਓ। ਕੰਨ ਵਿਚ ਦਰਦ ਹੋਣ ਤੇ ਜਾ ਘੱਟ ਸੁਣਨ ਤੇ ਤੁਲਸੀ ਦੇ ਰਸ ਵਿਚ ਕਪੂਰ ਮਿਲਾ ਕੇ 2 ਬੂੰਦਾ ਸਵੇਰੇ ਸ਼ਾਮ ਪਾਓ ਠੀਕ ਹੋ ਜਾਵੇਗਾ।

ਤੁਲਸੀ ਦੇ ਫਾਇਦਿਆਂ ਦੀ ਗੱਲ ਕਰੀਏ ਤਾਂ ਅਸੀਂ ਗਿਣ ਨਹੀ ਸਕਦੇ। ਜੇਕਰ ਘਰ ਵਿਚ ਗਮਲਾ ਜਾ ਖਾਲ਼ੀ ਥਾਂ ਹੋਵੇ ਤਾਂ ਤੁਲਸੀ ਦਾ ਬੂਟਾ ਘਰ ਵਿਚ ਜਰੂਰ ਲਗਾਉਣਾ ਚਾਹੀਦਾ ਹੈ। ਤੁਲਸੀ ਦਾ ਬੂਟਾ ਹਵਾ ਨੂੰ ਸ਼ੁੱਧ ਕਰਦਾ ਹੈ। ਤੁਲਸੀ ਦੇ ਬੂਟੇ ਦੇ ਨੇੜੇ ਬੈਠ ਕੇ ਯੋਗਾ ਜਾ ਸਾਹ ਲੰਬੇ-ਲ਼ੰਬੇ ਲੈਣ ਨਾਲ ਦਿਮਾਗ ਤਰੋਂ ਤਾਜ਼ਾ ਹੋ ਜਾਦਾ ਹੈ। ਤੁਲਸੀ ਦੇ ਬੂਟੇ ਵਿਚ ਭਾਰੀ ਮਾਤਰਾ ਵਿਚ ਐਂਟਔਕਸੀਡੈਂਟ ਤੱਤ ਪਾਏ ਜਾਦੇ ਹਨ, ਜੋ ਕਿ ਮਨੁੱਖੀ ਸਰੀਰ ਦੇ ਰੋਂਗਾ ਨੂੰ ਨਾਸ਼ ਕਰਨ ਵਿਚ ਸਹਾਇਕ ਹੁੰਦੇ ਹਨ।

Disclaimer: This content including advice provides generic information only. Always consult a specialist or your own doctor for more information. Global Punjab TV does not claim responsibility for this information.

Share this Article
Leave a comment