ਵੈਨਕੂਵਰ: ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ‘ਚ ਇਕ ਭਾਰਤੀ ਪਰਿਵਾਰ ‘ਤੇ ਨਸਲੀ ਹਮਲੇ ਦੀ ਘਟਨਾ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਸਮਰਲੈਂਡ ਵਿਖੇ ਘਰ ‘ਤੇ ਹਮਲਾਵਰਾਂ ਨੇ ਰਾਤ 10.30 ਵਜੇ ਪੱਥਰਾਂ ਨਾਲ ਹਮਲਾ ਕਰ ਬਾਰੀਆਂ ਦੇ ਸ਼ੀਸ਼ੇ ਤੋੜ ਦਿੱਤੇ ਅਤੇ ਕੰਧਾਂ ‘ਤੇ ਨਸਲੀ ਤੇ ਨਫ਼ਰਤ ਭਰੀ ਸ਼ਬਦਾਵਲੀ ਲਿਖੀਆਂ। ਜਿਸ ਵੇਲੇ ਹਮਲਾ ਹੋਇਆ ਰਮੇਸ਼ ਲੇਖੀ ਅਤੇ ਉਨ੍ਹਾਂ ਦੀ ਪਤਨੀ ਕਿਰਨ ਘਰ ਵਿਚ ਹੀ ਮੌਜੂਦ ਸਨ।
ਹਮਲਾ ਹੁੰਦੇ ਹੀ ਰਮੇਸ਼ ਲੇਖੀ ਨੇ ਪੁਲਿਸ ਨੂੰ ਤੁਰੰਤ ਫ਼ੋਨ ਕਰ ਦਿੱਤਾ ਤੇ ਪੁਲਿਸ ਦੇ ਆਉਣ ਤੋਂ ਪਹਿਲਾਂ ਹਮਲਾਵਰ ਫ਼ਰਾਰ ਹੋ ਗਏ। ਇਸ ਤੋਂ ਇਲਾਵਾ ਉੱਥੇ ਮੈਮੋਰੀਅਲ ਪਾਰਕ ਵਿਚ ਵੀ ਨਫਰਤ ਭਰੀਆਂ ਟਿੱਪਣੀਆਂ ਤੇ ਨਿਸ਼ਾਨ ਮਿਲੇ।
ਰਮੇਸ਼ ਲੇਖੀ ਦੀ ਬੇਟੀ ਸ਼ਿਵਾਲੀ, ਬ੍ਰਿਟਿਸ਼ ਕੋਲੰਬੀਆ ਦੇ ਹਸਪਤਾਲ ਵਿਚ ਰੈਸਪੀਰੇਟਰੀ ਥੈਰੇਪਿਸਟ ਵਜੋਂ ਕੰਮ ਕਰਦੀ ਹਨ। ਸ਼ਿਵਾਲੀ ਨੇ ਦੱਸਿਆ ਕਿ ਉਸ ਦੇ ਮਾਤਾ-ਪਿਤਾ ਬੇਹੱਦ ਡਰੇ ਹੋਏ ਹਨ। ਉਨ੍ਹਾਂ ਨੂੰ ਯਕੀਨ ਨਹੀਂ ਹੋ ਰਿਹਾ ਕਿ ਜਿਸ ਥਾਂ ਉਨ੍ਹਾ ਨੇ ਆਪਣੀ ਜ਼ਿੰਦਗੀ ਗੁਜ਼ਾਰੀ, ਉਥੇ ਹੀ ਇਹ ਸਭ ਹੋਇਆ।
ਉੱਥੇ ਹੀ ਰਮੇਸ਼ ਲੇਖੀ ਨੇ ਦੱਸਿਆ ਕਿ ਕੈਨੇਡਾ ਆਏ ਉਨ੍ਹਾਂ ਨੂੰ 42 ਸਾਲ ਹੋ ਗਏ ਹਨ ਪਰ ਅਜਿਹੀ ਘਟਨਾ ਕਦੇ ਵੀ ਨਹੀਂ ਵਾਪਰੀ।