ਸਰਕਾਰੀ ਅਫ਼ਸਰ ਬਣ ਕੇ ਨੌਕਰੀ ਦਵਾਉਣ ਦੇ ਮਾਮਲੇ ‘ਚ ਨੌਜਵਾਨਾਂ ਤੋਂ ਪੈਸੇ ਠੱਗਣ ਵਾਲਾ ਕਾਬੂ

TeamGlobalPunjab
2 Min Read

ਹੁਸ਼ਿਆਰਪੁਰ: ਬੇਰੁਜਗਾਰੀ ਨੇ ਨੌਜਵਾਨਾਂ ਦਾ ਇਸ ਕਦਰ ਬੂਰਾ ਹਾਲ ਕਰ ਦਿੱਤਾ ਐ ਕਿ ਨੌਕਰੀ ਲਈ ਨੌਜਵਾਨ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹੋ ਜਾਂਦੇ ਹਨ। ਠੱਗੀ ਦਾ ਸ਼ਿਕਾਰ ਹੋਏ ਇਹ ਨੌਜਵਾਨ ਇਸ ਦੀ ਤਾਜ਼ਾ ਮਿਸਾਲ ਹਨ ਇੱਥੋਂ ਦੇ ਰੇਲਵੇ ਰੋਡ ’ਤੇ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਲੋਕਾਂ ਨੇ ਇਕ ਨੌਜਵਾਨ ਨੂੰ ਕਾਬੂ ਕਰ ਉਸਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।

ਅਸਲ ‘ਚ ਮਾਮਲਾ ਇੰਝ ਹੈ ਕਿ ਇਹ ਨੌਸਰਬਾਜ ਵਿਅਕਤੀ ਆਪਣੇ ਆਪ ਨੂੰ ਸਿੱਖਿਆ ਵਿਭਾਗ ਦਾ ਸਰਕਾਰੀ ਅਫਸਰ ਦੱਸਦੇ ਹੋਏ ਨੌਜਾਵਨਾਂ ਨੂੰ ਨੌਕਰੀ ਦਾ ਝਾਂਸਾ ਦੇ ਕੇ ਉਨ੍ਹਾਂ ਤੋਂ ਲੱਖਾਂ ਰੁਪਏ ਠੱਗ ਚੁੱਕਿਆ ਹੈ। ਜਿਸ ਤੋਂ ਬਾਅਦ ਇਸ ਦੀ ਅਸਲ ਕਹਾਣੀ ਸਾਹਮਣੇ ਆਉਣ ‘ਤੇ ਠੱਗੀ ਦਾ ਸ਼ਿਕਾਰ ਹੋਏ ਨੌਜਵਾਨਾਂ ਨੇ ਗੁੱਸੇ ‘ਚ ਆ ਕੇ ਇਸ ਦਾ ਸਰਕਾਰੀ ਅਫਸਰ ਵਾਲਾ ਭੂਤ ਕੱਢ ਦਿੱਤਾ।

ਠੱਗੀ ਦਾ ਸ਼ਿਕਾਰ ਹੋਏ ਨੌਜਵਾਨਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਵਿਅਕਤੀ ਨੇ ਸਿੱਖਿਆ ਵਿਭਾਗ ‘ਚ ਸਰਕਾਰੀ ਨੌਕਰੀ ਦਾ ਝਾਸਾ ਦੇ ਕੇ ਲੱਖਾ ਰੁਪਏ ਠੱਗ ਹੈ। ਦੋਸ਼ੀ ਨੂੰ ਕਾਬੂ ਕਰਨ ਵਾਲੇ ਲੋਕਾਂ ਵਿਚ ਸ਼ਾਮਲ ਮਨਿੰਦਰ ਸਿੰਘ ਪੁੱਤਰ ਸ਼ਿਵਦੇਵ ਸਿੰਘ, ਅਨਿਲ ਕੁਮਾਰ ਪੁੱਤਰ ਜੈ ਪਾਲ, ਮਨੀਸ਼ ਕੁਮਾਰ ਪੁੱਤਰ ਜੈ ਪਾਲ, ਅਨਿਲ ਕੁਮਾਰ ਸੋਨੂ ਪੁੱਤਰ ਜਗਦੀਸ਼ ਨੇ ਦੱਸਿਆ ਕਿ ਇਹ ਵਿਅਕਤੀ ਕਪੂਰਥਲਾ ਦਾ ਰਹਿਣ ਵਾਲਾ ਹੈ ਤੇ ਆਪਣੇ ਆਪ ਨੂੰ ਸਿੱਖਿਆ ਵਿਭਾਗ ’ਚ ਅਧਿਕਾਰੀ ਦੇ ਅਹੁਦੇ ’ਤੇ ਤਾਇਨਾਤ ਦੱਸਦਾ ਹੈ।

ਉਨ੍ਹਾਂ ਨੇ ਦੱਸਿਆ ਕਿ ਇਸ ਨੇ ਨੌਕਰੀ ਦਿਵਾਉਣ ਦੇ ਨਾਂ ’ਤੇ ਉਨ੍ਹਾਂ ਨਾਲ 50 ਹਜ਼ਾਰ ਰੁਪਏ ਤੋਂ ਲੈ ਕੇ 1 ਲੱਖ ਰੁਪਏ ਤੱਕ ਦੀ ਠੱਗੀ ਮਾਰੀ ਹੈ। ਪੁਲਿਸ ਨੇ ਦੋਸ਼ੀ ਨੂੰ ਆਪਣੀ ਕਸਟੱਡੀ ’ਚ ਲੈਂਦੇ ਹੋਏ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ । ਹੈਰਾਨੀ ਤਾਂ ਤੁਹਾਨੂੰ ਇਹ ਜਾਣ ਕੇ ਵੀ ਹੋਵੇਗੀ ਕਿ ਇਹ ਵਿਅਕਤੀ ਇਨ੍ਹਾਂ ਨੌਜਾਵਨਾਂ ਦੀ ਬਕਾਇਦਾ ਹਾਜ਼ਰੀ ਵੀ ਲਗਵਾਉਂਦਾ ਸੀ ਤੇ ਇਨ੍ਹਾਂ ਨੂੰ ਸਕੂਲਾਂ ਦੀ ਚੈਕਿੰਗ ਲਈ ਵੀ ਭੇਜਦਾ ਸੀ।

- Advertisement -

Share this Article
Leave a comment