Facebook ਡਾਊਨ ਹੋਣ ਕਾਰਨ CEO ਜ਼ਕਰਬਰਗ ਨੇ ਯੂਜ਼ਰਸ ਤੋਂ ਮੰਗੀ ਮੁਆਫੀ

TeamGlobalPunjab
1 Min Read

ਪੂਰੀ ਦੁਨੀਆ ਵਿੱਚ ਫੇਸਬੁੱਕ, ਇੰਸਟਾਗ੍ਰਾਮ ਅਤੇ ਵਟਸਐਪ ਪਲੇਟਫਾਰਮ ਲਗਭਗ 6 ਘੰਟਿਆਂ ਤੱਕ ਬੰਦ ਰਹੇ, ਜਿਸ ਕਾਰਨ ਅਰਬਾਂ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਦਾ ਅਸਰ ਅਮਰੀਕੀ ਬਾਜ਼ਾਰ ਵਿੱਚ ਫੇਸਬੁੱਕ ਦੇ ਸ਼ੇਅਰਾਂ ਉੱਤੇ ਵੀ ਦਿਖਾਈ ਦਿੱਤਾ ਅਤੇ ਕੰਪਨੀ ਦੇ ਸ਼ੇਅਰ 6%ਡਿੱਗ ਗਏ।  ਦੱਸ ਦੇਈਏ ਕਿ ਫੇਸਬੁੱਕ ਦੇ ਵਿਸ਼ਵ ਭਰ ਵਿੱਚ 2.85 ਅਰਬ ਮਾਸਿਕ ਕਿਰਿਆਸ਼ੀਲ ਯੂਜ਼ਰਸ ਹਨ, ਜਦ ਕਿ ਵਟਸਐਪ ਦੇ 2 ਅਰਬ ਅਤੇ ਇੰਸਟਾਗ੍ਰਾਮ ਦੇ 1.38 ਅਰਬ ਯੂਜ਼ਰਸ ਹਨ।

ਫੇਸਬੁੱਕ ਠੱਪ ਹੋਣ ਕਾਰਨ ਕੰਪਨੀ ਦੇ ਸਹਿ-ਸੰਸਥਾਪਕ ਅਤੇ ਸੀਈਓ ਮਾਰਕ ਜ਼ੁਕਰਬਰਗ ਨੂੰ ਨਿੱਜੀ ਤੌਰ ‘ਤੇ ਭਾਰੀ ਨੁਕਸਾਨ ਹੋਇਆ ਹੈ। ਕੁਝ ਹੀ ਘੰਟਿਆਂ ਵਿਚ ਉਹਨਾਂ ਦੀ ਸੰਪਤੀ ਵਿਚ 7 ​​ਬਿਲੀਅਨ ਡਾਲਰ (ਲਗਭਗ 52 ਹਜ਼ਾਰ ਕਰੋੜ ਰੁਪਏ) ਦੀ ਗਿਰਾਵਟ ਆਈ ਅਤੇ ਉਹ ਅਰਬਪਤੀਆਂ ਦੀ ਸੂਚੀ ਵਿਚ ਇਕ ਨੰਬਰ ਹੇਠਾਂ ਆ ਗਏ।

ਸੇਵਾ ਬੰਦ ਹੋਣ ਤੋਂ ਬਾਅਦ, ਫੇਸਬੁੱਕ ਨੇ ਕਿਹਾ ਹੈ ਕਿ ਕੁਝ ਲੋਕਾਂ ਨੂੰ ਐਪ ਦੀ ਵਰਤੋਂ ਕਰਨ ਵਿੱਚ ਮੁਸ਼ਕਲ ਆ ਰਹੀ ਹੈ। ਅਸੀਂ ਇਸ ਲਈ ਮੁਆਫੀ ਮੰਗਦੇ ਹਾਂ। ਜਲਦੀ ਹੀ ਇਸ ਸਮੱਸਿਆ ਨੂੰ ਹੱਲ ਕੀਤਾ ਜਾਵੇਗਾ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ‘ਤੇ ਵਟਸਐਪ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਕਿ ਸਾਨੂੰ ਪਤਾ ਹੈ ਕਿ ਇਸ ਸਮੇਂ ਕੁਝ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Share this Article
Leave a comment