ਅਮਰੀਕਾ ਤੇ ਕੈਨੇਡਾ ’ਚ ਕਰੋੜਾਂ ਸਮੁੰਦਰੀ ਜਾਨਵਰਾਂ ਤੇ ਸੈਂਕੜੇ ਲੋਕਾਂ ਦੀ ਗਰਮੀ ਕਾਰਨ ਹੋਈ ਮੌਤ

TeamGlobalPunjab
1 Min Read

ਨਿਊਜ਼ ਡੈਸਕ : ਕੈਨੇਡਾ ਅਤੇ ਅਮਰੀਕਾ ‘ਚ ਭਿਆਨਕ ਗਰਮੀ ਅਤੇ ਲੂ ਕਾਰਨ ਪਿਛਲੇ 2 ਹਫ਼ਤਿਆਂ ‘ਚ ਕਰੋੜਾਂ ਸਮੁੰਦਰੀ ਜੀਵ ਅਤੇ ਸੈਂਕੜੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਵਿਗਿਆਨੀਆਂ ਮੁਤਾਬਕ ਵੱਧ ਤਾਪਮਾਨ ਨੂੰ ਇਹ ਜੀਵ ਬਰਦਾਸ਼ਤ ਨਹੀਂ ਕਰ ਸਕੇ। ਕੈਨੇਡਾ ਵਿਚ ਇੰਨੀ ਖਤਰਨਾਕ ਲੂ ਚੱਲ ਰਹੀ ਹੈ ਕਿ ਲੋਕਾਂ ਦਾ ਜੀਵਨ ਮੁਸ਼ਕਲ ਹੋ ਗਿਆ ਹੈ।

ਸਮੁੰਦਰੀ ਤੱਟਾਂ ‘ਤੇ ਕਰੋੜਾਂ ਸਮੁੰਦਰੀ ਜੀਵਾਂ ਦੇ ਮ੍ਰਿਤਕ ਸਰੀਰ ਮਿਲੇ ਹਨ। ਇਸ ਇਲਾਕੇ ‘ਚ ਇੰਨੀ ਗਰਮੀ ਪਈ ਹੈ ਕਿ ਸੜਕਾਂ ‘ਤੇ ਦਰਾੜਾਂ ਆ ਗਈਆਂ ਸਨ, ਖੁੱਲ੍ਹੇ ਵਿਚ ਰੱਖੇ ਆਂਡੇ ਤੋਂ ਆਮਲੇਟ ਬਣ ਗਏ। ਕੈਨੇਡਾ ਵਿਚ ਤਾਂ ਇਕ ਕਸਬਾ ਸੜ ਕੇ ਸਵਾਹ ਹੋ ਗਿਆ ਅਤੇ ਘਰਾਂ ਦੀਆਂ ਕੰਧਾਂ ਤੱਕ ਪਿਘਲ ਗਈਆਂ ਹਨ।

- Advertisement -

ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ‘ਚ ਜੰਤੂ ਵਿਗਿਆਨ ਵਿਭਾਗ ਦੇ ਪ੍ਰੋਫੈਸਰ ਕ੍ਰਿਸਟੋਫਰ ਹਾਰਲੇ ਨੇ ਐਤਵਾਰ ਨੂੰ ਕਿਟਿਸਲਾਨੋ ਬੀਚ ‘ਤੇ ਸੈਂਕੜੇ ਮ੍ਰਿਤਕ ਜੀਵਾਂ ਨੂੰ ਦੇਖਿਆ। ਕ੍ਰਿਸਟੋਫਰ ਹਾਰਲੇ ਨੇ ਸਥਿਤੀ ਦੀ ਸਮੀਖਿਆ ਕਰਦਿਆਂ ਖਦਸ਼ਾ ਜਤਾਇਆ ਹੈ ਕਿ ਇਸ ਵਿਨਾਸ਼ਕਾਰੀ ਗਰਮੀ ਕਾਰਨ ਇਕ ਅਰਬ ਤੋਂ ਵੱਧ ਸਮੁੰਦਰੀ ਜੀਵ ਮਰ ਸਕਦੇ ਹਨ।

ਅਮਰੀਕੀ ਅਖ਼ਬਾਰ ਦੀ ਨਿਊਯਾਰਕ ਟਾਈਮਜ਼ ਦੀ ਖ਼ਬਰ ਮੁਤਾਬਕ ਪਿਛਲੇ ਦੋ ਹਫ਼ਤਿਆਂ ਵਿਚ ਪਈ ਭਿਆਨਕ ਗਰਮੀ ਕਾਰਨ ਪੱਛਮੀ ਅਮਰੀਕਾ ਅਤੇ ਕੈਨੇਡਾ ਦੇ ਆਲੇ-ਦੁਆਲੇ ਮੌਜੂਦ ਸਾਗਰਾਂ ‘ਚ 1 ਬਿਲੀਅਨ ਮਤਲਬ 100 ਕਰੋੜ ਤੋਂ ਵੱਧ ਸਮੁੰਦਰੀ ਜੀਵਾਂ ਦੀ ਮੌਤ ਹੋਈ ਹੈ।

Share this Article
Leave a comment