ਪੇਜ਼ਰ ਬਲਾਸਟ ‘ਚ ਮਾਰੇ ਗਏ ਸੰਸਦ ਮੈਂਬਰ ਦੇ ਪੁੱਤ ਦੇ ਅੰਤਿਮ ਸਸਕਾਰ ‘ਚ ਹੋਏ ਵਾਕੀ-ਟਾਕੀ ਬਲਾਸਟ, ਦੇਖੋ ਡਰਾਉਣੀ ਵੀਡੀਓ

Global Team
3 Min Read

ਨਿਊਜ਼ ਡੈਸਕ: ਲੇਬਨਾਨ ਪਿਛਲੇ ਦੋ ਦਿਨਾਂ ਤੋਂ ਧਮਾਕਿਆਂ ਨਾਲ ਦਹਿਲ ਗਿਆ ਹੈ।  17 ਸਤੰਬਰ ਨੂੰ ਹਿਜ਼ਬੁੱਲਾ ਲੜਾਕਿਆਂ ਦੇ ਪੇਜਰ ‘ਚ ਧਮਾਕਾ ਹੋਇਆ ਸੀ, ਜਿਸ ‘ਚ 9 ਲੋਕ ਮਾਰੇ ਗਏ ਸਨ ਅਤੇ ਸੈਂਕੜੇ ਜ਼ਖਮੀ ਹੋ ਗਏ ਸਨ। ਇਸ ਤੋਂ ਬਾਅਦ ਬੁੱਧਵਾਰ ਨੂੰ ਕਈ ਥਾਵਾਂ ‘ਤੇ ਵਾਕੀ-ਟਾਕੀਜ਼ ‘ਚ ਧਮਾਕੇ ਹੋਏ। ਇਨ੍ਹਾਂ ‘ਚੋਂ ਇਕ ਧਮਾਕਾ ਹਿਜ਼ਬੁੱਲਾ ਦੇ ਸੰਸਦ ਮੈਂਬਰ ਅਲੀ ਅੰਮਰ ਦੇ ਬੇਟੇ ਦੇ ਅੰਤਿਮ ਸੰਸਕਾਰ ਦੌਰਾਨ ਹੋਇਆ, ਜੋ ਇਕ ਪੇਜ਼ਰ ਧਮਾਕੇ ‘ਚ ਮਾਰੇ ਗਏ ਸਨ। ਇਸ ਧਮਾਕੇ ਦੀ ਵੀਡੀਓ ਵੀ ਸਾਹਮਣੇ ਆਈ ਹੈ।

ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਅੰਤਿਮ ਸਸਕਾਰ ‘ਚ ਵੱਡੀ ਗਿਣਤੀ ‘ਚ ਲੋਕ ਮੌਜੂਦ ਸਨ। ਲੋਕ ਸੰਸਦ ਮੈਂਬਰ ਦੇ ਬੇਟੇ ਨੂੰ ਅੰਤਿਮ ਵਿਦਾਈ ਦੇ ਰਹੇ ਸਨ। ਇਸ ਦੌਰਾਨ ਅਚਾਨਕ ਜ਼ਬਰਦਸਤ ਧਮਾਕਾ ਹੋਇਆ, ਜਿਸ ਨਾਲ ਚਾਰੇ ਪਾਸੇ ਹਫੜਾ-ਦਫੜੀ ਮਚ ਗਈ। ਲੋਕ ਆਪਣੀ ਜਾਨ ਬਚਾਉਣ ਲਈ ਇਧਰ-ਉਧਰ ਭੱਜਣ ਲੱਗੇ।

ਇਸ ‘ਗੈਜੇਟ’ ਧਮਾਕਿਆਂ ਕਾਰਨ ਕਈ ਇਮਾਰਤਾਂ, ਦੁਕਾਨਾਂ ਅਤੇ ਵਾਹਨਾਂ ਨੂੰ ਅੱਗ ਲੱਗ ਗਈ। ਇਨ੍ਹਾਂ ਧਮਾਕਿਆਂ ਦੀਆਂ ਕਈ ਵੀਡੀਓਜ਼ ਸਾਹਮਣੇ ਆਈਆਂ ਹਨ ਜਿਨ੍ਹਾਂ ‘ਚ ਲੇਬਨਾਨ ‘ਚ ਤਬਾਹੀ ਦਾ ਨਜ਼ਾਰਾ ਸਾਫ ਦਿਖਾਈ ਦੇ ਰਿਹਾ ਹੈ। ਸੜਕਾਂ ‘ਤੇ ਖੂਨ , ਹਰ ਪਾਸੇ ਐਂਬੂਲੈਂਸਾਂ ਦੀ ਆਵਾਜ਼ ਸੁਣਾਈ ਦੇ ਰਹੀਆਂ ਹਨ, ਕੁਝ ਵੀਡੀਓਜ਼ ‘ਚ ਇਕ ਕਾਰ ਸੜਦੀ ਨਜ਼ਰ ਆ  ਰਹੀ ਹੈ, ਜਦਕਿ ਕੁਝ ਵੀਡੀਓਜ਼ ‘ਚ ਇਮਾਰਤ ‘ਚ ਅੱਗ ਦੀਆਂ ਲਪਟਾਂ ਉੱਠਦੀਆਂ ਨਜ਼ਰ ਆ ਰਹੀਆਂ ਹਨ।

ਕਈ ਥਾਵਾਂ ‘ਤੇ ਹੋਏ ਧਮਾਕੇ

ਲੇਬਨਾਨ ‘ਚ ਕਈ ਥਾਵਾਂ ‘ਤੇ ਸੈਂਕੜੇ ਧਮਾਕੇ ਹੋ ਚੁੱਕੇ ਹਨ, ਪਿਛਲੇ ਦਿਨੀਂ 4000 ਤੋਂ ਵੱਧ ਪੇਜ਼ਰ ਧਮਾਕਿਆਂ ਤੋਂ ਬਾਅਦ ਵਾਕੀ-ਟਾਕੀਜ਼ ਸਮੇਤ ਵੱਖ-ਵੱਖ ਇਲੈਕਟ੍ਰਾਨਿਕ ਯੰਤਰਾਂ ‘ਚ ਧਮਾਕੇ ਹੋਏ ਹਨ। ਬੁੱਧਵਾਰ ਨੂੰ ਹੋਏ ਇਨ੍ਹਾਂ ਧਮਾਕਿਆਂ ‘ਚ ਹੁਣ ਤੱਕ 20 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 420 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ‘ਚੋਂ ਕੁਝ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ। ਮਰਨ ਵਾਲਿਆਂ ਦੀ ਗਿਣਤੀ ਹੋਰ ਵਧਣ ਦੀ ਸੰਭਾਵਨਾ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share this Article
Leave a comment