EXCLUSIVE VIDEO : ਟੋਹਾਣਾ ਥਾਣੇ ਦੇ ਬਾਹਰ ਕਿਸਾਨਾਂ ਦਾ ਧਰਨਾ, ਰਕੇਸ਼ ਟਿਕੈਤ ਅਤੇ ਹੋਰ ਆਗੂ ਧਰਨੇ ‘ਚ ਹੋਏ ਸ਼ਾਮਲ

TeamGlobalPunjab
2 Min Read

ਟੋਹਾਣਾ :  ਜੇਜੇਪੀ ਵਿਧਾਇਕ ਦੇਵੇਂਦਰ ਸਿੰਘ ਬਬਲੀ ਵਲੋਂ ਬੇਸ਼ੱਕ ਕਿਸਾਨਾਂ ਤੋਂ ਮੁਆਫ਼ੀ ਮੰਗ ਲਈ ਗਈ ਹੈ ਅਤੇ ਕਿਸਾਨਾਂ ਖਿਲਾਫ ਕਾਰਵਾਈ ਨਾ ਕਰਨ ਦਾ ਭਰੋਸਾ ਦਿੱਤਾ ਗਿਆ ਹੈ ਪਰ ਮਾਮਲਾ ਹੁਣ ਵੀ ਕਾਨੂੰਨੀ ਪੇਚ ਵਿਚ ਉਲਝਿਆ ਹੋਇਆ ਹੈ।

 ਵਿਧਾਇਕ ਦੇਵੇਂਦਰ ਸਿੰਘ ਬਬਲੀ ਦੇ ਨਿੱਜੀ ਸੱਕਤਰ ਦੇ ਬਿਆਨ ‘ਤੇ ਜਿਹੜਾ ਮਾਮਲਾ ਦਰਜ ਹੋਇਆ ਸੀ, ਵਿਧਾਇਕ ਵਲੋਂ ਉਹ ਵਾਪਿਸ ਲੈ ਲਿਆ ਗਿਆ ਹੈ। ਪਰ ਪ੍ਰਸ਼ਾਸਨ ਦੀ ਤਰਫੋਂ ਟੋਹਾਣਾ ਸਦਰ ਥਾਣੇ ਵਿਚ ਕੇਸ ਨੰਬਰ 103 ਦਰਜ ਕੀਤਾ ਗਿਆ ਸੀ, ਉਸ ਨੂੰ ਖਤਮ ਕਰਨ ਬਾਰੇ ਹਾਲੇ ਕੋਈ ਸਹਿਮਤੀ ਨਹੀਂ ਬਣ ਸਕੀ, ਜਿਸ ਕਾਰਨ ਕਿਸਾਨ ਇਸ ਸਮੇਂ ਵੀ ਧਰਨਾ ਲਗਾ ਕੇ ਬੈਠੇ ਹੋਏ ਹਨ।

ਵੱਡੀ ਗਿਣਤੀ ਕਿਸਾਨ ਟੋਹਾਣਾ ਦੇ ਸਦਰ ਥਾਣੇ ਦੇ ਬਾਹਰ ਧਰਨਾ ਦੇ ਰਹੇ ਹਨ, ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਵੀ ਧਰਨੇ ਵਾਲੀ ਥਾਂ ਤੇ ਜਾ ਕੇ ਬੈਠ ਗਏ ਹਨ। ਕਿਸਾਨਾਂ ਦੀ ਮੰਗ ਹੈ ਕਿ ਜਿਹੜੇ ਕਿਸਾਨਾਂ ਨੂੰ ਟੋਹਾਣਾ ਪੁਲਿਸ ਨੇ ਵਿਧਾਇਕ ਬਬਲੀ ਵਾਲੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਹੈ ਉਨ੍ਹਾਂ ਨੂੰ ਰਿਹਾਅ ਕੀਤਾ ਜਾਵੇ।

ਇਸ ਮੌਕੇ ਪੁਲਿਸ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਹਨ।

 2 ਜੂਨ ਨੂੰ ਕੁਝ ਕਿਸਾਨ ਆਗੂ ਵਿਧਾਇਕ ਦੇਵੇਂਦਰ ਸਿੰਘ ਬਬਲੀ ਦੇ ਘਰ ਘਿਰਾਓ ਕਰਨ ਗਏ ਸਨ, ਜਿਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਵਿਚ 27 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਸੀ, ਕਿਸਾਨ ਆਗੂ ਵਿਕਾਸ ਸਿਨਸਰ, ਰਵੀ ਆਜ਼ਾਦ ਨੂੰ ਅਦਾਲਤ ਵਿਚ ਪੇਸ਼ ਕਰਨ ਤੋਂ ਬਾਅਦ ਜੇਲ੍ਹ ਭੇਜਿਆ ਗਿਆ ਸੀ, ਕਿਸਾਨ ਉਸ ਕੇਸ ਨੂੰ ਵਾਪਸ ਲੈਣ ਦੀ ਗੱਲ ਕਰ ਰਹੇ ਹਨ, ਪਰ ਉਸ ਮਾਮਲੇ ਵਿਚ ਪ੍ਰਸ਼ਾਸਨ ਤੋਂ ਕੋਈ ਸਹਿਮਤੀ ਨਹੀਂ ਬਣ ਸਕੀ।

ਫਿਲਹਾਲ ਕਿਸਾਨ ਆਗੂ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਨ ਦੀ ਗੱਲ ਕਰ ਰਹੇ ਹਨ ਤਾਂ ਜੋ ਉਹ ਕੇਸ ਵੀ ਵਾਪਸ ਲਿਆ ਜਾਵੇ। ਵਿਧਾਇਕ ਨੂੰ ਮਿਲੇ ਕਮੇਟੀ ਦੇ ਮੈਂਬਰਾਂ ਨੇ ਇਹ ਮਾਮਲਾ ਲੀਡਰ ਰਾਕੇਸ਼ ਟਿਕੈਤ ਦੇ ਸਾਹਮਣੇ ਰੱਖਿਆ, ਜਿਸ ਤੋਂ ਬਾਅਦ ਹੁਣ ਕਿਸਾਨ ਆਗੂ ਇਕ ਦੂਜੇ ਨਾਲ ਗੱਲਬਾਤ ਕਰ ਰਹੇ ਹਨ।

Share This Article
Leave a Comment