ਬਿਹਾਰ ਚੋਣ ਨਤੀਜੇ : ਰੁਝਾਨ ਦੇ ਸਮੀਕਰਨ ਨੇ ਬਦਲੇ ਐਗਜ਼ਿਟ ਪੋਲ ਦੇ ਅੰਕੜੇ

TeamGlobalPunjab
1 Min Read

ਬਿਹਾਰ ਚੋਣਾਂ ਲਈ ਹੋਈ ਵੋਟਿੰਗ ਦੀ ਗਿਣਤੀ ਕੀਤੀ ਜਾ ਰਹੀ ਹੈ। ਹੁਣ ਤੱਕ ਦੇ ਆਏ ਰੁਝਾਨਾਂ ‘ਚ ਐਨਡੀਏ ਨੂੰ ਬਹੁਮਤ ਮਿਲਦਾ ਦਿਖਾਈ ਦੇ ਰਿਹਾ ਹੈ। ਵੋਟਾਂ ਦੀ ਗਿਣਤੀ ਹਾਲੇ ਚੱਲ ਰਹੀ ਹੈ ਇਸ ਲਈ ਅੰਕੜਿਆਂ ‘ਚ ਤਬਦਲੀ ਹੋ ਸਕਦੀ ਹੈ। ਖ਼ਬਰ ਲਿਖੇ ਜਾਣ ਤਕ 243 ਸੀਟਾਂ ਦੇ ਰੁਝਾਨਾਂ ‘ਚੋਂ ਨੀਤਿਸ਼ ਕੁਮਾਰ ਤੇ ਹੋਰ ਸਾਥੀ ਪਾਰਟੀਆਂ 128 ਤੋਂ ਵੱਧ ਸੀਟਾਂ ਹਾਸਲ ਕਰ ਰਹੀਆਂ ਹਨ। ਦੂਜੇ ਪਾਸੇ ਯੂਪੀਏ 106 ਸੀਟਾਂ ‘ਤੇ ਪਹੁੰਚ ਗਿਆ ਹੈ। ਇਸ ਵਾਰ ਮੁੜ ਤੋਂ ਸਾਫ਼ ਕਰ ਦਿੰਦੇ ਹਾਂ ਕਿ ਹਾਲੇ ਤਕ ਰੁਝਾਨ ਆ ਰਹੇ ਹਨ। ਕਿਸੇ ਵੀ ਹਲਕੇ ‘ਚ ਚੋਣਾਂ ਦੇ ਨਤੀਜੇ ਹਾਲੇ ਤਕ ਨਹੀਂ ਐਲਾਨੇ ਗਏ।

ਇਸ ਤੋਂ ਪਹਿਲਾਂ ਜਦੋਂ ਸਵੇਰੇ 8 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋਈ ਸੀ ਤਾਂ ਬੀਜੇਪੀ ਨੇ ਸਭ ਤੋਂ ਪਹਿਲਾਂ ਖਾਤਾ ਖੋਲ੍ਹਿਆ ਸੀ। ਸ਼ੁਰੂਆਤੀ ਰੁਝਾਨਾਂ ‘ਚ ਤੇਜਸਵੀ ਯਾਦਵ ਤੇ ਸਾਥੀ ਪਾਰਟੀਆਂ ਨੇ ਬਹੁਮਤ ਦਾ ਅੰਕੜਾ ਹਾਸਲ ਕਰ ਲਿਆ ਸੀ ਪਰ ਬਾਅਦ ਵਿੱਚ ਇਹ ਘਟਦਾ ਗਿਆ ਤੇ ਹੁਣ ਯੂਪੀਓ 106 ‘ਤੇ ਪਹੁੰਚ ਗਈ ਹੈ। ਗਿਣਤੀ ਚਾਲੂ ਹੋਣ ਦੇ ਕਾਰਨ ਅੰਕੜਿਆਂ ‘ਚ ਬਦਲ ਦੇਖਣ ਨੂੰ ਮਿਲੇਗਾ। ਬਿਹਾਰ ਵਿਧਾਨ ਸਭਾ ਚੋਣਾਂ ਲਈ ਤਿੰਨ ਗੇੜਾਂ ‘ਚ ਵੋਟਿੰਗ ਹੋਈ ਸੀ। ਜਿਸ ਦੇ ਨਤੀਜੇ ਅੱਜ ਐਲਾਨ ਦਿੱਤੇ ਜਾਣਗੇ।

Share this Article
Leave a comment