ਇਮਰਾਨ ਹਾਸ਼ਮੀ ਹੋਣਗੇ ਸਲਮਾਨ-ਕੈਟਰੀਨਾ ਦੀ ‘ਟਾਈਗਰ-3’ ਫਿਲਮ ਦੇ ਵਿਲੇਨ

TeamGlobalPunjab
2 Min Read

ਮੁੰਬਈ : ਬਾਲੀਵੁੱਡ ਅਦਾਕਾਰ ਸਲਮਾਨ ਖਾਨ ਅਤੇ ਕੈਟਰੀਨਾ ਕੈਫ ਦੀ ਜੋੜੀ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। ਅਜਿਹੇ ਵਿੱਚ ਫਿਲਮ ‘ਟਾਈਗਰ-3’ ਦਾ ਲੋਕ ਬੇਸਬਰੀ ਨਾਲ ਇੰਤਜ਼ਾਰ ਵੀ ਕਰ ਰਹੇ ਹਨ। ਫਿਲਮ ਟਾਈਗਰ-3 ਨੂੰ ਲੈ ਕੇ ਇਕ ਵੱਡੀ ਖਬਰ ਸਾਹਮਣੇ ਆਈ ਹੈ। ਸਲਮਾਨ ਖਾਨ ਅਤੇ ਕੈਟਰੀਨਾ ਕੈਫ ਤੋਂ ਇਲਾਵਾ ਇਸ ਫਿਲਮ ਵਿੱਚ ਇਮਰਾਨ ਹਾਸ਼ਮੀ ਵੀ ਨਜ਼ਰ ਆਉਣਗੇ। ਸਲਮਾਨ ਖਾਨ ਅਤੇ ਕੈਟਰੀਨਾ ਕੈਫ ਦੇ ਖ਼ਿਲਾਫ ਟਾਈਗਰ-3 ਫਿਲਮ ਦੇ ਵਿੱਚ ਵਿਲੇਨ ਦਾ ਰੋਲ ਇਮਰਾਨ ਹਾਸ਼ਮੀ ਕਰਨਗੇ। ਇਸ ਫਿਲਮ ਵਿੱਚ ਇਮਰਾਨ ਹਾਸ਼ਮੀ ਸਲਮਾਨ ਖਾਨ ਅਤੇ ਕੈਟਰੀਨਾ ਕੈਫ ਨੂੰ ਟੱਕਰ ਦਿੰਦੇ ਹੋਏ ਨਜ਼ਰ ਆਉਣਗੇ। ਇਸ ਦੇ ਲਈ ਇਮਰਾਨ ਹਾਸ਼ਮੀ ਨੇ ਸਖ਼ਤ ਮਿਹਨਤ ਕੀਤੀ ਹੈ। ਜਿਸ ਕਰਕੇ ਵਿਲੇਨ ਦੇ ਰੂਪ ਵਿੱਚ ਇਮਰਾਨ ਹਾਸ਼ਮੀ ਦਾ ਨਾਮ ਤੈਅ ਕਰ ਦਿੱਤਾ ਗਿਆ ਹੈ।

 

ਮਿਲੀ ਜਾਣਕਾਰੀ ਮੁਤਾਬਕ ਇਸ ਵਾਰ ਟਾਈਗਰ-3 ਪਿਛਲੀ ਫ਼ਿਲਮ ਦੇ ਮੁਕਾਬਲੇ ਕਾਫੀ ਧਮਾਕੇਦਾਰ ਹੋਣ ਵਾਲੀ ਹੈ। ਟਾਈਗਰ-3 ਫ਼ਿਲਮ ਦਾ ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਪਠਾਨ’ ਨਾਲ ਵੀ ਕੁਨੈਕਸ਼ਨ ਦੱਸਿਆ ਜਾ ਰਿਹਾ ਹੈ। ਸ਼ਾਹਰੁਖ ਖ਼ਾਨ ਦੀ ਫ਼ਿਲਮ ਪਠਾਨ ਜਿੱਥੋਂ ਖ਼ਤਮ ਹੋਵੇਗੀ ਟਾਈਗਰ-3 ਨੂੰ ਉਥੋਂ ਸ਼ੁਰੂ ਕੀਤਾ ਜਾਵੇਗਾ। ਟਾਈਗਰ-3 ਫ਼ਿਲਮ ਦੀ ਸ਼ੂਟਿੰਗ ਮਾਰਚ ਮਹੀਨੇ ਤੋਂ ਸ਼ੁਰੂ ਹੋ ਜਾਵੇਗੀ। ਫ਼ਿਲਮ ਦਾ ਸ਼ੁਰੂਆਤੀ ਸ਼ੂਟ ਯਸ਼ਰਾਜ ਸਟੂਡੀਓ ‘ਚ ਹੋਵੇਗਾ, ਜਿੱਥੇ ਇਮਰਾਨ ਹਾਸ਼ਮੀ, ਸਲਮਾਨ ਖਾਨ ਅਤੇ ਕੈਟਰੀਨਾ ਦੇ ਨਾਲ ਕੁਝ ਸੀਨ ਸ਼ੂਟ ਕੀਤੇ ਜਾਣਗੇ। ਇਸ ਤੋਂ ਬਾਅਦ ਫ਼ਿਲਮ ਦਾ ਦੂਸਰਾ ਹਿੱਸਾ ਮਿਡਲ ਈਸਟ ‘ਚ ਸ਼ੂਟ ਹੋਵੇਗਾ। ਫਿਰ ਫਿਲਮ ਦਾ ਆਖ਼ਰੀ ਹਿੱਸਾ ਵਾਪਸ ਮੁੰਬਈ ‘ਚ ਹੀ ਸ਼ੂਟ ਕੀਤਾ ਜਾਵੇਗਾ।

Share this Article
Leave a comment