ਅਮਿਤਾਭ ਬੱਚਨ ਦੇ ਹਸਪਤਾਲ ‘ਚ ਭਰਤੀ ਹੋਣ ਤੋਂ ਬਾਅਦ ਉੱਡੀ ਜਿਆ ਦੀ ਨੀਂਦ, ਦਿੱਤੀ ਪੁਲਿਸ ਨੂੰ ਸ਼ਿਕਾਇਤ

TeamGlobalPunjab
2 Min Read

ਮੁੰਬਈ: ਜਿਆ ਬੱਚਨ ਨੂੰ ਛੱਡ ਕੇ ਕੋਰੋਨਾ ਦੀ ਲਪੇਟ ‘ਚ ਆਉਣ ਕਾਰਨ ਅਮਿਤਾਭ ਬੱਚਨ ਅਤੇ ਉਨ੍ਹਾਂ ਦਾ ਪੂਰਾ ਪਰਿਵਾਰ ਨਾਨਾਵਤੀ ਹਸਪਤਾਲ ਵਿੱਚ ਭਰਤੀ ਹੈ। ਜਿਸ ਤੋਂ ਬਾਅਦ ਇਨ੍ਹਾਂ ਸਭ ਦਾ ਨਾਨਾਵਤੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਉੱਥੇ ਹੀ ਘਰ ‘ਚ ਆਈਸੋਲੇਟ ਜਿਆ ਬੱਚਨ ਦੀਆਂ ਰਾਤਾਂ ਦੀ ਨੀਂਦ ਉੱਡ ਗਈ ਹੈ।

ਦਰਅਸਲ ਦੇਰ ਰਾਤ ਨੂੰ ਅਮਿਤਾਭ ਬੱਚਨ ਦੇ ਘਰ ਜਲਸਾ ਦੇ ਬਾਹਰ ਕੁੱਝ ਸ਼ਰਾਰਤੀ ਅਨਸਰ ਬਾਈਕ ਨਾਲ ਰੇਸ ਕਰਦੇ ਹਨ, ਜਿਸ ਨਾਲ ਹੋਣ ਵਾਲੀ ਤੇਜ਼ ਆਵਾਜ਼ ਨਾਲ ਜਿਆ ਬੱਚਨ ਕਾਫ਼ੀ ਪਰੇਸ਼ਾਨ ਹੋ ਚੁੱਕੀ ਹਨ। ਅਜਿਹੇ ਵਿੱਚ ਉਨ੍ਹਾਂ ਨੇ ਇਸ ਮਾਮਲੇ ਵਿੱਚ ਮੁੰਬਈ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ। ਮੁੰਬਈ ਪੁਲਿਸ ਨੇ ਜਿਆ ਬੱਚਨ ਦੀ ਸ਼ਿਕਾਇਤ ਦੀ ਗੱਲ ਨੂੰ ਵੀ ਸਵੀਕਾਰ ਕੀਤਾ ਹੈ ਅਤੇ ਅਮਿਤਾਭ ਬੱਚਨ ਦੇ ਘਰ ਦੀ ਸੁਰੱਖਿਆ ਵਧਾਉਣ ਦੀ ਗੱਲ ਕਹੀ ਹੈ।

ਰਿਪੋਰਟਾਂ ਦੇ ਮੁਤਾਬਕ ਮੁੰਬਈ ਪੁਲਿਸ ਦੇ ਇੱਕ ਅਧਿਕਾਰੀ ਨੇ ਦੱਸਿਆ ਹੈ ਜਦੋਂ ਬਾਈਕਰਸ ਰੇਸ ਕਰ ਰਹੇ ਸਨ ਉਦੋਂ ਜਿਆ ਬੱਚਨ ਘਰ ‘ਚ ਹੀ ਮੌਜੂਦ ਸਨ। ਉਨ੍ਹਾਂ ਨੇ ਸਾਨੂੰ ਫੋਨ ਕੀਤਾ ਅਤੇ ਰੇਸਿੰਗ ਕਰਨ ਵਾਲੇ ਬਾਈਕਰਸ ਨੂੰ ਰੋਕਣ ਵਿੱਚ ਮਦਦ ਮੰਗੀ। ਅਸੀਂ ਜੁਹੂ ਵਿੱਚ ਉਨ੍ਹਾਂ ਦੇ ਬੰਗਲੇ ਜਲਸੇ ਕੋਲ ਇੱਕ ਟੀਮ ਭੇਜੀ ਸੀ ਪਰ ਉਦੋਂ ਤੱਕ ਬਾਈਕਰਸ ਨਿਕਲ ਚੁੱਕੇ ਸਨ।

ਪੁਲਿਸ ਅਧਿਕਾਰੀ ਨੇ ਅੱਗੇ ਕਿਹਾ, ਅਸੀ ਜੁਹੂ ਵਿੱਚ ਰਾਤ ਨੂੰ ਨਿਯਮਤ ਰੂਪ ਨਾਲ ਨਾਕਾਬੰਦੀ ਕਰ ਰਹੇ ਹਾਂ, ਕਿਉਂਕਿ ਰਾਤ ਨੌਂ ਵਜੇ ਤੋਂ ਸਵੇਰੇ ਪੰਜ ਵਜੇ ਤੱਕ ਕਰਫਿਊ ਹੈ ਲੋਕਾਂ ਨੂੰ ਘਰ ‘ਚ ਹੀ ਰਹਿਣਾ ਚਾਹੀਦਾ ਹੈ।

- Advertisement -

Share this Article
Leave a comment