Home / ਪੰਜਾਬ / Ranbaxy ਦੇ ਸਾਬਕਾ ਪ੍ਰਮੋਟਰ ਮਾਲਵਿੰਦਰ ਤੇ ਸ਼ਿਵਿੰਦਰ ਸਿੰਘ ਧੋਖਾਧੜੀ ਮਾਮਲੇ ‘ਚ ਗ੍ਰਿਫਤਾਰ
ranbaxy promoter

Ranbaxy ਦੇ ਸਾਬਕਾ ਪ੍ਰਮੋਟਰ ਮਾਲਵਿੰਦਰ ਤੇ ਸ਼ਿਵਿੰਦਰ ਸਿੰਘ ਧੋਖਾਧੜੀ ਮਾਮਲੇ ‘ਚ ਗ੍ਰਿਫਤਾਰ

ਨਵੀਂ ਦਿੱਲੀ: ਦਿੱਲੀ ਪੁਲਿਸ ਦੀ ਆਰਥਿਕ ਦੋਸ਼ ਸ਼ਾਖਾ ਰੈਨਬੈਕਸੀ ਦੇ ਸਾਬਕਾ ਸੀਈਓ ਮਾਲਵਿੰਦਰ ਸਿੰਘ ਤੇ ਸ਼ਿਵਿੰਦਰ ਸਿੰਘ ਦੋਵੇਂ ਭਰਾਵਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਮਾਲਵਿੰਦਰ ਸਿੰਘ ਦੀ ਗ੍ਰਿਫਤਾਰੀ ਬੀਤੀ ਦੇਰ ਰਾਤ ਲੁਧਿਆਣਾ ਤੋਂ ਕੀਤੀ ਗਈ ਹੈ। ਪੁਲਿਸ ਨੇ ਮਾਲਵਿੰਦਰ ਨੂੰ 2300 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ‘ਚ ਗ੍ਰਿਫਤਾਰ ਕੀਤਾ ਹੈ। ਦੋਸ਼ ਹੈ ਕਿ ਸ਼ਿਵਿੰਦਰ ਨੇ ਰੈਲੀਗੇਅਰ ਇੰਟਰਪ੍ਰਾਈਜ਼ਿਜ਼ ਲਿਮੀਟਡ ਕੰਪਨੀ ‘ਚ ਹੁੰਦੇ ਹੋਏ ਬੈਂਕਾਂ ਨਾਲ 2300 ਕਰੋੜ ਰੁਪਏ ਤੋਂ ਜ਼ਿਆਦਾ ਦਾ ਲੋਨ ਲਿਆ ਸੀ। ਇਸ ਤੋਂ ਬਾਅਦ ਉਸ ਪੈਸੇ ਨੂੰ ਗਲਤ ਤਰੀਕੇ ਨਾਲ ਆਪਣੀ ਸਹਾਇਕ ਕੰਪਨੀਆਂ ‘ਚ ਟਰਾਂਸਫਰ ਕਰਵਾਇਆ ਸੀ। ਜਦੋਂ ਰੈਲੀਗੇਅਰ ਫਿਨਵੈਸਟ ਲਿਮਿਟਡ ਨੂੰ ਪਤਾ ਚੱਲਿਆ ਕਿ ਇਸ ਲੋਨ ਦੀ ਵਜ੍ਹਾਂ ਕਾਰਨ ਉਨ੍ਹਾਂ ਨੂੰ ਕਾਫ਼ੀ ਘਾਟਾ ਹੋਇਆ ਹੈ ਤਾਂ ਮਾਮਲੇ ਦੀ ਸ਼ਿਕਾਇਤ ਕੀਤੀ ਗਈ। ਜਾਂਚ ਦੇ ਦੌਰਾਨ ਜਦੋਂ ਗੜਬੜੀ ਪਾਈ ਗਈ ਤਾਂ ਪੁਲਿਸ ਵੱਲੋਂ ਸ਼ਿਵਿੰਦਰ ਸਿੰਘ ਨੂੰ ਪੁੱਛਗਿਛ ਲਈ ਬੁਲਾਇਆ ਗਿਆ ਸੀ। ਸੂਤਰਾਂ ਮੁਤਾਬਕ ਪੁਲਿਸ ਦਾ ਕਹਿਣਾ ਹੈ ਕਿ ਸ਼ਿਵਿੰਦਰ ਸਿੰਘ ਤੋਂ 15 ਦਿਨਾਂ ਤੋਂ ਪੁੱਛਗਿਛ ਕੀਤੀ ਜਾ ਰਹੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੇ ਨਾਲ ਕੰਪਨੀ ਦੇ ਤਿੰਨ ਹੋਰ ਅਧਿਕਾਰੀਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਸਭ ਨੂੰ ਅੱਜ 12 ਵਜੇ ਦਿੱਲੀ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਤੇ ਪੇਸ਼ੀ ਦੇ ਦੌਰਾਨ ਪੁਲਿਸ ਪੁੱਛਗਿਛ ਲਈ ਕੋਰਟ ਤੋਂ ਰਿਮਾਂਡ ਦੀ ਮੰਗ ਕਰੇਗੀ।

Check Also

ਕੋਰੋਨਾ ਦੀਆਂ ਜਾਅਲੀ ਰਿਪੋਰਟਾਂ ਦੇਣ ਵਾਲੀ ਤੁਲੀ ਲੈਬ ਤੇ ਈਐਮਸੀ ਹਸਪਤਾਲ ਦਾ ਕਾਂਗਰਸੀਆਂ ਦੀ ਸ਼ਹਿ ‘ਤੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਕਰ ਰਿਹਾ ਹੈ ਬਚਾਅ: ਮਜੀਠੀਆ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਅੰਮ੍ਰਿਤਸਰ ਆਧਾਰਿਤ ਤੁਲੀ ਲੈਬਾਰਟਰੀ ਤੇ ਈ ਐਮ …

Leave a Reply

Your email address will not be published. Required fields are marked *