ਨਵੀਂ ਦਿੱਲੀ : ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਐਤਵਾਰ ਨੂੰ ਇੱਕ ਵਾਰ ਫਿਰ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਕੇਂਦਰ ਸਰਕਾਰ ਤੇ ਹਮਲਾ ਬੋਲਿਆ ਹੈ। ਕਾਂਗਰਸੀ ਆਗੂ ਨੇ ਕਿਹਾ ਕਿ ਭਾਰਤੀ ਲੋਕਤੰਤਰ ਦੀਆਂ ਸੰਸਥਾਵਾਂ ਨੂੰ ਮਜ਼ਬੂਤ ਕਰਨ ਅਤੇ ਆਪਣੇ ਆਪ ਨੂੰ ਸੰਵਿਧਾਨ ਦੀ ਰੱਖਿਆ ‘ਚ ਸ਼ਾਮਿਲ ਕੀਤੇ ਜਾਣ ਦੀ ਲੋੜ ਹੈ।
ਉਨ੍ਹਾਂ ਨੇ ਕਿਹਾ ਹਾਲ ਹੀ ਵਿੱਚ ਨੌਜਵਾਨਾਂ ਨੇ ਦੇਸ਼ ਨੂੰ ਯਾਦ ਦਿਵਾਇਆ ਕਿ ਦੇਸ਼ ਦੀ ਆਜਾਦੀ ਗਿਆਨਵਾਨ ਨਾਗਰਿਕਾਂ ਦੇ ਹੱਥ ਵਿਚ ਹੀ ਸੁਰੱਖਿਅਤ ਹੈ। ਇਹ ਵੀ ਉਦੋਂ ਹੋਵੇਗਾ ਜਦੋਂ ਇਹ ਆਜ਼ਾਦੀ ਸਭ ਲਈ ਇੱਕੋ ਸਮਾਨ ਹੋਵੇਗੀ। ਸਾਬਕਾ ਕੇਂਦਰੀ ਮੰਤਰੀ ਅਸ਼ਵਨੀ ਕੁਮਾਰ ਦੀ ਕਿਤਾਬ ਹਿਊਮਨ ਡਿਗਨਿਟੀ- ਅ ਪਰਪਜ਼ ਇਸ ਪਰਪੇਚਿਉਟੀ’ ਦੀ ਰਿਲੀਜ਼ ਸਬੰਧੀ ਪ੍ਰੋਗਰਾਮ ‘ਚ ਬੋਲਦੇ ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਜਦੋਂ ਮੌਲਿਕ ਆਜ਼ਾਦੀ ਖ਼ਤਰੇ ਵਿੱਚ ਸੀ ਤਾਂ ਸਾਡੇ ਮੁਕਤ ਲੋਕਤੰਤਰ ਦੀਆਂ ਸੰਸਥਾਵਾਂ ਦੀ ਕਈ ਮੌਕਿਆਂ ‘ਤੇ ਪ੍ਰੀਖਿਆ ਲਈ ਗਈ।
ਉਨ੍ਹਾਂਨੇ ਕਿਹਾ ਕਿ ਇਨ੍ਹਾਂ ਸੰਸਥਾਵਾਂ ਦਾ ਵਿਕਾਸ ਸਾਲਾਂ ਵਿੱਚ ਹੋਇਆ ਹੈ ਅਤੇ ਇਨ੍ਹਾਂ ਨੂੰ ਮਜਬੂਤ ਕਰਨ ਅਤੇ ਸੰਵਿਧਾਨ ਦੇ ਬਚਾਅ ਵਿੱਚ ਖੁਦ ਨੂੰ ਖਡ਼ਾ ਕਰਨ ਦੀ ਜ਼ਰੂਰਤ ਹੈ। ਸਾਬਕਾ ਪ੍ਰਧਾਨਮੰਤਰੀ ਨੇ ਕਿਹਾ ਕਿ ਵਾਸਤਵ ਵਿੱਚ ਆਜ਼ਾਦੀ ਦਾ ਵਿਚਾਰ ਸਾਡੇ ਜੀਵਨ ਵਿੱਚ ਉਦੋਂ ਸਰੂਪ ਲੈ ਸਕਦਾ ਹੈ ਜਦੋਂ ਕਾਨੂੰਨ ਦੇ ਤਹਿਤ ਉਹ ਸਾਰੇ ਸਮਾਨ ਨਾਗਰਿਕ ਦੀ ਤਰ੍ਹਾਂ ਜਿਉਣ।
ਸਾਬਕਾ ਪ੍ਰਧਾਨਮੰਤਰੀ ਦੀ ਇਹ ਟਿੱਪਣੀ ਸੀਏਏ ਦੇ ਖਿਲਾਫ ਚੱਲ ਰਹੇ ਰੋਸ ਪ੍ਰਦਰਸ਼ਨ ਅਤੇ ਕੇਰਲ ਸਰਕਾਰ ਵੱਲੋਂ ਸੁਪਰੀਮ ਕੋਰਟ ਵਿੱਚ ਇਸ ਨੂੰ ਰੱਦ ਕਰਨ ਲਈ ਮੰਗ ਲਗਾਏ ਜਾਣ ਦੇ ਵਿੱਚ ਆਈ ਹੈ।