ਕਰੀਬ 8 ਮਹੀਨਿਆਂ ਬਾਅਦ ਅਚਾਨਕ ਸਾਹਮਣੇ ਆਏ ਸਾਬਕਾ ਪੁਲਿਸ ਕਮਿਸ਼ਨਰ ਪਰਮਬੀਰ ਸਿੰਘ, 7 ਘੰਟੇ ਤੱਕ ਹੋਈ ਪੁੱਛਗਿੱਛ

TeamGlobalPunjab
2 Min Read

ਮੁੰਬਈ : 232 ਦਿਨਾਂ ਤੋਂ ਲਾਪਤਾ ਮੁੰਬਈ ਦੇ ਸਾਬਕਾ ਪੁਲਿਸ ਕਮਿਸ਼ਨਰ ਅਤੇ ਮੌਜੂਦਾ ਡੀਜੀ ਹੋਮ ਗਾਰਡ ਪਰਮਬੀਰ ਸਿੰਘ ਵੀਰਵਾਰ ਨੂੰ ਅਚਾਨਕ ਮੁੰਬਈ ‘ਚ ਨਜ਼ਰ ਆਏ। ਉਹ ਪਹਿਲਾਂ ਅਪਰਾਧ ਸ਼ਾਖਾ ਦੇ ਦਫ਼ਤਰ ਪਹੁੰਚੇ, ਜਿੱਥੇ ਕਰੀਬ 7 ਘੰਟੇ ਤੱਕ ਪੁੱਛਗਿੱਛ ਕੀਤੀ ਗਈ।

 

ਜਾਣਕਾਰੀ ਮੁਤਾਬਕ ਡੀਸੀਪੀ ਨੀਲੋਤਪਲ ਅਤੇ ਉਨ੍ਹਾਂ ਦੀ ਟੀਮ ਨੇ ਗੋਰੇਗਾਂਵ ‘ਚ ਦਰਜ ਇਕ ਵਸੂਲੀ ਦੇ ਮਾਮਲੇ ‘ਚ ਪਰਮਬੀਰ ਸਿੰਘ ਤੋਂ ਪੁੱਛਗਿੱਛ ਕੀਤੀ ਹੈ। ਇਸ ਮਾਮਲੇ ਵਿੱਚ ਸਿੰਘ ਖ਼ਿਲਾਫ਼ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਗਿਆ ਸੀ ਅਤੇ ਉਸ ਨੂੰ ਕੁਝ ਦਿਨ ਪਹਿਲਾਂ ਭਗੌੜਾ ਵੀ ਐਲਾਨਿਆ ਗਿਆ ਸੀ।

- Advertisement -

ਪਰਮਬੀਰ ਸਿੰਘ ਦੇ ਵਕੀਲ ਰਾਜਿੰਦਰ ਮੋਕਾਸ਼ੀ ਨੇ ਕਿਹਾ, “ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਅਸੀਂ ਜਾਂਚ ਵਿੱਚ ਪੂਰਾ ਸਹਿਯੋਗ ਕਰ ਰਹੇ ਹਾਂ। ਅੱਜ ਪੁਲਿਸ ਦੇ ਸਾਹਮਣੇ ਪੇਸ਼ ਹੋਏ। ਸਾਰੇ ਸਵਾਲਾਂ ਦੇ ਜਵਾਬ ਦਿੱਤੇ ਗਏ ਹਨ। ਜਿੱਥੇ ਵੀ ਲੋੜ ਪਈ, ਅਸੀਂ ਅੱਗੇ ਦੀ ਜਾਂਚ ਕਰਾਂਗੇ। ਪੂਰਾ ਸਹਿਯੋਗ ਦਿੱਤਾ ਜਾਵੇਗਾ। ਹੋਰ ਮਾਮਲਿਆਂ ਵਿੱਚ ਵੀ ਸਹਿਯੋਗ ਦਿੱਤਾ ਜਾਵੇਗਾ।”

ਵਕੀਲ ਨੇ ਕਿਹਾ ਕਿ ਪਰਮਬੀਰ ਸਿੰਘ ਨੂੰ ਪੂਰੇ ਮਾਮਲੇ ਵਿੱਚ ਫਸਾਇਆ ਜਾ ਰਿਹਾ ਹੈ।

ਇਸ ਤੋਂ ਪਹਿਲਾਂ ਬੁੱਧਵਾਰ ਨੂੰ ਚੰਡੀਗੜ੍ਹ ‘ਚ ਅਚਾਨਕ ਉਨ੍ਹਾਂ ਦਾ ਫੋਨ ਸਵਿੱਚ ਆਨ ਹੋ ਗਿਆ। ਉਦੋਂ ਤੋਂ ਹੀ ਕਿਆਸ ਲਗਾਏ ਜਾ ਰਹੇ ਸਨ ਕਿ ਪਰਮਬੀਰ ਜਲਦੀ ਹੀ ਮੁੰਬਈ ਪੁਲਿਸ ਦੇ ਸਾਹਮਣੇ ਪੇਸ਼ ਹੋ ਸਕਦਾ ਹੈ। ਇਸ ਤੋਂ ਪਹਿਲਾਂ ਪਰਮਬੀਰ ਸਿੰਘ ਨੂੰ ਵੱਡੀ ਰਾਹਤ ਦਿੰਦਿਆਂ ਸੁਪਰੀਮ ਕੋਰਟ ਨੇ ਜਾਂਚ ‘ਚ ਸਹਿਯੋਗ ਕਰਨ ਦੀ ਸ਼ਰਤ ‘ਤੇ ਉਨ੍ਹਾਂ ਦੀ ਗ੍ਰਿਫਤਾਰੀ ‘ਤੇ ਰੋਕ ਲਗਾ ਦਿੱਤੀ ਸੀ।

ਦੱਸਣਯੋਗ ਹੈ ਕਿ ਰਾਜ ਦੀ ਸੀਆਈਡੀ ਅਤੇ ਠਾਣੇ ਪੁਲਿਸ ਨੇ ਪਰਮਬੀਰ ਸਿੰਘ ਵਿਰੁੱਧ ਲੁੱਕ ਆਊਟ ਸਰਕੂਲਰ ਜਾਰੀ ਕੀਤਾ ਸੀ। ਸਿੰਘ ਖਿਲਾਫ ਹੁਣ ਤੱਕ 5 ਮਾਮਲੇ ਦਰਜ ਹਨ, ਜਿਨ੍ਹਾਂ ‘ਚੋਂ ਇਕ ਮਾਮਲੇ ਦੀ ਜਾਂਚ ਮੁੰਬਈ, ਇਕ ਠਾਣੇ ਅਤੇ ਤਿੰਨ ਮਾਮਲਿਆਂ ਦੀ ਜਾਂਚ ਰਾਜ ਸੀਆਈਡੀ ਕਰ ਰਹੀ ਹੈ।

Share this Article
Leave a comment