Breaking News

ਗੁਰਦੁਆਰਾ ਸੀਸਗੰਜ ਸਾਹਿਬ ਦੀ ਮੁੱਖ ਸੜਕ ਨੂੰ ਨੋ ਐਂਟਰੀ ਜ਼ੋਨ ਬਣਾਉਣ ਦਾ ਮਾਮਲਾ : ਸਰਨਾ ਨੇ ਦਿੱਲੀ ਟ੍ਰੈਫਿਕ ਪੁਲਿਸ ਕਮਿਸ਼ਨਰ ਨੂੰ ਜਤਾਇਆ ਵਿਰੋਧ

ਨਵੀਂ ਦਿੱਲੀ (ਦਵਿੰਦਰ ਸਿੰਘ): ਦਿੱਲੀ ਟ੍ਰੈਫਿਕ ਪੁਲਿਸ ਵੱਲੋਂ ਗੁਰਦੁਆਰਾ ਸ੍ਰੀ ਸੀਸ ਗੰਜ ਸਾਹਿਬ ਦੇ ਬਾਹਰੀ ਖੇਤਰ ਵਿਚ ਨੋ ਐਂਟਰੀ ਜ਼ੋਨ ਦਾ ਬੋਰਡ ਲਗਾਉਣ ਦਾ ਮਾਮਲਾ ਤੂਲ ਫੜਦਾ ਨਜ਼ਰ ਆ ਰਿਹਾ ਹੈ। ਨੋ ਐਂਟਰੀ ਜੋਨ ਬਣਾਏ ਜਾਣ ਅਤੇ ਐਂਟਰੀ ਹੋਣ ਤੇ 20,000 ਜੁਰਮਾਨੇ ਦਾ ਨੋਟਿਸ ਦੇਖ ਕੇ ਸਿੱਖ ਪ੍ਰਤੀਨਿਧੀ ਭੜਕ ਗਏ। ਮਾਮਲੇ ਦੀ ਤਹਿ ਤਕ ਜਾਣ ਲਈ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਅਤੇ ਮਹਾਂਸਚਿਵ ਹਰਵਿੰਦਰ ਸਿੰਘ ਸਰਨਾ ਨੇ ਦਿੱਲੀ ਟਰੈਫ਼ਿਕ ਪੁਲਿਸ ਕਮਿਸ਼ਨਰ ਤਾਜ ਹਸਨ ਦੇ ਨਾਲ ਮੁਲਾਕਾਤ ਕਰ ਕੇ ਪੱਤਰ ਸੌਂਪਿਆ।

ਸਰਨਾ ਨੇ ਸ਼ਰਧਾਲੂਆਂ ਦੇ ਉੱਤੇ ਲੱਗਣ ਵਾਲੇ ਭਾਰੀ ਜੁਰਮਾਨੇ ਦੇ ਖਿਲਾਫ ਆਵਾਜ਼ ਚੁੱਕੀ ਅਤੇ ਉਸ ਨੂੰ ਤੁਰੰਤ ਖਾਰਜ ਕਰਨ ਦੀ ਮੰਗ ਰੱਖੀ। ਨਾਲ ਹੀ ਨਿਰਮਾਣ ਕਾਰਜਾਂ ਦੀ ਵਜ੍ਹਾ ਨਾਲ ਚਾਂਦਨੀ ਚੌਕ ਖੇਤਰ ਦੇ ਬੰਦ ਰਹਿਣ ਕਰਕੇ ਸੜਕ ਮਾਰਗ ਨੂੰ ਪਿਛਲੇ ਹਿੱਸੇ ਤੋਂ ਖੋਲ੍ਹਣ ਦੀ ਸਲਾਹ ਵੀ ਦਿੱਤੀ।

ਸਰਨਾ ਨੇ ਦੱਸਿਆ ਕਿ ਗੁਰਦੁਆਰਾ ਸੀਸ ਗੰਜ ਸਾਹਿਬ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਅਸਥਾਨ ਹੈ। ਗੁਰੂ ਸਾਹਿਬ ਜੀ ਨੇ ਧਰਮ ਅਤੇ ਇਨਸਾਨੀਅਤ ਨੂੰ ਬਚਾਉਣ ਦੇ ਲਈ ਔਰੰਗਜ਼ੇਬ ਦੇ ਕਰੂਰ ਸ਼ਾਸ਼ਨ ਕਾਲ ਵਿੱਚ ਲੋਹਾ ਲਿਆ ਅਤੇ 1675 ਵਿੱਚ ਸ਼ਹੀਦੀ ਦਿੱਤੀ। ਇਸ ਪਵਿੱਤਰ ਅਸਥਾਨ ਦੇ ਦਰਸ਼ਨ ਦੇ ਲਈ ਸਿੱਖ ਸ਼ਰਧਾਲੂ ਟ੍ਰੇਨਾਂ ਤੋਂ ਆ ਰਹੇ ਹਨ। ਇਸ ਸਮੇਂ ਸੜਕ ਬੰਦ ਕਰ ਦੇਣਾ ਅਤੇ ਸ਼ਰਧਾਲੂਆਂ ਉਤੇ ਇਨ੍ਹਾਂ ਇਨ੍ਹਾਂ ਭਾਰੀ ਜੁਰਮਾਨਾ ਲਗਾਉਣਾ ਸ਼ੋਭਾ ਨਹੀਂ ਦਿੰਦਾ।

 

 

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸਰਨਾ ਨੇ ਗੱਲਬਾਤ ਦੇ ਜ਼ਰੀਏ ਇਸ ਮੁੱਦੇ ਦਾ ਹੱਲ ਕੱਢਣ ਉੱਤੇ ਜ਼ੋਰ ਦਿੱਤਾ ਅਤੇ ਭਰੋਸਾ ਜਤਾਇਆ ਕਿ ਦਿੱਲੀ ਦੀ ਪੁਲਿਸ ਮਾਮਲੇ ਨੂੰ ਜਲਦ ਤੋਂ ਜਲਦ ਸੁਲਝਾਅ ਦੇਵੇਗੀ।

ਬੈਠਕ ਤੋਂ ਬਾਅਦ ਸੰਤੁਸ਼ਟ ਨਜ਼ਰ ਆ ਰਹੇ ਸਰਨਾ ਨੇ ਟ੍ਰੈਫਿਕ ਪੁਲਿਸ ਕਮਿਸ਼ਨਰ ਦੀ ਪ੍ਰਸ਼ੰਸਾ ਵੀ ਕੀਤੀ ਅਤੇ ਉਨ੍ਹਾਂ ਦੇ ਸਹਿਯੋਗ ਲਈ ਧੰਨਵਾਦ ਕੀਤਾ।

Check Also

ਈਰਾਨ ਵਿੱਚ ਹਿਜਾਬ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਇੰਟਰਨੈਟ ਬੰਦ,ਐਲੋਨ ਮਸਕ ਔਰਤਾਂ ਦੇ ਸਮਰਥਨ ‘ਚ ਆਏ ਸਾਹਮਣੇ

ਨਿਊਜ਼ ਡੈਸਕ: ਪੁਲਿਸ ਹਿਰਾਸਤ ‘ਚ ਮਹਿਸਾ ਅਮੀਨੀ ਦੀ ਮੌਤ ਤੋਂ ਬਾਅਦ ਈਰਾਨ ‘ਚ ਵਿਰੋਧ ਪ੍ਰਦਰਸ਼ਨ …

Leave a Reply

Your email address will not be published.