ਦੇਸ਼ ਦਾ ਬੱਚਾ ਬੱਚਾ ਕਿਸਾਨੀ ਸੰਘਰਸ਼ ਵਿਚ ਪਾ ਰਿਹਾ ਹੈ ਯੋਗਦਾਨ : ਰਾਕੇਸ਼ ਟਿਕੈਤ

TeamGlobalPunjab
2 Min Read

ਨਵੀਂ ਦਿੱਲੀ : ਪਿਛਲੇ ਲੰਬੇ ਸਮੇਂ ਤੋਂ ਕਿਸਾਨੀ ਸੰਘਰਸ਼ ਰਾਜਧਾਨੀ ਦਿੱਲੀ ਅੰਦਰ ਚੱਲ ਰਿਹਾ ਹੈ। ਇਸੇ ਦਰਮਿਆਨ ਕਿਸਾਨ ਆਗੂਆਂ ਵੱਲੋਂ ਲਗਾਤਾਰ ਨੌਜਵਾਨਾਂ ਅਤੇ ਕਿਸਾਨਾਂ ਨੂੰ ਅਪੀਲਾਂ ਕੀਤੀਆਂ ਜਾ ਰਹੀਆਂ ਹਨ ਅਤੇ ਅਗਲੀ ਰਣਨੀਤੀ ਤੋਂ ਵੀ ਜਾਣੂ ਕਰਵਾਇਆ ਜਾ ਰਿਹਾ ਹੈ ।ਇਸ ਦੇ ਚੱਲਦਿਆਂ ਅੱਜ ਇੱਕ ਵਾਰ ਫੇਰ ਕਿਸਾਨ ਆਗੂ ਰਾਕੇਸ਼ ਟਿਕੈਤ ਦਾ ਇੱਕ ਬਿਆਨ ਸਾਹਮਣੇ ਆਇਆ ਹੈ।ਟਿਕੈਤ ਦਾ ਕਹਿਣਾ ਹੈ ਕਿ ਕਿਸਾਨਾਂ ਕੋਲੋਂ ਕੋਲੋਂ ਬਹੁਤ ਸਸਤੇ ਰੇਟਾਂ ਤੇ ਫਸਲਾਂ ਖ਼ਰੀਦੀਆਂ ਜਾਂਦੀਆਂ ਹਨ ਤੇ ਉਸ ਤੋਂ ਬਾਅਦ ਮਹਿੰਗੇ ਭਾਅ ਤੇ ਕਿਸਾਨਾਂ ਨੂੰ ਹੀ ਵੇਚੀਆਂ ਜਾਂਦੀਆਂ ਹਨ।

ਟਿਕੈਤ ਅਨੁਸਾਰ ਆਉਂਦੇ ਦਿਨੀਂ ਹਾਲਾਤ ਇਸ ਤੋਂ ਵੀ ਬਦਤਰ ਹੋਣ ਜਾ ਰਹੇ ਹਨ। ਟਿਕੈਤ ਨੇ ਕਿਹਾ ਕਿ ਜੇਕਰ ਅੱਜ ਕਿਸਾਨਾਂ ਨਾਲ ਧੱਕਾ ਹੁੰਦਾ ਹੈ ਤਾਂ ਇਸ ਦੇ ਖ਼ਿਲਾਫ਼ ਮੁਕੱਦਮੇ ਵੀ ਲੜੇ ਜਾਣਗੇ । ਟਿਕੈਤ ਨੇ ਕਿਹਾ ਕਿ ਜੇਕਰ ਅੱਜ ਦੇ ਸਮੇਂ ਵਿੱਚ ਕੋਈ ਵੀ ਕਿਸਾਨਾਂ ਨਾਲ ਧੱਕਾ ਕਰਦਾ ਹੈ ਤਾਂ ਉਸਦੇ ਖਿਲਾਫ ਮੁਕੱਦਮੇ ਵੀ ਲੜੇ ਜਾਣਗੇ । ਟਿਕੈਤ ਨੇ ਕਿਹਾ ਕਿ ਜਦੋਂ ਤਕ ਐਮਐਸਪੀ ਉੱਪਰ ਕਾਨੂੰਨ ਨਹੀਂ ਬਣੇਗਾ ਅਤੇ ਇਹ ਤਿੰਨੋਂ ਕਾਲੇ ਕਾਨੂੰਨ ਵਾਪਸ ਨਹੀਂ ਲਏ ਜਾਣਗੇ ਉਦੋਂ ਤਕ ਕਿਸਾਨਾਂ ਵੱਲੋਂ ਪ੍ਰਦਰਸ਼ਨ ਜਾਰੀ ਰੱਖੇ ਜਾਣਗੇ । ਉਨ੍ਹਾਂ ਕਿਹਾ ਕਿ ਪਾਦਰੀ ਮਹਿੰਗਾਈ ਤੇ ਵੀ ਕਾਬੂ ਪੈਣਾ ਚਾਹੀਦਾ ਹੈ ਅਤੇ ਦੇਸ਼ ਅੰਦਰ ਜੋ ਭ੍ਰਿਸ਼ਟਾਚਾਰ ਲਗਾਤਾਰ ਵਧਦਾ ਜਾ ਰਿਹਾ ਉਸ ਤੇ ਵੀ ਰੋਕ ਲੱਗਣੀ ਚਾਹੀਦੀ ਹੈ। ਟਿਕੈਤ ਨੇ ਕਿਹਾ ਕਿ ਅੱਜ ਦੇਸ਼ ਦਾ ਬੱਚਾ ਬੱਚਾ ਕਿਸਾਨੀ ਸੰਘਰਸ਼ ਦੇ ਵਿੱਚ ਆਪਣਾ ਸਹਿਯੋਗ ਪਾ ਰਿਹਾ ਹੈ

Share this Article
Leave a comment