ਹੈਲਥ ਡੈਸਕ: ਸਰਦੀਆਂ ‘ਚ ਸਰੋਂ ਦੇ ਸਾਗ ਬਹੁਤ ਸਵਾਦਾਂ ਨਾਲ ਖਾਧਾ ਜਾਂਦਾ ਹੈ। ਮੱਕੀ ਦੀ ਰੋਟੀ ਤੇ ਸਾਗ ਪੰਆਬੀਆਂ ਦਾ ਸ਼ਾਮ ਮੰਨਿਆ ਜਾਂਦਾ ਹੈ। ਇਹ ਸਿਹਤ ਨਾਲ ਜੁੜੇ ਕਈ ਫਾਇਦਿਆਂ ਨਾਲ ਭਰਿਆ ਹੈ। ਇਸ ‘ਚ ਮੌਜੂਦ ਵਿਟਾਮਿਨ, ਮਿਨਰਲਸ ਅਤੇ ਪ੍ਰੋਟੀਨ ਇਸ ਨੂੰ ਬਹੁਤ ਫਾਇਦੇਮੰਦ ਬਣਾਉਂਦਾ ਹੈ। ਸਰੋਂ ਦੇ ਸਾਗ ‘ਚ ਕੈਲੋਰੀ, ਫੈਟਸ, ਪੋਟਾਸ਼ੀਅਮ ,ਕਾਰਬੋਹਾਈਡਰੇਟਸ , ਫਾਈਬਰ, ਸ਼ੂਗਰ , ਵਿਟਾਮਿਨ ਏ, ਸੀ, ਡੀ, ਬੀ 12, ਮੈਗਨੀਸ਼ੀਅਮ, ਆਇਰਨ ਅਤੇ ਕੈਲਸ਼ੀਅਮ ਵਰਗੇ ਤੱਤ ਭਰਪੂਰ ਮਾਤਰਾ ‘ਚ ਹੁੰਦੇ ਹਨ।
ਜਾਣੋ ਸਰਦੀਆਂ ‘ਚ ਸਰੋਂ ਦੇ ਸਾਗ ਦੀ ਵਰਤੋਂ ਤੁਹਾਡੀ ਸਿਹਤ ਲਈ ਕਿਵੇਂ ਫਾਇਦੇਮੰਦ ਹੋ ਸਕਦੀ ਹੈ।
ਦਿਲ ਲਈ ਫਾਇਦੇਮੰਦ
ਸਰੋਂ ਦੇ ਸਾਗ ਦੀ ਵਰਤੋਂ ਨਾਲ ਸਰੀਰ ‘ਚ ਕੋਲੇਸਟਰਾਲ ਦਾ ਪੱਧਰ ਘਟਦਾ ਹੈ ਅਤੇ ਫੋਲੇਟ ਦਾ ਨਿਰਮਾਣ ਜ਼ਿਆਦਾ ਹੁੰਦਾ ਹੈ।
ਮੇਟਾਬੋਲਿਜ਼ਮ ਰੱਖੇ ਠੀਕ
ਸਰੋਂ ਦੇ ਸਾਗ ‘ਚ ਫਾਈਬਰ ਚੰਗੀ ਮਾਤਰਾ ‘ਚ ਹੁੰਦਾ ਹੈ ਜੋ ਸਰੀਰ ਦੀ ਮੇਟਾਬੋਲਿਕ ਕਿਰਿਆਵਾਂ ਨੂੰ ਕੰਟਰੋਲ ‘ਚ ਰੱਖਣ ‘ਚ ਮਦਦ ਕਰਦਾ ਹੈ। ਇਸ ਦੀ ਵਰਤੋਂ ਨਾਲ ਪਾਚਨ ਵੀ ਚੰਗੀ ਤਰ੍ਹਾਂ ਹੁੰਦਾ ਹੈ।
ਹੱਡੀਆਂ ਦੀ ਮਜ਼ਬੂਤੀ
ਸਰੋਂ ਦੇ ਸਾਗ ‘ਚ ਕੈਲਸ਼ੀਅਮ ਅਤੇ ਪੋਟਾਸ਼ੀਅਮ ਚੰਗੀ ਮਾਤਰਾ ‘ਚ ਹੁੰਦੇ ਹਨ ਜੋ ਹੱਡੀਆਂ ਨੂੰ ਮਜ਼ਬੂਤ ਬਣਾਉਣ ‘ਚ ਮਦਦ ਕਰਦੇ ਹਨ। ਇਹ ਹੱਡੀਆਂ ਨਾਲ ਜੁੜੇ ਰੋਗਾਂ ਦੇ ਇਲਾਜ ‘ਚ ਵੀ ਫਾਇਦੇਮੰਦ ਮੰਨਿਆ ਜਾਂਦਾ ਹੈ।
- Advertisement -
ਅੱਖਾਂ ਦੀ ਰੌਸ਼ਨੀ
ਸਰੋਂ ਦੇ ਸਾਗ ‘ਚ ਵਿਟਾਮਿਨ ਏ ਚੰਗੀ ਮਾਤਰਾ ‘ਚ ਹੁੰਦਾ ਹੈ ਜੋ ਅੱਖਾਂ ਨੂੰ ਕਿਸੇ ਵੀ ਤਰ੍ਹਾਂ ਦੀ ਹਾਨੀ ਤੋਂ ਬਚਾਉਂਦਾ ਹੈ ਅਤੇ ਅੱਖਾਂ ਦੀ ਰੌਸ਼ਨੀ ਵੀ ਵਧਾਉਂਦਾ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।