ਬੈਂਕ ਧੋਖਾਧੜੀ ਅਪਰਾਧਾਂ ਦੀ ਜਾਂਚ ਲਈ ਵਿਸ਼ੇਸ਼ ਪੁਲਿਸ ਸਟੇਸ਼ਨ ਦੀ ਸਥਾਪਨਾ

TeamGlobalPunjab
1 Min Read

ਕੋਲਕਾਤਾ : – ਬੰਗਾਲ ਪੁਲਿਸ ਦੇਸ਼ ‘ਚ ਪਹਿਲੇ ਅਜਿਹੇ ਪੁਲਿਸ ਸਟੇਸ਼ਨ ਦੀ ਸਥਾਪਨਾ ਕਰੇਗੀ, ਜੋ ਬੈਂਕ ਧੋਖਾਧੜੀ ਅਪਰਾਧਾਂ ਦੀ ਜਾਂਚ ਕਰੇਗਾ। ਇਸ ਨਵੇਂ ਪੁਲਿਸ ਸਟੇਸ਼ਨ ਦੇ ਆਰੰਭ ਦੇ ਨਾਲ ਕੋਲਕਾਤਾ ਪੁਲਿਸ ‘ਚ ਦੇਸ਼ ਦਾ ਪਹਿਲਾ ਪੁਲਿਸ ਕਮਿਸ਼ਨਰੇਟ ਹੋਵੇਗਾ ਜਿਸ ਕੋਲ ਸਿਰਫ ਬੈਂਕ ਧੋਖਾਧੜੀ ਦੇ ਮਾਮਲਿਆਂ ਦੀ ਜਾਂਚ ਕਰਨ ਲਈ ਇਕ ਵਿਸ਼ੇਸ਼ ਪੁਲਿਸ ਸਟੇਸ਼ਨ ਹੋਵੇਗਾ।

ਦੱਸ ਦਈਏ  ਕੋਲਕਾਤਾ ਪੁਲਿਸ ਨੇ ਸੂਬਾ ਸਰਕਾਰ ਦੇ ਗ੍ਰਹਿ ਵਿਭਾਗ ਨੂੰ ਇਕ ਨਵਾਂ ਪੁਲਿਸ ਸਟੇਸ਼ਨ ਖੋਲ੍ਹਣ ਦੀ ਤਜਵੀਜ਼ ਭੇਜੀ ਸੀ, ਜਿਸ ਨੂੰ ਮੰਨਜ਼ੂਰ ਕਰ ਲਿਆ ਗਿਆ ਹੈ। ਵਿਧਾਨ ਸਭਾ ਚੋਣਾਂ ਤੋਂ ਬਾਅਦ ਨਵਾਂ ਐਂਟੀ ਬੈਂਕ ਫਰਾਡ ਥਾਣਾ ਲਾਲ ਬਾਜ਼ਾਰ ‘ਚ ਖੋਲ੍ਹਿਆ ਜਾ ਸਕਦਾ ਹੈ।

Share This Article
Leave a Comment